India

ਸ਼ਸ਼ੀ ਥਰੂਰ ਨੂੰ ਸੁਪਰੀਮ ਕੋਰਟ ਤੋੋਂ ਮਿਲੀ ਰਾਹਤ

ਬਿਊਰੋ ਰਿਪੋਰਟ – ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੂੰ ਸੁਪਰੀਮ ਕੋਰਟ (Sureme Court) ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਦਾਇਰ ਮਾਨਹਾਨੀ ਮਾਮਲੇ ਵਿਚ ਹੇਠਲੀ ਅਦਾਲਤ ‘ਚ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ। ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਵਲਿੰਗ ਤੇ ਬਿੱਛੂ ਦੀ ਟਿੱਪਣੀ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਿੱਲੀ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਭੇਜ ਕੇ ਚਾਰ ਹਫਤਿਆ ਦੇ ਵਿੱਚ-ਵਿੱਚ ਨੋਟਿਸ ਦਾ ਜਵਾਬ ਮੰਗਿਆ ਹੈ। 

ਦੱਸ ਦੇਈਏ ਕਿ ਸ਼ਸ਼ੀ ਥਰੂਰ ਵੱਲੋਂ 27 ਅਗਸਤ ਨੂੰ ਦਿੱਲੀ ਹਾਈ ਕੋਰਟ ਦੇ ਹੁਕਮ ਖਿਲਾਫ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਸੀ। ਦਿਲੀ ਹਾਈ ਕੋਰਟ ਨੇ ਮਾਨਹਾਨੀ ਦੀ ਕਾਰਵਾਈ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਥਰੂਰ ਵੱਲੋਂ 27 ਅ੍ਰਪੈਲ 2019 ਦੇ ਇਸ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਇਸ ਵਿੱਚ ਹੇਠਲੀ ਅਦਾਲਤ ਵਿੱਚ ਰਾਜੀਵ ਬੱਬਰ ਵੱਲੋਂ ਮਾਨਹਾਨੀ ਦੀ ਸ਼ਿਕਾਇਤ ਕੀਤੀ ਸੀ ਅਤੇ ਸ਼ਸ਼ੀ ਥਰੂਰ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਸੀ। ਬੱਬਰ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਸ ਬਿਆਨ ਦੇ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

ਸ਼ਸ਼ੀ ਥਰੂਰ ਨੇ 2018 ਦੇ ਅਕਤੂਬਰ ਮਹੀਨੇ ਵਿੱਚ ਦਾਅਵਾ ਕੀਤਾ ਸੀ ਕਿ ਆਰਐਸਐਸ ਦੇ ਇਕ ਲੀਡਰ ਨੇ ਮੋਦੀ ਦੀ ਤੁਲਨਾ ‘ਸ਼ਿਵਲਿੰਗ ’ਤੇ ਬੈਠੇ ਬਿੱਛੂ’ ਨਾਲ ਕੀਤੀ ਸੀ।

ਇਹ ਵੀ ਪੜ੍ਹੋ –   ਨਿਊਜ਼ੀਲੈਂਡ ‘ਚ ਦਸੂਹਾ ਦੇ ਨੌਜਵਾਨ ਨੇ ਵੱਡਾ ਅਹੁਦੇ ਕੀਤਾ ਹਾਸਲ!