Punjab

ਸਿੱਧੂ ਮੂਸੇਵਾਲਾ ਦੇ ਮਾਪਿਆ ਦਾ ਲੋਕਾਂ ਵਾਸਤੇ ਅਗਲੇ ਕੁਝ ਮਹੀਨਿਆਂ ਲਈ ਅਹਿਮ ਸੁਨੇਹਾ

ਸੋਸ਼ਲ ਮੀਡੀਆ ਪੋਸਟ ਪਾ ਕੇ ਮਾਪਿਆ ਨੇ ਕਿਹਾ ਕਿ ਕੁਝ ਮਹੀਨਿਆਂ ਲਈ ਉਹ ਬਾਹਰ ਜਾ ਰਹੇ ਨੇ ਮੁੜ ਪਰਤਨ ‘ਤੇ ਇਤਲਾਹ ਕਰਨਗੇ

‘ਦ ਖ਼ਾਲਸ ਬਿਊਰੋ : 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰੋਜ਼ਾਨਾ ਸੈਂਕੜੇ ਲੋਕ ਮਾਂ ਪਿਉ ਦਾ ਦੁੱਖ ਸਾਂਝਾ ਕਰਨ ਲਈ ਆਉਂਦੇ ਸਨ। ਤਕਰੀਬਨ 50 ਦਿਨ ਤੋਂ ਬਾਅਦ ਮਾਂ ਪਿਉ ਮੰਗਲਵਾਰ ਨੂੰ ਪਿੰਡ ਤੋਂ ਬਾਹਰ ਨਿਕਲੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਮਹੀਨੇ ਦੇ ਲਈ ਪਿੰਡ ਤੋਂ ਬਾਹਰ ਜਾ ਰਹੇ ਹਨ। ਇਸ ਲਈ ਘਰ ਪਰਤ ‘ਤੇ ਉਹ ਸੋਸ਼ਲ ਮੀਡੀਆ ਪੋਸਟ ਰਾਹੀ ਇਤਲਾਹ ਜ਼ਰੂਰ ਕਰਨਗੇ । ਇਸ ਤੋਂ ਪਹਿਲਾਂ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਮੂਸੇਵਾਲਾ ਦਾ ਬੁੱਤ ਲਗਾਉਣ ਸਮੇਂ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਪੁੱਤਰ ਦੇ ਗੈਂ ਗਸਟਰਾਂ ਨੂੰ ਮਿਲਣ ਵਾਲੀ ਸੁਰੱਖਿਆ ‘ਤੇ ਤਿੱਖੇ ਸਵਾਲ ਚੁੱਕੇ ਸਨ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਸਵਾਲ

ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਪੇਸ਼ੀ ਦੇ ਦੌਰਾਨ ਸਿੱਧੂ ਦੇ ਕਾ ਤਲਾਂ ਦੀ ਸੁਰੱਖਿਆ ਵਿੱਚ 200 ਪੁਲਿਸ ਮੁਲਾਜ਼ਮ ਤੈਨਾਤ ਹੁੰਦੇ ਹਨ । ਜਦਕਿ ਉਸ ਦੇ ਪੁੱਤਰ ਹਰ ਸਾਲ 2 ਕਰੋੜ ਦਾ ਟੈਕਸ ਭਰਦਾ ਸੀ ਉਸ ਦੀ ਸੁਰੱਖਿਆ ਜ਼ਰੂਰੀ ਨਹੀਂ ਸੀ ? ਸਿੱਧੂ ਦੀ ਸੁਰੱਖਿਆ ਘਟਾਉਣ ‘ਤੇ ਪਿਤਾ ਬਲਕੌਰ ਸਿੰਘ ਦਾ ਇਹ ਸਿੱਧਾ ਸਵਾਲ ਸਰਕਾਰ ਨੂੰ ਸੀ। ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਵੀ ਗੋਲਡੀ ਬਰਾੜ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਵਿੱਚ ਗੋਲਡੀ ਸਿੱਧੂ ਨੂੰ ਹੰਕਾਰੀ ਦੱਸ ਰਿਹਾ ਸੀ।

ਮਾਂ ਨੇ ਕਿਹਾ ਸੀ ਕਿ ਮੇਰਾ ਪੁੱਤਰ ਹੰਕਾਰੀ ਨਹੀਂ ਸ਼ੇਰ ਮਾਂ ਦਾ ਪੁੱਤ ਸੀ । ਉਹ ਹਮੇਸ਼ਾ ਜ਼ਰੂਰਤਮੰਦਾ ਦੀ ਮਦਦ ਕਰਦਾ ਸੀ ਇਸੇ ਲਈ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪਰਿਵਾਰ ਦੇ ਨਾਲ ਲੋਕ ਖੜੇ ਹਨ।ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਸਵਾਲ ਪੁੱਛਿਆ ਕਿ ਤਰਕੀ ਕਰਨ ਵਾਲਿਆਂ ਦਾ ਅੰਜਾਮ ਇਸੇ ਤਰ੍ਹਾਂ ਹੋਵੇਗਾ,। ਟੀਵੀ ਚੈੱਨਲਾਂ ‘ਤੇ ਬੈਠ ਕੇ ਕਹਿੰਦੇ ਨੇ ਅਸੀਂ ਸਿੱਧੂ ਨੂੰ ਮਾ ਰਿਆ,ਜੇਕਰ ਇੱਕ ਗੈਂ ਗਸਟਰ ਸਿੱਧਾ ਕਹਿ ਰਿਹਾ ਹੈ ਕਿ ਮੈਂ ਮਰਵਾ ਇਆ ਹੈ ਤਾਂ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ ।

ਜਿਵੇਂ ਮੇਰੇ ਪੁੱਤਰ ਨੂੰ ਸੜਕ ‘ਤੇ ਜਾਂਦੇ ਹੋਏ ਗੋ ਲੀ ਮਾ ਰੀ ਗਈ ਹੈ ਅਸੀਂ ਵੀ ਵੇਖਣਾ ਚਾਉਂਦੇ ਹਾਂ ਕਿ ਉਹ ਇੱਕ ਸਧਾਰਨ ਕੈਦੀ ਵਾਂਗ ਕੋਰਟ ਵਿੱਚ ਜਾਏ, ਪਾਪੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦਾ ਫਾਇਦਾ ਚੁੱਕ ਰਹੇ ਹਨ ਪਰ ਫਿਰ ਮੇਰੇ ਪੁੱਤਰ ਦੇ ਸਮੇਂ ਮਨੁੱਖੀ ਅਧਿਕਾਰ ਕਿੱਥੇ ਸਨ ।ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਜਿੰਨਾਂ ਨੇ ਗੋ ਲੀ ਮਾਰੀ ਹੈ ਉਨ੍ਹਾਂ ਨੂੰ ਨਹੀਂ ਪਤਾ ਸੀ ਉਹ ਕਿਉਂ ਗੋ ਲੀ ਮਾਰ ਰਹੇ ਹਨ। ਇਨਸਾਫ਼ ਸਿਰਫ਼ ਗੋ ਲੀ ਮਾ ਰਨ ਵਾਲਿਆਂ ਨੂੰ ਫੜਨ ਨਾਲ ਨਹੀਂ ਮਿਲੇਗਾ ਜਦੋਂ ਤੱਕ ਵਿਦੇਸ਼ ਵਿੱਚ ਬੈਠੇ ਸਰਗਨਾਂ ਨੂੰ ਨਹੀਂ ਫੜਿਆ ਜਾਂਦਾ ਤਾਂ ਤੱਕ ਇਨਸਾਫ਼ ਅਧੂਰਾ ਹੈ।