The Khalas Tv Blog Punjab ਬਾਗੀ ਤੇਵਰ ਦਿਖਾ ਰਹੇ ਜਗਮੀਤ ਸਿੰਘ ਬਰਾੜ ‘ਤੇ ਕਾਰਵਾਈ ਕਰਨ ਦੀ ਤਿਆਰੀ ‘ਚ SAD,ਮੁੜ ਭੇਜਿਆ ਨੋਟਿਸ
Punjab

ਬਾਗੀ ਤੇਵਰ ਦਿਖਾ ਰਹੇ ਜਗਮੀਤ ਸਿੰਘ ਬਰਾੜ ‘ਤੇ ਕਾਰਵਾਈ ਕਰਨ ਦੀ ਤਿਆਰੀ ‘ਚ SAD,ਮੁੜ ਭੇਜਿਆ ਨੋਟਿਸ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੇ ਜਗਮੀਤ ਬਰਾੜ ਨੂੰ ਇੱਕ ਹੋਰ ਨੋਟਿਸ ਜਾਰੀ ਕੀਤਾ ਹੈ ਤੇ 6 ਦਸੰਬਰ ਨੂੰ ਪਾਰਟੀ ਦਫਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ।ਬਰਾੜ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਹਨ।

ਇਸ ਤੋਂ ਪਹਿਲਾਂ ਬਰਾੜ ਨੂੰ ਨੋਟਿਸ ਜਾਰੀ ਕੀਤਾ ਸੀ ,ਜਿਸ ਤੋਂ ਬਾਅਦ ਉਹਨਾਂ ਨੇ ਜੁਆਬ ਭੇਜਿਆ ਸੀ ਪਰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਉਸ ਤੋਂ ਸੰਤੁਸ਼ਟ ਨਹੀਂ ਹੋਈ ਤੇ ਹੁਣ ਜਗਮੀਤ ਬਰਾੜ ਨੂੰ 6 ਦਸੰਬਰ ਨੂੰ ਪਾਰਟੀ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ । ਇਸ ਤੋਂ ਪਹਿਲਾਂ ਵੀ ਜਗਮੀਤ ਬਰਾੜ ਨੂੰ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਨੋਟਿਸ ਭੇਜਿਆ ਸੀ ਪਰ ਬਰਾੜ ਵੱਲੋਂ ਆਏ ਨੋਟਿਸ ਤੋਂ ਕਮੇਟੀ ਸੰਤੁਸ਼ਟ ਨਹੀਂ ਸੀ ,ਜਿਸ ਕਾਰਨ ਹੁਣ ਉਹਨਾਂ ਨੂੰ ਦੁਬਾਰਾ ਨੋਟਿਸ ਭੇਜਿਆ ਗਿਆ ਹੈ।

ਉਧਰ ਜਗਮੀਤ ਬਰਾੜ ਦੀ ਯੂਨਿਟੀ ਕਮੇਟੀ ਤੋਂ ਵੀ ਕਈ ਆਗੂਆਂ ਨੇ ਕਿਨਾਰਾ ਕਰ ਲਿਆ ਹੈ। ਰਵੀਕਰਨ ਕਾਹਲੋਂ ਤੇ ਅਲਵਿੰਦਰਪਾਲ ਪੱਖੋਕੇ ਬਰਾੜ ਦੀ ਯੂਨਿਟੀ ਕਮੇਟੀ ਤੋਂ ਕਿਨਾਰਾ ਕਰਦਿਆਂ ਇਹ ਦਾਅਵਾ ਵੀ ਕਰ ਦਿੱਤਾ ਹੈ ਕਿ ਉਹਨਾਂ ਨੂੰ ਦੱਸੇ ਬਿਨਾਂ ਹੀ ਉਹਨਾਂ ਦੇ ਨਾਮ ਇਸ ਕਮੇਟੀ ਵਿੱਚ ਪਾਏ ਗਏ ਹਨ,ਇਸ਼ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੇ 12 ਮੈਂਬਰੀ ਯੂਨਿਟੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ,ਜਿਸ ਵਿੱਚ ਕਈ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਸਨ ਤੇ ਆਉਣ ਵਾਲੀ 9 ਦਸੰਬਰ ਨੂੰ ਇਸ ਦੀ ਬੈਠਕ ਕਰਨ ਦਾ ਵੀ ਐਲਾਨ ਕੀਤਾ ਸੀ। ਪਰ ਰਵੀਕਰਨ ਕਾਹਲੋਂ ਤੇ ਅਲਵਿੰਦਰਪਾਲ ਪੱਖੋਕੇ ਪਹਿਲਾਂ ਹੀ ਇਸ ਕਮੇਟੀ ਤੋਂ ਕਿਨਾਰਾ ਕਰ ਗਏ ਹਨ ਤੇ ਪਾਰਟੀ ਵੱਲ ਆਪਣੀ ਵਫਾਦਾਰੀ ਨੂੰ ਦਰਸਾ ਰਹੇ ਹਨ।

ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰਵੀਕਰਨ ਕਾਹਲੋਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਬਰਾੜ ਦੀ ਕਮੇਟੀ ਨਾਲ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹਾਨਂ ਇਹ ਵੀ ਲਿਖਿਆ ਹੈ ਕਿ ਬਰਾੜ ਨੂੰ ਪਾਰਟੀ ਨੇ ਇਜ਼ਤ ਦਿੱਤੀ ਹੈ,ਮਾਣ ਬੱਖਸਿਆ ਹੈ ,ਸੋ ਹੁਣ ਉਹਨਾਂ ਨੂੰ ਵੀ ਪਾਰਟੀ ਨਾਲ ਵਫਾਦਾਰੀ ਰਖਣੀ ਚਾਹਿਦੀ ਹੈ।

Exit mobile version