International

ਅਮਰੀਕਾ ਦੇ ਸ਼ਿਕਾਗੋ ਵਿਚ ਹੋਈ ਗੋਲੀਬਾਰੀ, 3 ਦੀ ਮੌਤ 2 ਗੰਭੀਰ ਫੱਟੜ

Shooting in Chicago USA 3 dead 2 seriously injured

ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ (Shootings in America)  ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਦੇ ਸ਼ਿਕਾਗੋ ( Chicago) ਵਿਚ ਕਾਰਾਂ ਭਜਾ ਕੇ ਰੇਸ ਲਗਾ ਰਹੇ ਲੋਕਾਂ ਵਿਚ ਆਪਸੀ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਫੱਟੜ ਹੋ ਗਏ। ਕਾਰ ਦੌੜ ਵਿਚ 100 ਤੋਂ ਜ਼ਿਆਦਾ ਕਾਰਾਂ ਸ਼ਾਮਲ ਸਨ।

ਸ਼ਿਕਾਗੋ ਦੇ ਪ੍ਰਤੀਨਿਧ ਰੇਅਮੰਡ ਲੋਪੋਜ਼ ਨੇ ਪੁਲਿਸ ਨੂੰ ਇਸ ਕਾਰ ਦੌੜ ਵਿਚ ਸ਼ਾਮਲ ਲੋਥਾਂ ਨੂੰ ਫੜਨ ਦੀ ਅਪੀਲ ਕੀਤੀ ਹੈ। ਪੁਲਿਸ ਅਫਸਰਾਂ ਨੇ ਦੱਸਿਆ ਕਿ ਉਹ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰ ਰਹੇ ਹਨ। ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਰਾਂ ਤੇਜ਼ ਰਫਤਾਰ ਭਜਾ ਕੇ ਸੜਕ ਦੇ ਐਨ ਵਿਚਕਾਰ ਗੋਲ ਗੋਲ ਘੁਮਾਈਆਂ ਜਾ ਰਹੀਆਂ ਹਨ। ਕੁੱਲ 13 ਗੋਲੀਆਂ ਚੱਲੀਆਂ ਜਿਸ ਵਿਚ ਫੱਟੜ ਲੋਕ ਸੜਕ ’ਤੇ ਡਿੱਗ ਗਏ। ਇਹਨਾਂ ਫੱਟੜਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਲਿਆਂਦਾ ਗਿਆ ਜਿਥੇ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੋ ਗੰਭੀਰ ਫੱਟੜ ਹਨ।

ਸ਼ਿਕਾਗੋ ਦੇ ਪੁਲਿਸ ਕਮਾਂਡਰ ਡੌਨ ਜੇਰੋਮ ਦੇ ਅਨੁਸਾਰ, ਮਰਨ ਵਾਲੇ ਤਿੰਨ ਲੋਕ ਹਿਸਪੈਨਿਕ ਸਨ ਜੋ ਇੱਕ ਗੈਂਗ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੀ ਉਮਰ ਲਗਭਗ 15 ਤੋਂ 20 ਸਾਲ ਦੇ ਵਿਚਕਾਰ ਸੀ। ਮਾਊਂਟ ਸਿਨਾਈ ਹਸਪਤਾਲ ‘ਚ ਜ਼ਖਮੀ ਹੋਏ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ, ਜੇਰੋਮ ਨੇ ਕਿਹਾ।

ਇਕ ਰਿਪੋਰਟ ਮੁਤਾਬਕ ਇਸ ਸਾਲ ਪੂਰੇ ਅਮਰੀਕਾ ਵਿਚ ਬੰਦੂ ਕ ਦੀ ਹਿੰ ਸਾ ਕਾਰਨ ਗੋ ਲੀ ਬਾ ਰੀ ਦੀਆਂ 302 ਤੋਂ ਵੱਧ ਘਟਨਾ ਵਾਂ ਹੋਈਆਂ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ ਗੋ ਲੀ ਬਾ ਰੀ ਦੀਆਂ ਵੱਧਦੀਆਂ ਘਟ ਨਾ ਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਅ ਬਾਈਡਨ ਨੇ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਹਥਿ ਆਰ ਖਰੀਦਣ ਜਾਂ ਖਰੀਦਣ ‘ਤੇ ਪਾਬੰਦੀ ਲਗਾਉਣ ਲਈ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।

ਦੱਸ ਦੇਈਏ ਕਿ 24 ਮਈ ਨੂੰ ਟੈਕਸਾਸ ਦੇ ਉਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ  ਵਿੱਚ ਗੋ ਲੀ ਬਾ ਰੀ ਦੀ ਭਿਆ ਨਕ ਘਟ ਨਾ ਵਾਪਰੀ ਸੀ। ਜਿਸ ਵਿੱਚ 19 ਬੱਚਿਆਂ ਸਮੇਤ ਕਈ ਲੋਕ ਮਾ ਰੇ ਗਏ ਸਨ। 1 ਜੂਨ ਨੂੰ ਤੁਲਸਾ ਸਿਟੀ, ਓਕਲਾਹੋਮਾ ਵਿੱਚ ਇੱਕ ਹਸਪਤਾਲ ਦੇ ਕੈਂਪਸ ਵਿੱਚ ਗੋ ਲੀਬਾ ਰੀ ਦੀ ਘਟ ਨਾ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌ ਤ ਹੋ ਗਈ ਸੀ।