India

ਭਾਰਤ ‘ਚ ਦੁਨੀਆ ਦੀ ਪਹਿਲੀ ‘ਨੇਜਲ ਵੈਕਸੀਨ’ ਨੂੰ ਮਨਜ਼ੂਰੀ ! ਲੋਕਾਂ ਲਈ ਹੋਵੇਗੀ ਡਬਲ ਵਰਦਾਨ !

Nesal vaccine approved by india govt

ਬਿਊਰੋ ਰਿਪੋਰਟ : ਚੀਨ ਨੇ ਇੱਕ ਵਾਰ ਮੁੜ ਤੋਂ ਦੁਨੀਆ ਨੂੰ ਕੋਰੋਨਾ ਦੇ ਸਾਹੇ ਹੇਠ ਜੀਉਣ ਨੂੰ ਮਜ਼ਬੂਰ ਕਰ ਦਿੱਤਾ ਹੈ । ਇਸ ਦੌਰਾਨ ਭਾਰਤ ਤੋਂ ਚੰਗੀ ਖਬਰ ਸਾਹਮਣੇ ਆ ਰਹੀ ਹੈ । ਦੇਸ਼ ਨੇ ਦੁਨੀਆ ਦੀ ਪਹਿਲੀ ਨੇਜਲ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਕੋਵੈਕਸੀਨ ਬਣਾਉਣ ਵਾਲੀ ਭਾਰਤ ਬਾਈਓਟੇਕ ਨੇ ਇਸ ਨੂੰ ਬਣਾਇਆ ਹੈ । ਨੱਕ ਤੋਂ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਬੂਸਟਰ ਡੋਜ ਦੇ ਤੌਰ ‘ਤੇ ਵਰਤਿਆ ਜਾਵੇਗਾ । ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਨੂੰ ਭੇਜਿਆ ਜਾਵੇਗਾ ਕਿਉਂਕਿ ਇਸ ਦੇ ਲਈ ਲੋਕਾਂ ਨੂੰ ਪੈਸੇ ਖਰਚ ਕਰਨਗੇ ਹੋਣਗੇ। ਇਹ ਵੀ ਸਾਹਮਣੇ ਆਇਆ ਕਿ ਇਸ ਨੂੰ ਕੋਰੋਨਾ ਵੈਕਸੀਨੇਸ਼ਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ ।

ਨੇਜਲ ਵੈਕਸੀਨ ਦਾ ਡਬਲ ਫਾਇਦਾ

ਭਾਰਤ ਬਾਇਓਟੇਕ ਦੀ ਨੇਜਲ ਵੈਕਸੀਨ ਦਾ ਨਾਂ iNCOVACC ਰੱਖਿਆ ਗਿਆ ਹੈ । ਇਸ ਤੋਂ ਪਹਿਲਾਂ ਇਸ ਨੂੰ BBV154 ਕਿਹਾ ਗਿਆ ਸੀ । ਇਸ ਨੂੰ ਨੱਕ ਨਾਲ ਸਰੀਰ ਵਿੱਚ ਭੇਜਿਆ ਜਾਵੇਗਾ । ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿੱਚ ਜਾਂਦੇ ਹੀ ਕੋਰੋਨਾ ਦੇ ਇਨਫੈਕਸ਼ਨ ਅਤੇ ਟਾਂਸਮਿਸ਼ਨ ਦੋਵਾਂ ਨੂੰ ਬਲਾਕ ਕਰੇਗੀ । ਯਾਨੀ ਇਸ ਦੇ ਡਬਲ ਫਾਇਦੇ ਹਨ। ਇਸ ਵੈਕਸੀਨ ਵਿੱਚ ਇੰਜੈਕਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਨਾਲ ਹੀ ਹੈਲਥਕੇਅਰ ਵਰਕਰ ਨੂੰ ਜ਼ਿਆਦਾ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਹੈ ।

ਉਧਰ ਦੇਸ਼ ਵਿੱਚ ਕੋਵਿਡ ਦੇ ਖਤਰੇ ਨੂੰ ਵੇਖ ਦੇ ਹੋਏ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ ‘ਤੇ ਰਿਵਿਊ ਮੀਟਿੰਗ ਲਈ ਸੀ । ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਅਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਟੈਸਟਿੰਗ ਵਧਾਉਣ ਅਤੇ ਕੋਵਿਡ ਸੈਂਪਲ ਦੀ ਜੀਨੋਮ ਸੀਕੈਂਡਿਗ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਹੈ। ਇਹ ਕੋਵਿਡ ਦੇ ਨਵੇਂ ਵੈਰੀਐਂਟ ਦੀ ਜਾਂਚ ਦੇ ਲਈ ਜ਼ਰੂਰੀ ਹੈ । ਇਸ ਤੋਂ ਇਲਾਵਾ ਸਿਹਤ ਮੰਤਰਾਲੇ ਵੱਲੋਂ ਕੌਮਾਂਤਰੀ ਯਾਤਰਾ ਦੇ ਲਈ ਗਾਈਡ ਲਾਈਨ ਜਾਰੀ ਕਰ ਦਿੱਤੀਆਂ ਹਨ ਜੋ ਕਿ 24 ਦਸੰਬਰ ਤੋਂ ਸਾਰੇ ਹਵਾਈ ਅੱਡਿਆਂ ‘ਤੇ ਲਾਗੂ ਹੋਣਗੀਆਂ ।

27 ਦਸੰਬਰ ਨੂੰ ਦੇਸ਼ ਦੇ ਹਸਪਤਾਲਾਂ ਵਿੱਚ ਮੋਕ ਡ੍ਰਿਲ ਹੋਵੇਗੀ 

ਕੋਰੋਨਾ ਦੇ ਨਵੇਂ ਵੈਰੀਐਂਟ ਦੇ ਖਤਰੇ ਨੂੰ ਵੇਖ ਦੇ ਹੋਏ  ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ 27 ਦਸੰਬਰ ਨੂੰ ਮੋਕ ਡ੍ਰਿਲ ਹੋਵੇਗੀ । ਸਾਰੀਆਂ ਐਮਜੈਂਸੀ ਸੇਵਾਵਾਂ ਦਾ ਮੋਕ ਡ੍ਰਿਲ ਦੌਰਾਨ ਜਾਇਜ਼ਾ ਲਿਆ ਜਾਵੇਗਾ । ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਨੀ ਆਪ ਹਸਪਤਾਲਾਂ ਦਾ ਦੌਰਾ ਕਰਨਗੇ

IMA ਨੇ ਕਿਹਾ ਲਾਕਡਾਊਨ ਦੀ ਜ਼ਰੂਰਤ ਨਹੀਂ

ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ IMA ਦੇ ਡਾਕਟਰਾਂ ਨੇ ਸਾਫ ਕਰ ਦਿੱਤਾ ਹੈ ਕਿ ਦੇਸ਼ ਵਿੱਚ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ । ਉਨ੍ਹਾਂ ਕਿਹਾ ਚੀਨ ਦੇ ਮੁਕਾਬਲੇ ਭਾਰਤ ਦੇ ਲੋਕਾਂ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਚੰਗੀ ਹੈ। ਦੇਸ਼ ਵਿੱਚ 95% ਆਬਾਦੀ ਦੀ ਕੋਰੋਨਾ ਦੇ ਖਿਲਾਫ਼ ਇਮਯੂਨਿਟੀ ਬਣੀ ਹੈ । ਪਰ IMA ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਿਆਦਾ ਕੌਮਾਂਤਰੀ ਯਾਤਰਾ ਨਾ ਕਰਨ। ਜਨਤਕ ਥਾਵਾਂ ‘ਤੇ ਜਾਣ ਵੇਲੇ ਮਾਸਕ ਪਾ ਕੇ ਰੱਖਣ,ਸਮਾਗਮਾਂ ‘ਤੇ ਜ਼ਿਆਦਾ ਲੋਕਾਂ ਨੂੰ ਇਕੱਠਾ ਨਾ ਕਰਨ,ਸੈਨੇਟਾਇਜ਼ਰ ਦੀ ਵਰਤੋਂ ਕਰਨ । ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ।

24 ਘੰਟੇ ਦੇ ਅੰਦਰ ਭਾਰਤ ਵਿੱਚ ਕੋਵਿਡ ਦੇ ਮਾਮਲੇ

ਦੇਸ਼ ਵਿੱਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 164 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ 9 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰਾ ਵਿੱਚ 2 ਅਤੇ ਦਿੱਲੀ ਵਿੱਚ 1 ਸ਼ਖ਼ਸ ਦੀ ਕੋਰੋਨਾ ਦੀ ਵਜ੍ਹਾ ਕਰਕੇ ਜਾਨ ਗਈ ਹੈ । ਬਾਕੀ 6 ਮੌਤਾਂ ਕੇਰਲਾਂ ਤੋਂ ਸਾਹਮਣੇ ਆਈਆ ਹਨ । ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ 4,46,77,903 ਆ ਚੁੱਕੇ ਹਨ । ਜਿੰਨਾਂ ਵਿੱਚੋਂ 5,31,925 ਲੋਕਾਂ ਦੀ ਮੌਤ ਹੋ ਚੁੱਕੀ ਹੈ । 4,41,30,223 ਲੋਕਾਂ ਨੇ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ ।