ਬਿਉਰੋ ਰਿਪੋਰਟ : ਜੇਕਰ ਤੁਸੀਂ ਸਸਤੇ ਵਿੱਚ AUDI ਅਤੇ Chevrolet cruze ਵਰਗੀ SUV ਲਗਜ਼ਰੀ ਕਾਰ ਖਰੀਦਨਾ ਚਾਉਂਦੇ ਹੋ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ । ਚੰਡੀਗੜ੍ਹ ਦਾ ਸ਼ਿਵਾਲਿਕ ਹੋਟਲ 14 ਫਰਵਰੀ ਨੂੰ ਦੋਵੇ ਕਾਰਾਂ ਦੀ ਨਿਲਾਮੀ ਕਰਨ ਜਾ ਰਿਹਾ ਹੈ । ਇਹ ਦੋਵੇ ਕਾਰਾਂ ਪੰਜਾਬ ਦੇ ਮਹਿਮਾਨਾਂ ਦੀਆਂ ਸਨ ਜੋ ਹੋਟਲ ਵਿੱਚ ਰੁਕੇ ਸਨ । ਪਰ ਉਨ੍ਹਾਂ ਦੀ ਹਰਕਤਾਂ ਦੀ ਵਜ੍ਹਾ ਕਰਕੇ ਅਦਾਲਤ ਨੇ ਇਸ ਦੀ ਨਿਲਾਮੀ ਨੂੰ ਮਨਜ਼ੂਰੀ ਦਿੱਤੀ ਹੈ ।
ਚੰਡੀਗੜ੍ਹ ਦੇ ਸੈਕਟਰ 17 ਦੇ ਹੋਟਲ ਵਿੱਚ ਪੰਜਾਬ ਦੇ 2 ਮਹਿਮਾਨ 6 ਮਹੀਨੇ ਤੱਕ ਹੋਟਲ ਵਿੱਚ ਰਹੇ ਪਰ ਉਨ੍ਹਾਂ ਨੇ ਬਿੱਲ ਨਹੀਂ ਭਰਿਆ ਅਜਿਹੇ ਵਿੱਚ ਹੋਟਲ ਨੇ ਉਨ੍ਹਾਂ ਦੀਆਂ ਕਾਰਾਂ ਜ਼ਬਤ ਕਰ ਲਈਆਂ। ਜਿਸ ਤੋਂ ਬਾਅਦ ਕੋਰਟ ਨੇ ਕਾਰਾਂ ਦੀ ਨਿਲਾਮੀ ਕਰਕੇ ਉਸ ਤੋਂ ਬਿੱਲ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਹੈ । ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਹੁਣ ਦੋਵੇ ਕਾਰਾਂ ਦੀ ਨਿਲਾਮੀ ਕੀਤੀ ਜਾਵੇਗੀ ।
ਜਿੰਨਾਂ ਕਾਰਾਂ ਦੀ ਹੋਟਲ ਵੱਲੋਂ ਨਿਲਾਮੀ ਕੀਤੀ ਜਾਣੀ ਹੈ ਉਸ ਵਿੱਚ ਇੱਕ AUDI Q 3 ਅਤੇ Chevrolet cruze ਹੈ । ਦੱਸਿਆ ਜਾ ਰਿਹਾ ਹੈ ਕਿ ਸਾਲ 2018 ਵਿੱਚ 2 ਗੈਸਟ ਤਕਰੀਬਨ 6 ਮਹੀਨੇ ਤੱਕ ਹੋਟਲ ਸ਼ਿਵਾਲਿਸ ਵਿੱਚ ਰੁਕੇ ਸਨ । ਉਨ੍ਹਾਂ ਦਾ ਤਕਰੀਬਨ 19 ਲੱਖ ਦਾ ਬਿੱਲ ਬਣਿਆ ਸੀ । ਬਿੱਲ ਨਾ ਭਰਨ ਦੀ ਸੂਰਤ ਵਿੱਚ ਇਨ੍ਹਾਂ ਦੀਆਂ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਸਨ। ਇਨ੍ਹਾਂ ਤੋਂ ਮਿਲਣ ਵਾਲੇ ਪੈਸੇ ਨਾਲ ਹੋਟਲ ਦਾ ਬਿੱਲ ਭਰਿਆ ਜਾਵੇਗਾ।
ਰਿਜ਼ਰਵ ਕੀਮਤ 10 ਲੱਖ ਅਤੇ 1.5 ਲੱਖ ਰੱਖੀ ਗਈ ਹੈ
ਇਹ ਦੋਵੇ ਗੱਡੀਆਂ ਪੰਜਾਬ ਨੰਬਰ ਦੀ ਹਨ । AUDI ਗੱਡੀ ਦਾ ਰਿਜ਼ਰਵ ਕੀਮਤ 10 ਲੱਖ ਰੁਪਏ ਅਤੇ Chevrolet cruze ਗੱਡੀ ਦੀ ਕੀਮਤ 1 ਲੱਖ ਰੁਪਏ ਰੱਖੀ ਗਈ ਹੈ । ਸ਼ਿਵਾਲਿਕ ਹੋਟਲ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ GUEST ਨੇ 18.96 ਲੱਖ ਰੁਪਏ ਦਾ ਬਿੱਲ ਨਹੀਂ ਦਿੱਤਾ ਸੀ । ਹੋਟਲ ਮੁਤਾਬਿਕ ਇਹ ਮਾਮਲਾ ਪਹਿਲੀ ਵਾਰ ਆਇਆ ਹੈ ।