Punjab

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹੋਏ ਫਰੀਦਕੋਟ ਅਦਾਲਤ ‘ਚ ਪੇਸ਼

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਹੋਈ ਸੁਣਵਾਈ ਦੌਰਾਨ ਅਦਾਲਤ ‘ਚ ਪੇਸ਼ ਹੋਏ। ਹਾਲਾਂਕਿ ਬਾਕੀ ਮੁਲਜ਼ਮ ਅੱਜ ਅਦਾਲਤ ਨਹੀਂ ਪਹੁੰਚੇ। ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ 14 ਜੂਨ ਨੂੰ ਹੋਵੇਗੀ । ਕੋਟਕਪੁਰਾ ਗੋਲੀਕਾਂਡ ‘ਚ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਉਹਨਾਂ ਦੀ ਹੁਣ ਮੌਤ ਹੋ ਚੁੱਕੀ ਹੈ ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਪਿਛਲੇ ਮਹੀਨੇ 2400 ਪੰਨਿਆਂ ਦੀ ਇੱਕ ਹੋਰ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਸੀ । ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਦੋ ਅਹਿਮ ਨਾਵਾਂ ਨੂੰ ਮਾਸਟਰ ਮਾਇੰਡ ਬਣਾਇਆ ਹੈ, ਇਸ ਵਿੱਚ ਪਹਿਲਾਂ ਨਾਂ ਤਤਕਾਲੀ ਉੱਪ ਮੁੱਖ ਮੰਤਰੀ ਅਤੇ ਸੂਬੇ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦੂਜੇ ਮਾਸਟਰ ਮਾਇੰਡ ਨਾਂ ਤਤਕਾਲੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ(DGP) ਸੁਮੇਧ ਸਿੰਘ ਸੈਣੀ ਸੀ।

ਇਸ ਤੋਂ ਇਲਾਵਾ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੁਲਿਸ ਦੇ ਤਤਕਾਲੀ ਆਲਾ ਅਧਿਕਾਰੀਆਂ ਪਰਮਰਾਜ ਸਿੰਘ ਉਮਰਾਨੰਗਲ, ਉਸ ਸਸੇਂ ਦੇ SSP ਮੋਗਾ ਚਰਨਜੀਤ ਸ਼ਰਮਾ, ਤਤਕਾਲੀ DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਫਰੀਦਕੋਟ ਦੇ ਐੱਸਐੱਸਪੀ ਸੁਖਮੰਦਰ ਸਿੰਘ ਮਾਨ, ਕੋਟਕਪੂਰਾ ਥਾਣੇ ਦਾ ਤਤਕਾਲੀ SHO ਗੁਰਦੀਪ ਸਿੰਘ ਦੇ ਨਾਂ ਇਸ ਕੇਸ ਵਿੱਚ ਨਾਮਜ਼ਦ ਹਨ।

2400 ਪੰਨਿਆਂ ਦੇ ਚਾਲਾਨ ਵਿੱਚ ਪੰਜਾਬ ਸਰਕਾਰ ਤੋਂ U/S 197 CrPC ਦੇ ਤਹਿਤ ਮਨਜ਼ੂਰੀ ਲਈ ਗਈ ਹੈ। ਇਹ 112 ਪੰਨਿਆਂ ਦੀ ਪੂਰਕ ਚਾਰਜਸ਼ੀਟ 2374 ਪੰਨਿਆਂ ਦੇ ਸੰਬੰਧਿਤ ਤੱਥਾਂ, ਦਸਤਾਵੇਜ਼ਾਂ, ਮਨਜ਼ੂਰੀ ਹੁਕਮ ਅਤੇ CFSL ਰਿਪੋਰਟ ਦੁਆਰਾ ਤਿਆਰ ਕੀਤ ਗਈ ਹੈ। ਇਸ ਤੋਂ ਪਹਿਲਾਂ SIT ਨੇ 24 ਫਰਵਰੀ 2023 ਨੂੰ ਪਹਿਲਾ ਚਲਾਨ 7 ਹਜ਼ਾਰ ਪੰਨਿਆਂ ਦਾ ਪੇਸ਼ ਕੀਤਾ ਸੀ, ਜਿਸ ਵਿੱਚ U/S 173 ਅਧੀਨ 153, 119, 109, 34, 201, 217, 218, 167, 193, 323, 324, 504, 465, 466, 471, 427, 120B IPC, 25/27 – 54/59 ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਸਨ।