Sports

ਵਰਲਡ ਕੱਪ ਸ਼ੁਭਮਨ ਗਿੱਲ ਨਹੀਂ ਸਾਬਿਤ ਹੋਇਆ ‘ਸ਼ੁਭ’! ਫਿਰ ਆਈ ਮਾੜੀ ਖਬਰ ! ਟੀਮ ਇੰਡੀਆ ਤੋਂ ਵੱਖ ਹੋਏ ਸਲਾਮੀ ਬੱਲੇਬਾਜ਼

ਬਿਉਰੋ ਰਿਪੋਰਟ : ਆਸਟ੍ਰੇਲੀਆ ਦੇ ਖਿਲਾਫ ਭਾਰਤ 6 ਵਿਕਟਾਂ ਦੇ ਨਾਲ ਵਰਲਡ ਕੱਪ ਦਾ ਪਹਿਲਾਂ ਮੈਚ ਜਿੱਤ ਜ਼ਰੂਰ ਲਿਆ । ਪਰ ਡੇਂਗੂ ਨਾਲ ਪੀੜਤ ਸ਼ੁਭਮਨ ਗਿੱਲ ਦੀ ਕਮੀ ਟੀਮ ਨੂੰ ਬਹੁਤ ਜ਼ਿਆਦਾ ਮਹਿਸੂਸ ਹੋਈ । ਆਸਟ੍ਰੇਲੀਆ ਖਿਲਾਫ਼ ਟੀਮ ਇੰਡੀਆ ਦੇ 2 ਦੌੜਾਂ ‘ਤੇ 3 ਖਿਡਾਰੀ ਆਉਟ ਹੋਏ,ਇਸ ਵਿੱਚ ਦੋਵੇ ਓਪਨਰ ਇਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਵੀ ਸ਼ਾਮਲ ਹਨ । ਹੁਣ ਸ਼ੁਭਮਨ ਨੂੰ ਲੈਕੇ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ । ਆਸਟ੍ਰੇਲੀਆ ਤੋਂ ਬਾਅਦ ਹੁਣ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਵਿੱਚ ਵੀ ਸ਼ੁਭਮਨ ਗਿੱਲ ਮੈਦਾਨ ਵਿੱਚ ਨਹੀਂ ਉਤਰਨਗੇ । ਸਿਰਫ਼ ਇਨ੍ਹਾਂ ਹੀ ਨਹੀਂ ਅਹਿਮਦਾਬਾਦ ਵਿੱਚ 14 ਅਕਤੂਬਰ ਨੂੰ ਹੋਣ ਵਾਲੇ ਸਭ ਤੋਂ ਹਾਈਵੋਲਟੇਜ ਭਾਰਤ-ਪਾਕਿਸਤਾਨ ਮੈਚ ਵਿੱਚ ਵੀ ਸ਼ੁਭਮਨ ਦੇ ਫਿਟ ਹੋਣ ਦੀ ਉਮੀਦ ਘੱਟ ਹੀ ਹੈ ।

ਬੀਸੀਸੀਆਈ ਨੇ ਦੱਸਿਆ ਹੈ ਕਿ ਸ਼ੁਭਮਨ ਗਿੱਲ ਅਫਗਾਨਿਸਤਾਨ ਦੇ ਖਿਲਾਫ ਅਗਲੇ ਮੈਚ ਵਿੱਚ ਟੀਮ ਦੇ ਨਾਲ ਟਰੈਵਲ ਨਹੀਂ ਕਰਨਗੇ ਉਹ ਇਸ ਸਮੇਂ ਮੈਡੀਕਲ ਟੀਮ ਦੇ ਨਾਲ ਚੈੱਨਈ ਵਿੱਚ ਹਨ । ਚੈੱਨਈ ਪਹੁੰਚ ਦੇ ਹੀ ਸ਼ੁਭਮਨ ਨੂੰ ਤੇਜ਼ ਬੁਖਾਰ ਹੋ ਗਿਆ ਸੀ ਜਦੋਂ ਉਨ੍ਹਾਂ ਦਾ ਡੇਂਗੂ ਟੈਸਟ ਹੋਇਆ ਤਾਂ ਉਹ ਪੋਜ਼ੀਟਿਵ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ । ਡੇਂਗੂ ਤੋਂ ਠੀਕ ਹੋਣ ਅਤੇ ਪੂਰੀ ਤਰ੍ਹਾਂ ਰਿਕਵਰ ਹੋਣ ਦੇ ਲਈ ਘੱਟੋ-ਘੱਟ 20 ਤੋਂ 25 ਦਿਨਾਂ ਦਾ ਸਮਾਂ ਲੱਗਦਾ ਹੈ ਅਜਿਹੇ ਵਿੱਚ ਇਹ ਮੰਨਿਆਂ ਜਾ ਰਿਹਾ ਹੈ ਸ਼ੁਭਮਨ ਤਕਰੀਬਨ ਅੱਧੇ ਤੋਂ ਵੱਧ ਲੀਗ ਮੈਚ ਵਿੱਚ ਟੀਮ ਇੰਡੀਆ ਦਾ ਹਿੱਸਾ ਨਹੀਂ ਬਣ ਸਕਣਗੇ । ਫਾਰਮ ਵਿੱਚ ਚੱਲ ਰਹੇ ਸ਼ੁਭਮਨ ਦਾ ਇਹ ਪਹਿਲਾਂ ਵਰਲਡ ਕੱਪ ਹੈ । 2023 ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਸੈਂਕੜੇ ਅਤੇ ਸਕੋਰ ਮਾਰਨ ਵਾਲੇ ਖਿਡਾਰੀ ਹਨ ।

ਗਿੱਲ ਨੇ 2023 ਵਿੱਚ ਓਪਨਿੰਗ ਕਰਦੇ ਹੋਏ 20 ਵਨਡੇ ਮੈਚਾਂ ਵਿੱਚ 72.35 ਦੀ ਐਵਰੇਜ ਨਾਲ 105.03 ਦੀ ਸਟ੍ਰਾਇਕ ਰੇਟ ਨਾਲ 1,230 ਦੌੜਾ ਬਣਾਇਆ ਹਨ। ਉਨ੍ਹਾਂ ਨੇ 6 ਸੈਂਕੜੇ ਅਤੇ 5 ਅਰਧ ਸੈਂਕੜਾ ਬਣਾਇਆ ਹੈ ।