Punjab

ਸਿੱਧੂ ਮੂਸੇਵਾਲਾ ਦੀ ਹਵੇਲੀ ‘ਤੇ ਵੱਡੀ ਹਲਚਲ ! ਪਿੰਡ ਦੀ ਚਾਰੇ ਪਾਸੇ ਤੋਂ ਨਾਕੇਬੰਦੀ

Sidhu moosawal hawali security increased

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਬਣੀ ਹਵੇਲੀ ਨੂੰ ਚਾਰੇ ਪਾਸੇ ਤੋਂ ਪੁਲਿਸ ਨੇ ਘੇਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 150 ਤੋਂ ਵਧ ਪੁਲਿਸ ਮੁਲਾਜ਼ਮ ਹਵੇਲੀ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਗਏ ਹਨ । ਮੂਸਾ ਪਿੰਡ ਆਉਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਵੱਲੋਂ ਪੱਕੇ ਨਾਕੇ ਲੱਗਾ ਦਿੱਤੇ ਗਏ ਹਨ । ਹਵੇਲੀ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ । 24 ਘੰਟੇ ਨਿਗਰਾਨੀ ਦੇ ਲਈ 1 LMG ਫਿੱਟ ਗੱਡੀ ਦੀ ਤੈਨਾਤ ਕੀਤਾ ਗਿਆ ਹੈ । ਇਸ ਹਵੇਲੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਹਿੰਦੀ ਹੈ । ਪਹਿਲਾਂ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਹੈੱਡ ਆਫਿਸ ਤੋਂ ਫੋਨ ਆਇਆ ਹੈ ਇਸ ਲਈ ਸੁਰੱਖਿਆ ਨੂੰ ਵਧਾਇਆ ਗਿਆ ਹੈ ਹੁਣ IG ਸੁਰਿੰਦਰ ਪਾਲ ਪਰਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇੱਕ ਮੌਕ ਡ੍ਰਿਲ ਹੈ । ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਮੌਕ ਡ੍ਰਿਲ ਹੈ ਤਾਂ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਟੈਂਟ ਮੰਗਵਾ ਕੇ ਪੱਕੇ ਨਾਕੇ ਕਿਉਂ ਲਗਾਏ ਜਾ ਰਹੇ ਹਨ । ਪਿੰਡ ਦੇ ਚਾਰੇ ਪਾਸੇ ਪੱਕੇ ਨਾਕੇ ਕਿਉਂ ਲਗਾਏ ਜਾ ਰਹੇ ਹਨ ? ਹੋ ਸਕਦਾ ਹੈ ਕਿ ਪੁਲਿਸ ਸ਼ਾਇਦ ਸੁਰੱਖਿਆ ਕਾਰਨਾ ਕਰਕੇ ਨਹੀਂ ਦੱਸ ਰਹੀ ਹੈ।

ਹਰ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸੇ ਹਵੇਲੀ ਤੋਂ ਹੀ ਲੋਕਾਂ ਨੂੰ ਸੰਬੋਧਨ ਕਰਦੇ ਹਨ । ਲਗਾਤਾਰ ਉਨ੍ਹਾਂ ਵੱਲੋਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਨੇ ਪੰਜਾਬੀ ਮਿਊਜਿਕ ਸਨਅਤ ਦੇ ਵਿਚਾਲੇ ਗੈਂਗਸਟਰਾਂ ਦੇ ਦਬਦਬੇ ਦਾ ਵੀ ਖੁਲਾਸਾ ਕੀਤਾ ਸੀ । ਜਿਸ ਤੋਂ ਬਾਅਦ ਕਈ ਗਾਇਕਾਂ ਨੂੰ NIA ਅਤੇ ਮਾਨਸਾ ਪੁਲਿਸ ਨੇ ਪੁੱਛ-ਗਿੱਛ ਲਈ ਵੀ ਸੱਦਿਆ ਸੀ। ਸਿਰਫ਼ ਇੰਨਾਂ ਹੀ ਨਹੀਂ ਬਲਕੌਰ ਸਿੰਘ ਵਾਰ-ਵਾਰ ਸਰਕਾਰ ਨੂੰ ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਲਿਆਉਣ ਅਤੇ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਨੂੰ ਮਿਲਣ ਵਾਲੀ ਸੁਰੱਖਿਆ ਨੂੰ ਲੈਕੇ ਸਵਾਲ ਚੁੱਕ ਦੇ ਰਹਿੰਦੇ ਹਨ । ਹੋ ਸਕਦਾ ਹੈ ਕਿ ਇਸੇ ਵਜ੍ਹਾ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਖੁਫਿਆ ਵਿਭਾਗ ਵੱਲੋਂ ਕੋਈ ਇਨਪੁੱਟ ਮਿਲਿਆ ਹੋਵੇ, ਇਸੇ ਲਈ ਹਵੇਲੀ ਦੇ ਆਲੇ-ਦੁਆਲੇ ਦੀ ਸੁਰੱਖਿਆ ਵਧਾ ਦਿੱਤੀ ਹੋਵੇ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ । ਪਰ ਜੇਕਰ 150 ਤੋਂ ਵਧ ਸੁਰੱਖਿਆ ਮੁਲਾਜ਼ਮਾਂ ਨੂੰ ਹਵੇਲੀ ਦੇ ਆਲੇ ਦੁਆਲੇ ਤੈਨਾਤ ਕੀਤਾ ਗਿਆ ਹੈ ਤਾਂ ਮੂਸੇਵਾਲਾ ਦੇ ਪਿਤਾ ਨੂੰ ਲੈਕੇ ਕੋਈ ਵੱਡੀ ਧਮਕੀ ਮਿਲੀ ਹੋ ਸਕਦੀ ਹੈ। ਉਧਰ ਬੀਤੇ ਦਿਨ ਹੀ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਸ ਦੇ ਗੁਆਂਢੀ ਦਾ ਨਾਂ ਵੀ ਸ਼ਾਮਲ ਸੀ ਜਿਸ ਨੇ ਆਪਣੇ ਸੀਸੀਟੀਵੀ ਕੈਮਰਿਆਂ ਦੇ ਨਾਲ ਕਤਲ ਤੋਂ ਪਹਿਲਾਂ ਪੂਰੀ ਰੇਕੀ ਕੀਤੀ ਸੀ ।