‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ SI ਭਰਤੀ ਘੁਟਾਲੇ ਦੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ (CBI) ਦੇਸ਼ ‘ਚ 33 ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਇਹ ਛਾਪੇ ਜੰਮੂ (Jammu), ਸ੍ਰੀਨਗਰ (Srinagar), ਹਰਿਆਣਾ (Haryana), ਗਾਂਧੀਨਗਰ (Gandhinagar), ਗਾਜ਼ੀਆਬਾਦ (Ghaziabad), ਬੈਂਗਲੁਰੂ (Bengaluru)  ਅਤੇ ਦਿੱਲੀ (Delhi) ਵਿੱਚ ਕਰ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਦੇ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿੱਚ ਜੰਮੂ-ਕਸ਼ਮੀਰ ਐਸਐਸਬੀ ਪ੍ਰੀਖਿਆ ਨਾਲ ਜੁੜੇ ਅਧਿਕਾਰੀ ਖਾਲਿਦ ਜਹਾਂਗੀਰ ਅਤੇ ਅਸ਼ੋਕ ਕੁਮਾਰ ਦਾ ਕੰਪਲੈਕਸ ਵੀ ਸ਼ਾਮਲ ਹੈ।

ਸੀਬੀਆਈ ਨੇ ਜੰਮੂ-ਕਸ਼ਮੀਰ ‘ਚ ਸਬ-ਇੰਸਪੈਕਟਰਾਂ ਦੀ ਭਰਤੀ ‘ਚ ਕਥਿਤ ਬੇਨਿਯਮੀਆਂ ਦੇ ਮਾਮਲੇ ‘ਚ ਪਿਛਲੇ ਮਹੀਨੇ 30 ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਸੀ। ਸੀਬੀਆਈ ਨੇ ਇੱਕ ਕੋਚਿੰਗ ਸੈਂਟਰ ਦੇ ਮਾਲਕ, ਬੀਐਸਐਫ ਦੇ ਤਤਕਾਲੀ ਮੈਡੀਕਲ ਅਫ਼ਸਰ ਅਤੇ ਜੰਮੂ ਅਤੇ ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (JKSSB) ਦੇ ਅਧਿਕਾਰੀਆਂ ਸਮੇਤ 33 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿਛਲੇ ਮਹੀਨੇ ਜੰਮੂ, ਸ੍ਰੀਨਗਰ ਅਤੇ ਬੈਂਗਲੁਰੂ ਸਮੇਤ 30 ਥਾਵਾਂ ‘ਤੇ ਤਲਾਸ਼ੀ ਲਈ ਗਈ ਸੀ।