‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼ਿਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ-3 ਵਿੱਚ ਕਿਸਾਨਾਂ ਉੱਚੇ ਪੰਜਾਬ ਤੇ ਹਰਿਆਣਾ ਵਿੱਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਵਿਧਾਇਕਾਂ ਦਾ ਘਿਰਾਓ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗੁਵਾਈ ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ।
ਪਾਣੀ ਦੀ ਬੁਛਾਫ ਵੱਜਣ ਨਾਲ ਪਰਮਿੰਦਰ ਢੀਂਡਸਾ ਦੇ ਸਿਰ ਤੋਂ ਪੱਗ ਵੀ ਉੱਤਰ ਗਈ। ਸ਼ਿਰਮੋਣੀ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਸੀ।
ਇਸ ਮੌਕੇ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਮੁਜਾਹਰੇ ਵਿੱਚ ਦਸਤਾਰਾਂ ਉਤਰਨੀਆਂ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ।ਉਨ੍ਹਾਂ ਕਿਹਾ ਕਿ ਆਪਣੇ ਹੀ ਲੋਕ ਸਾਡੇ ਉੱਤੇ ਜੁਲਮ ਕਰਵਾਇਆ ਜਾ ਰਿਹਾ ਹੈ।ਪੁਲਿਸ ਮੁਲਾਜਮ ਸਾਡੇ ਹੀ ਧੀਆਂ ਪੁੱਤ ਹਨ ਤੇ ਇਨ੍ਹਾਂ ਕੋਲੋਂ ਹੀ ਸਰਕਾਰ ਸਾਡੇ ਉੱਤੇ ਇਹ ਤਸ਼ੱਦਦ ਕਰਵਾ ਰਹੀ ਹੈ।