International

ਇਜ਼ਰਾਇਲ ਫੈਸਲਾ ਕੁੰਨ ਨਤੀਜੇ ਵੱਲ ਵਧਿਆ !

ਬਿਉਰੋ ਰਿਪੋਰਟ : ਇਜ਼ਰਾਇਲ ਨੇ ਆਪਣੀ ਫੌਜ ਨੂੰ ਪੂਰੀ ਗਾਜਾ ਪੱਟੀ ਨੂੰ ਕਬਜ਼ੇ ਵਿੱਚ ਲੈਣ ਦੇ ਨਿਰਦੇਸ਼ ਦਿੱਤੇ ਹਨ। 48 ਘੰਟਿਆਂ ਵਿੱਚ ਇਜ਼ਰਾਇਲ ਨੇ 3 ਲੱਖ ਫੌਜੀਆਂ ਨੂੰ ਗਾਜਾ ਬਾਰਡਰ ‘ਤੇ ਤਾਇਨਾਤ ਕਰ ਦਿੱਤਾ ਹੈ । ਇਜ਼ਰਾਇਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਅਧਿਕਾਰੀਆਂ ਨੂੰ ਗਾਜਾ ਪੱਟੀ ਵਿੱਚ ਖਾਣਾ,ਪਾਣੀ ਬਿਜਲੀ ਅਤੇ ਤੇਲ ਦੀ ਸਪਲਾਈ ਬੰਦ ਕਰਨ ਨੂੰ ਕਿਹਾ ਹੈ । ਹਾਲਾਂਕਿ ਫੌਜ ਨੇ ਬਾਰਡਰ ਦੇ ਇਜ਼ਰਾਇਲੀ ਇਲਾਕਿਆਂ ਨੂੰ ਹਮਾਸ ਦੇ ਲੜਾਕਿਆਂ ਤੋਂ ਛੁੱਡਾ ਲਿਆ ਹੈ । ਉਧਰ ਫਿਲਿਸਤੀਨ ਦੇ ਵੱਲੋਂ ਵੀ ਲੜਾਕੇ ਇਜ਼ਰਾਇਲ ਵਿੱਚ ਵੜ ਰਹੇ ਹਨ। ਮਿਸਰ ਨੇ ਦਾਅਵਾ ਕੀਤਾ ਹੈ ਕਿ ਅਸੀਂ ਇਜ਼ਰਾਇਲ ਨੂੰ ਕੁਝ ਵੱਡਾ ਹੋਣ ਦੀ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ । ਮਿਸਰ ਅਕਸਰ ਫਿਲਿਸਤੀਨ ਅਤੇ ਇਜ਼ਰਾਇਲ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ । ਇਜ਼ਰਾਇਲ ਦੇ ਕਰਨਲ ਰਿਚਰਡ ਨੇ ਦੱਸਿਆ ਕਿ ਹਮਾਸ ਦੇ ਲੜਾਕੇ ਇਜ਼ਰਾਇਲ ਵਿੱਚ ਟਰੈਕਟਰਾਂ ਦੇ ਜ਼ਰੀਏ ਵੜ ਰਹੇ ਹਨ । ਹੁਣ ਤੱਕ 7 ਤੋਂ 8 ਲੋਕੇਸ਼ਨ ਦੇ ਲੜਾਈ ਜਾਰੀ ਹੈ ।

ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲ ਦੀ ਏਅਰਫੋਰਸ ਨੇ ਹਮਾਸ ਅਤੇ ਫਿਲਿਸਤੀਨ ਇਸਲਾਮਿਕ ਜਿਹਾਦ ਦੇ 500 ਵਾਰ ਰੂਮ ਨੂੰ ਤਬਾਅ ਕਰ ਦਿੱਤਾ ਹੈ । ਜੰਗ ਦੇ ਤੀਜੇ ਦਿਨ ਹੁਣ ਤੱਕ 800 ਇਜ਼ਰਾਇਲੀਆਂ ਦੀ ਮੌਤ ਹੋ ਚੁੱਕੀ ਹੈ । ਜਵਾਬੀ ਕਾਰਵਾਈ ਵਿੱਚ 500 ਫਿਲਿਸਤੀਨੀ ਮਾਰੇ ਗਏ ਹਨ । 2000 ਤੋਂ ਜ਼ਿਆਦਾ ਜਖ਼ਮੀ ਹੋਏ ਹਨ । ਹਮਾਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲ ਦੇ ਵੱਲੋਂ ਕੀਤੇ ਗਏ ਹਮਲੇ ਵਿੱਚ 4 ਇਜ਼ਰਾਇਲੀਆਂ ਦੀ ਮੌਤ ਹੋਈ ਹੈ ਇਹ ਸਾਰੇ ਹਮਾਸ ਦੀ ਕੈਦ ਵਿੱਚ ਸਨ । ਹਮਾਸ ਨੇ ਦਾਅਵਾ ਕੀਤਾ ਸੀ ਕਿ 130 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ । ਇਨ੍ਹਾਂ ਨੂੰ ਬਚਾਉਣ ਦੇ ਲਈ ਗਾਜਾ ਪੱਟੀ ਦੀ ਸੁਰੰਗਾਂ ਵਿੱਚ ਰੱਖਿਆ ਹੈ । ਉਹ ਇਨ੍ਹਾਂ ਇਨ੍ਹਾਂ ਲੋਕਾਂ ਦੀ ਵਰਤੋਂ ਮਨੁੱਖੀ ਢਾਲ ਦੇ ਰੂਪ ਵਿੱਚ ਕਰਨਗੇ । ਤਾਂਕੀ ਇਜ਼ਰਾਇਲ ਹਮਲਾ ਕਰੇ ਤਾਂ ਉਸ ਦੇ ਵੀ ਲੋਕ ਮਾਰੇ ਜਾਣ। ਇਜ਼ਰਾਇਲ ਦੀ ਡਿਫੈਂਸ ਫੋਰਸ ਨੇ ਦੱਸਿਆ ਕਿ ਅਗਵਾ ਕੀਤੇ ਗਏ ਲੋਕਾਂ ਵਿੱਚ ਔਰਤ ,ਬੱਚੇ ਅਤੇ ਕਈ ਪਰਿਵਾਰ ਸ਼ਾਮਲ ਸਨ ।

ਉਧਰ ਅਮਰੀਕੀ ਨੇ ਇਜ਼ਰਾਇਲ ਨੂੰ ਮਿਲਟ੍ਰੀ ਸਪੋਰਟ ਦੇਣ ਦੀ ਗੱਲ ਕਹੀ ਹੈ । US ਡਿਫੈਂਸ ਸਕੱਤਰ ਲਾਇਡ ਆਸਟਿਨ ਨੇ ਕਿਹਾ ਹੈ ਮਦਦ ਦੇ ਲਈ ਸਾਡੇ ਲੜਾਕੂ ਜਹਾਜ ਇਜ਼ਰਾਇਲ ਦੇ ਵੱਲ ਜਾ ਰਹੇ ਹਨ। ਉਧਰ ਲੈਬਨਾਨ ਦੀ ਜਥੇਬੰਦੀ ਹਿਜਬੁਲਾਹ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਅਮਰੀਕਾ ਜੇਕਰ ਸਿੱਧਾ ਜੰਗ ਵਿੱਚ ਵੜਿਆ ਤਾਂ ਮਿਡਲ ਈਸਟ ਦੇ ਅਮਰੀਕਾ ਦੇ ਟਿਕਾਣਿਆਂ ਤੇ ਹਮਲਾ ਕਰ ਦੇਵੇਗਾ । ਫਿਲਿਸਤੀਨ ਯੂਕਰੇਨ ਨਹੀਂ ਹੈ।

ਹਮਾਸ ਦੇ ਹਮਲਿਆਂ ਵਿੱਚ 28 ਵਿਦੇਸ਼ੀ ਨਾਗਰਿਕਾਂ ਦੀ ਜਾਨ ਜਾਾ ਚੁੱਕੀ ਹੈ । ਇਸ ਵਿੱਚ ਨੇਪਾਲ ਦੇ 10,ਅਮਰੀਕਾ ਦੇ 4,ਥਾਲੀਲੈਂਡ ਦੇ 12 ਅਤੇ ਯੂਕਰੇਨ ਦੇ 2 ਨਾਗਕਿ ਸ਼ਾਮਲ ਹਨ । ਕਈ ਦੇਸ਼ਾਂ ਨੇ ਇਜ਼ਰਾਇਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ । ਇਜ਼ਰਾਇਲ ਵਿੱਚ ਕੇਰਲਾ ਦਾ ਇੱਕ ਨਾਗਰਿਕ ਵੀ ਜਖ਼ਮੀ ਹੋਇਆ ਹੈ। ਇਜ਼ਰਾਇਲ ਵਿੱਚ ਮੇਘਾਲਿਆ ਦੇ ਫਸੇ 27 ਇਸਾਈ ਯਾਤਰੀਆਂ ਨੂੰ ਸੁਰੱਖਿਅਤ ਮਿਸਰ ਪਹੁੰਚਾਇਆ ਗਿਆ ਹੈ । ਆਸਟ੍ਰੇਲੀਆ ਅਤੇ ਜਰਮਨੀ ਨੇ ਫਿਲਿਸਤੀਨ ਨੂੰ ਮਦਦ ਬੰਦ ਕਰ ਦਿੱਤੀ ਹੈ । UN ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲ ਹਮਲੇ ਤੋਂ ਬਾਅਦ ਗਾਜਾ ਪੱਟੀ ਤੋਂ 1 ਲੱਖ 23 ਹਜ਼ਾਰ ਲੋਕ ਘਰ ਛੱਡ ਕੇ ਭੱਜ ਗਏ ਹਨ । ਤਕਰੀਬਨ 74 ਹਜ਼ਾਰ ਲੋਕ ਸਕੂਲਾਂ ਦੇ ਸ਼ੈਲਟਰ ਵਿੱਚ ਹਨ । 7 ਅਕਤੂਬਰ ਨੂੰ ਇਜ਼ਰਾਇਲ ਵਿੱਚ ਚੱਲ ਰਹੇ ਇੱਕ ਮਿਊਜਿਕ ਫੈਸਟਿਵਲ ਵਿੱਚ ਹਮਾਸ ਦੇ ਹਮਲੇ ਨਾਲ 260 ਲੋਕ ਮਾਰੇ ਗਏ ਸਨ ।