Punjab

ਮੂਸੇਵਾਲਾ ਦੇ ਪਿਤਾ ਦਾ ਵੱਡਾ ਇਲਜ਼ਾਮ !

ਬਿਉਰੋ ਰਿਪੋਰਟ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਦੀ ਜੇਲ੍ਹ ਅਧਿਕਾਰੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਸਹੂਲਤਾਂ ਦੇਣ ਦੇ ਬਦਲੇ ਅਧਿਕਾਰੀਆਂ ਨੂੰ ਫਿਰੌਤੀ ਦਿੱਤੀ ਹੋਵੇਗੀ ਤਾਂ ਹੀ ਉਸ ਨੇ ਦਿੱਲੀ ਦੀ ਜੇਲ੍ਹ ਅੰਦਰ ਬੰਦ ਹੋਣ ਦੇ ਬਾਵਜੂਦ ਮੇਰੇ ਪੁੱਤਰ ਦੇ ਕਤਲ ਦੀ ਪਲਾਨਿੰਗ ਬਣਾਈ । ਉਨ੍ਹਾਂ ਨੂੰ ਸ਼ੱਕ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਲਾਰੈਂਸ ਨੂੰ ਇਸ ਕਤਲਕਾਂਡ ਦੀ ਪਲਾਨਿੰਗ ਵਿੱਚ ਮਦਦ ਕੀਤੀ ਹੈ ਏਜੰਸੀਆਂ ਇਸ ਦਾ ਜਾਂਚ ਕਰ ਰਹੀਆਂ ਹਨ

CBI ਨੇ ਸਾਬਕਾ DGP ਜੇਲ੍ਹ ਅਤੇ ਜੇਲ੍ਹ ਮਤੰਰੀ ‘ਤੇ ਕਰ ਚੁੱਕੀ ਹੈ ਖੁਲਾਸਾ

ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ CBI ਨੇ ਖੁਲਾਸਾ ਕੀਤਾ ਹੈ ਕਿ ਜੇਲ੍ਹ ਦੇ ਸਾਬਕਾ DGP ਅਤੇ ਜੇਲ੍ਹ ਮੰਤਰੀ ਨੇ ਅਪਰਾਧੀਆਂ ਨੂੰ ਜੇਲ੍ਹ ਵਿੱਚ ਸਹੂਲਤ ਦੇਣ ਦੇ ਬਦਲੇ ਪੈਸੇ ਵਸੂਲੇ ਹਨ । CBI ਦੇ ਇਸ ਖੁਲਾਸੇ ਦੇ ਬਾਅਦ ਕੀ ਸਾਨੂੰ ਹੁਣ ਵੀ
ਮੁਲਜ਼ਮਾਂ,ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਵਿਚਾਲੇ ਸਬੰਧਾਂ ਨੂੰ ਉਜਾਗਰ ਕਰਨ ਦੇ ਲਈ ਸਬੂਤਾਂ ਦੀ ਜ਼ਰੂਰਤ ਹੈ ।

ਪਿਤਾ ਦਾ ਇਲਜ਼ਾਮ ਇੰਨੇ ਸਮੇਂ ਬਾਅਦ ਵੀ ਇਨਸਾਫ ਨਹੀਂ ਮਿਲਿਆ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ ਢਾਈ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ । ਉਨ੍ਹਾਂ ਦੇ ਪੁੱਤਰ ਨੂੰ ਮਾਰਨ ਵਾਲਾ ਗੈਂਗਸਟਰ ਲਾਰੈਂਸ ਅਤੇ ਉਸ ਦੇ ਸਾਥੀਆਂ ਨੂੰ ਹੁਣ ਵੀ ਸਜ਼ਾ ਨਹੀਂ ਮਿਲੀ ਹੈ। ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਫੈਨਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਆਰ ਦੇ ਸਹਾਰੇ ਪਰਿਵਾਰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰ ਰਿਹਾ ਹੈ । ਉਨ੍ਹਾਂ ਨੇ ਕਿਹਾ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ,ਦਿਨ-ਦਿਹਾੜੇ ਕਤਲ ਹੋ ਰਹੇ ਹਨ,ਫਿਰੌਤੀ ਮੰਗੀ ਜਾ ਰਹੀ ਹੈ। ਮੁੱਖ ਭਗਵੰਤ ਮਾਨ ਜੇਕਰ ਥੋੜ੍ਹੀ ਵੀ ਕੋਸ਼ਿਸ਼ ਕਰਨ ਤਾਂ ਹਾਲਾਤ ਬਦਲ ਸਕਦੇ ਹਨ ।

ਦਰ-ਦਰ ਠੋਕਰਾ ਖਾਣ ਨੂੰ ਮਜ਼਼ਬੂਰ

ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੈਂਗਸਟਰ ਲਾਰੈਂਸ ਨੇ ਪੰਜਾਬ ਦੀ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਟੀਵੀ ਚੈਨਲ ਨੂੰ ਇੰਟਰਵਿਉ ਦਿੱਤਾ । ਪਰ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ । ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਦਾ ਆਪ ਨੋਟਿਸ ਲਿਆ ਹੈ । ਅਸੀਂ ਉਸ ਦਾ ਸੁਆਗਤ ਕਰਦੇ ਹਾਂ ਜੋ ਕੰਮ ਸਰਕਾਰ ਨਹੀਂ ਕਰ ਸਕੀ ਉਹ ਅਦਾਲਤ ਨੇ ਕਰਕੇ ਵਿਖਾਇਆ ਹੈ । ਉਨ੍ਹਾਂ ਨੇ ਕਿਹਾ ਡੇਢ ਸਾਲ ਤੋਂ ਪੁੱਤਰ ਦੇ ਇਨਸਾਫ ਲਈ ਦਰ-ਦਰ ਦੀ ਠੋਕਰਾ ਖਾਉਣ ਨੂੰ ਮਜ਼ਬੂਰ ਹਨ ।