ਜਲੰਧਰ : ਪਰਾਲੀ (stubble burning) 2 ਤਰ੍ਹਾਂ ਦੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਿਹਾ ਹੈ। ਇੱਕ ਪਾਸੇ ਉਹ ਲੋਕ ਹਨ ਜਿਹੜੇ ਪਰਾਲੀ ਦੇ ਧੂਏਂ (Parali smog) ਨਾਲ ਸਰੀਰਕ ਤੌਰ ‘ਤੇ ਬਿਮਾਰ ਹੋ ਰਹੇ ਹਨ। ਦੂਜੇ ਪਾਸੇ ਉਹ ਹਨ ਜੋ ਧੂੰਏਂ ਨਾਲ ਫੌਰਨ ਮੌਤ ਦੀ ਅਗੋਸ਼ ਵਿੱਚ ਪਹੁੰਚ ਰਹੇ ਹਨ। ਸ਼ਾਹਕੋਟ ਵਿੱਚ ਜਿੰਨਾਂ 2 ਲੋਕਾਂ ਦੀ ਮੌਤ ਦੀ ਖ਼ਬਰ ਆ ਰਹੀ ਹੈ ਉਹ ਪਰਾਲੀ ਦੇ ਦੂਜੇ ਨੁਕਸਾਨ ਤੋਂ ਪੀੜਤ ਹਨ । ਇੰਨਾਂ ਦੋਵਾਂ ਦੀ ਮੌਤ ਪਰਾਲੀ ਦੇ ਧੂੰਏਂ ਨਾਲ ਸੜਕ ਦੁਰਘਟਨਾ ਕਾਰਨ ਹੋਈ ਹੈ ।
ਇਸ ਤਰ੍ਹਾਂ ਹੋਈ ਸੜਕ ਦੁਰਘਟਨਾ
ਸ਼ਾਹਕੋਟ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸ ਦੀ ਵਜ੍ਹਾ ਕਰਕੇ ਸੜਕ ‘ਤੇ ਧੂੰਆ ਦਾ ਗੁਬਾਰ ਪਹੁੰਚਣ ਦੀ ਵਜ੍ਹਾ ਕਰਕੇ ਦੂਰ-ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ । ਬਾਈਕ ਅਤੇ ਸਕੂਟੀ’ਤੇ ਸਵਾਰ 2 ਲੋਕ ਆਹਮੋ-ਸਾਹਮਣੇ ਤੋਂ ਆ ਰਹੇ ਸਨ ਧੂੰਆ ਹੋਣ ਦੀ ਵਜ੍ਹਾ ਕਰਕੇ ਦੋਵਾਂ ਦੀ ਜ਼ਬਰਦਸਤ ਟੱਕਰ ਹੋਈ ਅਤੇ ਉਨ੍ਹਾਂ ਦੀ ਮੌਤ ਹੋ ਗਈ । ਇਹ ਹਾਦਸਾ ਪਿੰਡ ਮੀਰਪੁਰਾ ਸੈਦਾਂ ਵਿੱਚ ਹੋਇਆ ਮ੍ਰਿਤਕ ਦੀ ਪਛਾਣ ਨਿਜਾਮਪੁਰ ਦੇ 58 ਸਾਲ ਦੇ ਹਰਦੇਵ ਸਿੰਘ ਅਤੇ ਪਿੰਡ ਹੇਰਾ ਦੇ ਨੌਜਵਾਨ 15 ਸਾਲ ਦੇ ਗੁਰਜੋਤ ਦੇ ਰੂਪ ਵਿੱਚ ਹੋਈ ਹੈ ।
ਪਿੰਡ ਵਾਲਿਆਂ ਨੇ ਦੱਸਿਆ ਕਿ ਹਰਦੇਵ ਸਿੰਘ ਐਕਟਿਵਾ ‘ਤੇ ਸ਼ਾਹਪੁਰ ਤੋਂ ਪਿੰਡ ਵੱਲ ਜਾ ਰਿਹਾ ਸੀ ਜਦਕਿ ਗੁਰਜੋਤ ਸਿੰਘ ਬਾਈਕ ‘ਤੇ ਮਲਸਿਆਂ ਵਿੱਚ ਟਿਊਸ਼ਨ ਪੜਨ ਜਾ ਰਿਹਾ ਸੀ । ਦੋਵੇ ਜਦੋਂ ਮੀਰਪੁਰ ਸੈਦਾਂ ਪਿੰਡ ਪਹੁੰਚੇ ਤਾਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਈ ਪਰਾਲੀ ਦੀ ਅੱਗ ਦੀ ਵਜ੍ਹਾ ਕਰਕੇ ਦੋਵੇ ਆਪਸ ਵਿੱਚ ਟਕਰਾਏ ਅਤੇ ਪੱਕੀ ਸੜਕ ‘ਤੇ ਡਿੱਗ ਗਏ । ਜ਼ਖ਼ਮੀ ਹਾਲਤ ਵਿੱਚ ਰਾਹਗਿਰਾਂ ਨੇ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ
ਕਦੋਂ ਸਬਕ ਸਬਕ ਸਿਖਾਂਗੇ ?
ਪਰਾਲੀ ਨੂੰ ਲੈਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਹਰ ਸਾਲ ਫਟਕਾਰ ਲਗਾਉਂਦੀ ਹੈ ਪਰ ਸਰਕਾਰਾਂ ‘ਤੇ ਕੋਈ ਅਸਰ ਵਿਖਾਈ ਨਹੀਂ ਦਿੰਦਾ ਹੈ । ਜ਼ਿੰਮੇਵਾਰੀ ਦੀ ਗੇਂਦ ਸਿਰਫ਼ ਇੱਕ ਦੂਜੇ ਦੇ ਪਾਲੇ ‘ਤੇ ਸੁੱਟ ਦਿੱਤੀ ਜਾਂਦੀ ਹੈ । ਸਰਕਾਰ ਕਿਸਾਨਾਂ ਦੀ ਮਾਲੀ ਮਦਦ ਨਹੀਂ ਕਰ ਰਹੀ ਹੈ ਤਾਂ ਕਿਸਾਨ ਪਰਾਲੀ ਸਾੜਨ ਲਈ ਆਪਣੇ ਆਪ ਨੂੰ ਮਜਬੂਰ ਦੱਸ ਰਹੇ ਹਨ । ਸਿੱਟਾ ਇਹ ਹੈ ਕਿ ਹਰ ਸਾਲ ਧੂੰਏਂ ਦੀ ਵਜ੍ਹਾ ਕਰਕੇ ਹਜ਼ਾਰਾਂ ਲੋਕ ਆਪਣੀ ਜਾਨ ਸੜਕ ਦੁਰਘਟਨਾਵਾਂ ਦੀ ਵਜ੍ਹਾ ਕਰਕੇ ਗਵਾ ਰਹੇ ਹਨ। ਇਸੇ ਸਾਲ ਇੱਕ ਸਕੂਲ ਬੱਸ ਵੀ ਪਾਰਲੀ ਦੇ ਧੂੰਏਂ ਦੀ ਚਪੇਟ ਵਿੱਚ ਆ ਗਈ ਸੀ ਇਹ ਤਾਂ ਸਮਾਂ ਰਹਿੰਦੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਪਰ ਇਸ ਦੇ ਬਾਵਜੂਦ ਨਾ ਤਾਂ ਸਰਕਾਰ ਅਤੇ ਕਿਸਾਨਾਂ ਨੇ ਕੋਈ ਸਬਕ ਲਿਆ ।