Punjab

ਨਿਵੇਸ਼ ਸੰਬੰਧੀ ਕੀਤੇ ਗਏ ਦਾਅਵਿਆਂ ਕਾਰਨ ਮਾਨ ਆਏ ਵਿਰੋਧੀਆਂ ਦੇ ਨਿਸ਼ਾਨੇ ਤੇ,ਆਹ ਆਗੂ ਨੇ ਕੀਤੇ ਦਾਅਵੇ ਖਾਰਜ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਵਿੱਚ ਆ ਰਹੇ ਨਿਵੇਸ਼ ਬਾਰੇ ਕੱਲ ਕੀਤੇ ਗਏ ਦਾਅਵਿਆਂ ‘ਤੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਨ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ ਤੇ ਕਿਹਾ ਹੈ ਕਿ ਮਾਨ ਨੇ ਕਿਹਾ ਹੈ ਕਿ 38 ਹਜਾਰ ਕਰੋੜ ਦਾ ਇਹ ਨਿਵੇਸ਼ ਇਸ ਲਈ ਪੰਜਾਬ ਆ ਰਿਹਾ ਹੈ ਕਿਉਂਕਿ ਪੰਜਾਬ ਦਾ ਮਾਹੌਲ ਬੜਾ ਸੁਖਾਵਾਂ ਹੈ ਪਰ ਅਸਲੀਅਤ ਇਸ ਤੋਂ ਉਲਟ ਹੈ।

ਪੰਜਾਬ ਦਾ ਮਾਹੌਲ ਬਿਲਕੁਲ ਵੀ ਸੁਖਾਵਾਂ ਨਹੀਂ ਹੈ । ਨਿਵੇਸ਼ਕ ਇਥੋਂ ਬਾਇਕਾਟ ਕਰ ਕੇ ਇਥੋਂ ਜਾ ਰਹੇ ਹਨ। ਪੰਜਾਬ ਦਾ ਕਈ ਸੜਕ ਐਸੀ ਨਹੀਂ ਹੈ ਜਿਥੇ ਰੋਸ ਪ੍ਰਦਰਸ਼ਨ ਨਾ ਹੋ ਰਹੇ ਹੋਣ ਜਾ ਫਿਰ ਧਰਨਾ ਨਾ ਲੱਗਾ ਹੋਵੇ। ਮੁੱਖ ਮੰਤਰੀ ਇਸ ਨੂੰ ਸੁਖਾਵਾਂ ਮਾਹੌਲ ਦੱਸ ਰਹੇ ਹਨ।ਇਸ ਲਈ ਮੁੱਖ ਮੰਤਰੀ ਪੰਜਾਬ ਦਾ ਇਹ ਦਾਅਵਾ ਬਿਲਕੁਲ ਗਲਤ ਹੈ। ਜ਼ਿਕਰਯੋਗ ਹੈ ਕਿ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ 10 ਮਹੀਨਿਆਂ ਦੇ ਕਾਰਜਕਾਲ ਵਿੱਚ ਪੰਜਾਬ ‘ਚ ਨਿਵੇਸ਼ ਲਿਆਉਣ ਲਈ ਕੀਤੀਆਂ ਕੋਸ਼ਿਸ਼ਾਂ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਣ ਵਾਲੇ ਸੰਭਾਵਿਤ ਨਿਵੇਸ਼ ਦਾ ਬਿਊਰਾ ਦਿੱਤਾ ਸੀ।