ਅਮਰੀਕਾ ( America ) ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ (Shootings in America) ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਿਸ਼ੀਗਨ ਯੂਨੀਵਰਸਿਟੀ ਵਿਚ ਇਕ ਸ਼ੱਕੀ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ।
ਪੁਲਿਸ ਈਸਟ ਲਾਂਸਿੰਗ ਸਥਿਤ ਕੈਂਪਸ ਵਿਚ ਪਹੁੰਚ ਗਈ ਹੈ ਜਿਥੇ ਸ਼ੱਕੀ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਗੋਲੀਆਂ ਦੋ ਥਾਵਾਂ ’ਤੇ ਚਲਾਈਆਂ ਗਈਆਂ। ਅਕਾਦਮਿਕ ਬਿਲਡਿੰਗ ਜਿਸਨੂੰ ਬਰਕਲੇਅ ਹਾਲ ਕਿਹਾ ਜਾਂਦਾ ਹੈ ਅਤੇ ਅਥਲੈਟਿਕਸ ਏਰੀਆ ਜਿਸਨੂੰ ਆਈ ਐਮ ਈਸਟ ਕਿਹਾ ਜਾਂਦਾ ਹੈ, ਵਿਖੇ ਇਹ ਗੋਲੀਬਾਰੀ ਹੋਈ ਹੈ ਜਿਸ ਵਿਚ ਅਨੇਕਾਂ ਵਿਅਕਤੀ ਜ਼ਖ਼ਮੀ ਹੋਏ ਹਨ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਪੁਲਿਸ ਅਨੁਸਾਰ ਸ਼ੱਕੀ ਮੁਲਜ਼ਮ ਅਜੇ ਫਰਾਰ ਹੈ। ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਕੈਂਪਸ ਦੇ ਬਾਹਰ 30 ਫਾਇਰ ਟਰੱਕ, ਐਂਬੂਲੈਂਸ ਅਤੇ ਐਮਰਜੈਂਸੀ ਵਾਹਨ ਤਾਇਨਾਤ ਕੀਤੇ ਗਏ ਹਨ। ਮਿਸ਼ੀਗਨ ਸਟੇਟ ਯੂਨੀਵਰਸਿਟੀ ਪੁਲਿਸ ਨੇ ਟਵੀਟ ਕੀਤਾ ਕਿ ਸ਼ੱਕੀ ਇੱਕ ਕਾਲਾ ਵਿਅਕਤੀ ਹੈ ਜਿਸ ਨੇ ਲਾਲ ਜੁੱਤੀ ਅਤੇ ਇੱਕ ਡੈਨਿਮ ਜੈਕੇਟ ਪਹਿਨੀ ਹੋਈ ਹੈ। ਸ਼ੱਕੀ ਵਿਅਕਤੀ ਨੇ ਟੋਪੀ ਪਾਈ ਹੋਈ ਹੈ।
https://twitter.com/msupolice/status/1625348771386204161?ref_src=twsrc%5Etfw%7Ctwcamp%5Etweetembed%7Ctwterm%5E1625348771386204161%7Ctwgr%5Ecc45e9b455d40b042fedbb4ea826f368d9e8f7db%7Ctwcon%5Es1_c10&ref_url=https%3A%2F%2Fwww.bbc.com%2Fhindi%2Flive%2Findia-64633468
ਨਿਊਯਾਰਕ ਟਾਈਮਜ਼ ਮੁਤਾਬਕ ਕੈਂਪਸ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਨੇ ਸ਼ੱਕੀ ਦਾ ਸਕੈਚ ਜਾਰੀ ਕਰਕੇ ਦੱਸਿਆ ਹੈ ਕਿ ਉਸ ਦਾ ਕੱਦ ਛੋਟਾ ਹੈ। ਉਸ ਨੇ ਆਪਣਾ ਚਿਹਰਾ ਮਾਸਕ ਨਾਲ ਢੱਕ ਲਿਆ ਹੈ। ਜ਼ਖਮੀਆਂ ਨੂੰ ਨੇੜਲੇ ਸਪੈਰੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕੈਂਪਸ ਦੀਆਂ ਸਾਰੀਆਂ ਗਤੀਵਿਧੀਆਂ 48 ਘੰਟਿਆਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਮਰੀਕਾ ਵਿੱਚ ਗੋਲੀਬਾਰੀ ਦੀਾਂ ਘਟਵਾਨਾਂ ਸਾਹਮਣੇ ਆਈਆ ਸਨ ਜਿੰਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ । ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਦੱਖਣੀ ਕੈਲੀਫੋਰਨੀਆ ਦੇ ਲਾਸ ਏਂਜਲਸ ਨੇੜੇ ਗੋਲੀਬਾਰੀ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ।