Punjab

15 ਸਾਲ ਦੇ ਸਿੱਖ ਬੱਚੇ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ‘ਚ ਦਰਜ ! ਜਿਸ ਚੀਜ਼ ਲਈ ਬੱਚੇ ਤੰਗ ਕਰਦੇ ਸਨ ਉਸ ਨੇ ਹੀ ਦੁਨੀਆ ‘ਚ ਨਾਂ ਚਮਕਾਇਆ !

ਬਿਉਰੋ ਰਿਪੋਰਟ : 15 ਸਾਲ ਦੇ ਸਿਦਕਦੀਪ ਸਿੰਘ ਚਹਿਲ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ। ਕੱਲ੍ਹ ਤੱਕ ਜਿਹੜੇ ਸਾਥੀ ਉਸ ਨੂੰ ਜਿਸ ਚੀਜ਼ ਦੇ ਲਈ ਛੇੜਦੇ ਹਨ, ਉਹ ਹੁਣ ਉਸ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੇ ਰਹਿਣ ਵਾਲੇ ਸਿਦਕਦੀਪ ਸਿੰਘ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਇਸ ਲਈ ਦਰਜ ਹੋਇਆ ਹੈ ਕਿਉਂਕਿ ਛੋਟੇ ਬੱਚਿਆਂ ਵਿੱਚ ਉਸ ਦੇ ਕੇਸ ਸਭ ਤੋਂ ਲੰਮੇ ਹਨ। ਉਸ ਨੇ ਦੱਸਿਆ ਕਿ ਬਚਪਨ ਤੋਂ ਮਾਪਿਆਂ ਨੇ ਦੱਸਿਆ ਹੈ ਕਿ ਕੇਸ ਗੁਰੂ ਦੀ ਮੋਹਰ ਹੈ, ਇਸ ਨੂੰ ਸੰਭਾਲ ਕੇ ਰੱਖਣਾ ਹੈ। ਸਿਦਕਦੀਪ ਮੁਤਾਬਿਕ ਜਨਮ ਤੋਂ ਹੀ ਉਸ ਦੇ ਕੇਸ ਲੰਮੇ ਸਨ। ਮਾਂ ਨੇ ਮੇਰੇ ਕੇਸਾਂ ਦਾ ਖਾਸ ਧਿਆਨ ਰੱਖਿਆ, ਹੁਣ ਵੀ ਉਹ ਹੀ ਮੇਰੇ ਕੇਸਾਂ ਦੀ ਦੇਖਭਾਲ ਕਰਦੀ ਹੈ।

‘ਜਿਹੜੇ ਛੇੜਦੇ ਸਨ, ਹੁਣ ਤਾਰੀਫ ਕਰਦੇ ਹਨ’

ਸਿਦਕਦੀਪ ਸਿੰਘ ਮੁਤਾਬਿਕ ਜਦੋਂ ਉਹ ਬਚਪਨ ਵਿੱਚ ਖੇਡਣ ਜਾਂਦੇ ਸਨ ਤਾਂ ਉਨ੍ਹਾਂ ਦੇ ਦੋਸਤ ਉਸ ਨੂੰ ਕੁੜੀ ਕਹਿਕੇ ਛੇੜ ਦੇ ਸਨ ਪਰ ਮੈਂ ਉਨ੍ਹਾਂ ਦੀ ਇਸ ਗੱਲ ਨੂੰ ਮਨ ‘ਤੇ ਨਹੀਂ ਲਾਇਆ ਅਤੇ ਕੇਸਾਂ ਦੀ ਪੂਰੀ ਸੰਭਾਲ ਕੀਤੀ। ਸਿਦਕਦੀਪ ਨੇ ਕਿਹਾ ਕਿ ਜਿਹੜੇ ਦੋਸਤ ਨੂੰ ਉਸ ਚਿੜਾਉਂਦੇ ਸਨ, ਅੱਜ ਉਹ ਹੀ ਮੇਰੀ ਕਾਮਯਾਬੀ ਤੋਂ ਹੈਰਾਨ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਪਤਾ ਸੀ ਕਿ ਤੇਰੇ ਕੇਸ ਵੱਡੇ ਸਨ ਪਰ ਇਹ ਨਹੀਂ ਪਤਾ ਸੀ ਕਿ ਇਸ ਨਾਲ ਤੇਰਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋ ਜਾਵੇਗਾ।

ਸਿਦਕਦੀਪ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਕਦੇ ਵੀ ਕੇਸਾਂ ਦੇ ਕਤਲ ਦਾ ਖ਼ਿਆਲ ਨਹੀਂ ਆਇਆ ਹੈ। ਇਸੇ ਦੇ ਲਈ ਉਸ ਦੇ ਮਾਤਾ ਪਿਤਾ ਦਾ ਵੱਡਾ ਯੋਗਦਾਨ ਹੈ। ਉਸ ਦੀ ਮਾਂ ਹੁਣ ਵੀ ਉਸ ਦੇ ਕੇਸਾਂ ਨੂੰ ਸੰਵਾਰਦੀ ਹੈ ਅਤੇ ਫਿਰ ਦਸਤਾਰ ਸਜਾਉਣ ਵਿੱਚ ਮਦਦ ਕਰਦੀ ਹੈ। ਉਸ ਨੇ ਕਿਹਾ ਕਿ ਫ਼ਿਲਹਾਲ ਉਹ 15 ਸਾਲ ਦਾ ਹੈ, ਉਸ ਦਾ ਨਾਂ ਗਿੰਨੀਜ਼ ਵਰਲਡ ਵਿੱਚ ਟੀਨ ਏਜ਼ਰ ਵਿੱਚ ਦਰਜ ਹੋਇਆ ਹੈ ਪਰ ਜਦੋਂ ਉਹ 18 ਸਾਲ ਹੋ ਜਾਵੇਗਾ ਤਾਂ ਪੁਰਸ਼ਾਂ ਵਿੱਚ ਸਭ ਤੋਂ ਲੰਮੇ ਕੇਸਾਂ ਵਿੱਚ ਗਿੰਨੀਜ਼ ਵਰਲਡ ਰਿਕਾਰਡ ਲਈ ਦਾਅਵੇਦਾਰੀ ਪੇਸ਼ ਕਰੇਗਾ। ਸਿਦਕਦੀਪ ਨੇ ਸਿੱਖ ਨੌਜਵਾਨਾਂ ਲਈ ਖ਼ਾਸ ਸੁਨੇਹਾ ਵੀ ਦਿੱਤਾ ਹੈ।

ਸਿਦਕਦੀਪ ਦਾ ਸਿੱਖ ਨੌਜਵਾਨਾਂ ਨੂੰ ਸੁਨੇਹਾ

ਸਿਦਕਦੀਪ ਸਿੰਘ ਨੇ ਕਿਹਾ ਕਿ ਕੇਸ ਗੁਰੂ ਦੀ ਬਖ਼ਸ਼ੀ ਹੋਈ ਦਾਤ ਹੈ, ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਸ ਨੇ ਕੇਸ ਕਤਲ ਕਰਵਾਉਣ ਵਾਲੇ ਨੌਜਵਾਨਾਂ ਨੂੰ ਅਪੀਲ ਕਿ ਤੁਸੀਂ ਕੁਝ ਲੋਕਾਂ ਦੀ ਗੱਲ ਸੁਣ ਕੇ ਕੇਸ ਕਟਵਾ ਦਿੰਦੇ ਹੋ ਜਾਂ ਫਿਰ ਸਟਾਈਲ ਮਾਰਨ ਦੇ ਲਈ ਅਜਿਹਾ ਕਰਦੇ ਹੋ। ਮੇਰੀ ਉਨ੍ਹਾਂ ਸਾਰੇ ਸਿੱਖ ਭਰਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਸਿੱਖੀ ਸਰੂਪ ਨਾਲ ਜੁੜਨ ਅਤੇ ਮਾਣ ਮਹਿਸੂਸ ਕਰਨ। ਕੇਸਾਂ ਦੀ ਅਹਿਮੀਅਤ ਨੂੰ ਜਾਣੋ ਅਤੇ ਜੇਕਰ ਤੁਹਾਡੇ ਮਨ ਵਿੱਚ ਕੇਸਾਂ ਦੇ ਕਤਲ ਦਾ ਖ਼ਿਆਲ ਆਉਂਦਾ ਹੈ ਤਾਂ ਆਪਣੇ ਇਤਿਹਾਸ ‘ਤੇ ਝਾਤ ਮਾਰੋ । ਇਸ ਤੋਂ ਪਹਿਲਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ ਇੱਕ ਸਿੱਖ ਦੇ ਨਾਂ ਹੈ।

ਸਵਰਨ ਸਿੰਘ ਦੇ ਨਾਂ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ

ਇਸੇ ਸਾਲ ਹੀ ਕੈਨੇਡਾ ਦੇ ਸਿੱਖ ਸਵਰਨ ਸਿੰਘ ਨੇ ਆਪਣਾ ਹੀ ਸਭ ਤੋਂ ਲੰਮੀ ਦਾੜ੍ਹੀ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ। ਸਵਰਨ ਸਿੰਘ ਨੇ 15 ਸਾਲ ਪਹਿਲਾਂ ਸਭ ਤੋਂ ਲੰਮੀ ਦਾੜ੍ਹੀ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਇਸ ਨੂੰ ਹੀ ਤੋੜ ਦਿੱਤਾ ਹੈ। ਗਿੰਨੀਜ਼ ਵਰਲਡ ਰਿਕਾਰਡ ਮੁਤਾਬਿਕ ਸਵਰਨ ਸਿੰਘ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ ਯਾਨੀ 2.49 ਮੀਟਰ ਹੈ ਜਦਕਿ 2008 ਵਿੱਚ ਜਦੋਂ ਸਵਰਨ ਸਿੰਘ ਨੇ ਪਹਿਲੀ ਵਾਰ ਰਿਕਾਰਡ ਤੋੜਿਆ ਸੀ ਤਾਂ ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 2.33 ਮੀਟਰ ਯਾਨੀ 7 ਫੁੱਟ 8 ਇੰਚ ਸੀ। ਇਸ ਤੋਂ ਬਾਅਦ ਇਹ ਰਿਕਾਰਡ ਸਵੀਡਨ ਦੇ ਬਰਗਰ ਪੇਲਾਸ ਦੇ ਨਾਂ ਸੀ। 2010 ਵਿੱਚ ਉਸ ਦੀ ਦਾੜ੍ਹੀ 2.45 ਮੀਟਰ ਯਾਨੀ 8 ਫੁੱਟ 2.5 ਇੰਚ ਨਾਪੀ ਗਈ ਸੀ। ਅਕਤੂਬਰ 2022 ਇਹ ਉਸ ਦੀ ਦਾੜ੍ਹੀ 8 ਫੁੱਟ 3 ਇੰਚ ਯਾਨੀ 2.54 ਮੀਟਰ ਹੋ ਗਈ ਸੀ। 12 ਸਾਲ ਬਾਅਦ ਹੁਣ ਸਵਰਨ ਸਿੰਘ ਨੇ ਮੁੜ ਤੋਂ ਰਿਕਾਰਡ ਕਾਇਮ ਕੀਤਾ ਹ।

ਸਵਰਨ ਸਿੰਘ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਦੂਜੀ ਵਾਰ ਉਨ੍ਹਾਂ ਨੂੰ ਸਭ ਤੋਂ ਲੰਮੀ ਦਾੜ੍ਹੀ ਵਾਲੇ ਵਿਅਕਤੀ ਦਾ ਖ਼ਿਤਾਬ ਮਿਲਿਆ ਹੈ। ਸਵਰਨ ਸਿੰਘ ਦੀ ਦਾੜ੍ਹੀ ਦੀ ਮੌਜੂਦਾ ਲੰਬਾਈ 8 ਫੁੱਟ 25 ਇੰਚ ਹੈ। ਸਵਰਨ ਸਿੰਘ ਨੇ 17 ਸਾਲ ਦੀ ਉਮਰ ਤੋਂ ਹੀ ਦਾੜ੍ਹੀ ਨੂੰ ਸੰਭਾਲ ਕੇ ਰੱਖਿਆ, ਉਨ੍ਹਾਂ ਨੇ ਗਿੰਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ’17 ਦੀ ਉਮਰ ਤੋਂ ਜਦੋਂ ਤੋਂ ਦਾੜ੍ਹੀ ਵਧਣੀ ਸ਼ੁਰੂ ਹੋਈ ਹੈ, ਮੈਂ ਇਸ ਨੂੰ ਉਸੇ ਤਰ੍ਹਾਂ ਰੱਖਿਆ ਹੈ, ਦਾੜ੍ਹੀ ਦੀ ਲੰਬਾਈ ਗਿੱਲੀ ਕਰਕੇ ਲਈ ਜਾਂਦੀ ਹੈ। ਇਸ ਨਾਲ ਕਰਲਸ ਯਾਨੀ ਘੁੰਘਰਾਲੇਪਣ ਦਾ ਅਸਰ ਨਹੀਂ ਰਹਿ ਜਾਂਦਾ ਹੈ। ਇਹ ਵਾਲਾਂ ਦੀ ਸਹੀ ਲੰਬਾਈ ਹਾਸਲ ਕਰਨ ਵਿੱਚ ਮਦਦ ਕਰਦਾ ਹੈ।