India

‘ ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਮਸ਼ਹੂਰ ਟੀਵੀ ਸੀਰੀਅਲ ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖੁਦਕੁਸ਼ੀ ,

famous TV serial actress Vaishali Thakkar

‘ਦ ਖ਼ਾਲਸ ਬਿਊਰੋ : ਟੀਵੀ ਸੀਰੀਅਲ ਦੀ ਮਸ਼ਹੂਰ ਅਦਾਕਾਰਾ ਵੈਸ਼ਾਲੀ ਟੱਕਰ (famous TV serial actress Vaishali Thakkar)  ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਟੀਵੀ ਅਦਾਕਾਰਾ ਵੈਸ਼ਾਲੀ ਟੱਕਰ ਇੱਕ ਸਾਲ ਤੋਂ ਇੰਦੌਰ ਵਿੱਚ ਰਹਿ ਰਹੀ ਸੀ। ਵੈਸ਼ਾਲੀ 1 ਸਾਲ ਤੋਂ ਇੰਦੌਰ ‘ਚ ਆਪਣੇ ਘਰ ਰਹਿ ਰਹੀ ਸੀ। ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਪਹੁੰਚ ਕੇ ਉਸ ਦੀ ਲਾਸ਼ ਬਰਾਮਦ ਕੀਤੀ। ਉਹ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੀ ਹੈ।

ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਹੈ। ਤੇਜਾਜੀ ਨਗਰ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸ਼ਾਲੀ ਡੇਲੀ ਸੋਪ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਵੈਸ਼ਲ ਟੱਕਰਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਯੇ ਰਿਸ਼ਤਾ ਕਯਾ ਕਹਿਲਾਤਾ ਹੈ ਤੋਂ ਇਲਾਵਾ, ਵੈਸ਼ਾਲੀ ਨੇ ਸਸੁਰਾਲ ਸਿਮਰ ਕਾ, ਲਾਲ ਇਸ਼ਕ ਅਤੇ ਸੁਪਰ ਸਿਸਟਰ ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਂਕਰਿੰਗ ਨਾਲ ਕੀਤੀ ਸੀ। ਵੈਸ਼ਾਲੀ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਦੀ ਰਹਿਣ ਵਾਲੀ ਸੀ।

ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਿਕ ਮੁੱਢਲੀ ਜਾਂਚ ਦੇ ਆਧਾਰ ‘ਤੇ ਇਹ ਖੁਦਕੁਸ਼ੀ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਵੈਸ਼ਾਲੀ ਦੀ ਖੁਦਕੁਸ਼ੀ ਦੀ ਖਬਰ ਮਿਲਦੇ ਹੀ ਉਸਦੇ ਪ੍ਰਸ਼ੰਸਕ ਉਦਾਸ ਹੋ ਗਏ ਹਨ ਅਤੇ ਉਸਦੀ ਖੁਦਕੁਸ਼ੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਵੈਸ਼ਾਲੀ ਟੱਕਰ ਉਨ੍ਹਾਂ ਟੀਵੀ ਸਟਾਰਸ ਵਿੱਚੋਂ ਇੱਕ ਸੀ ਜੋ ਸੁਸ਼ਾਂਤ ਸਿੰਘ ਰਾਜਪੂਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਵੈਸ਼ਾਲੀ ਠੱਕਰ ਨੇ ਵੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਆਵਾਜ਼ ਉਠਾਈ ਸੀ। ਵੈਸ਼ਾਲੀ ਨੇ ਸੁਸ਼ਾਂਤ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਸੀ। ਵੈਸ਼ਾਲੀ ਨੇ ਦਾਅਵਾ ਕੀਤਾ ਸੀ ਕਿ ਰੀਆ ਚੱਕਰਵਰਤੀ ਦੇ ਕਾਰਨ ਹੀ ਸੁਸ਼ਾਂਤ ਦੀ ਮੌਤ ਹੋਈ ਸੀ।

ਹਾਲਾਂਕਿ ਵੈਸ਼ਾਲੀ ਟੱਕਰ ਨੂੰ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਉਹ ਵੀ ਸੁਸ਼ਾਂਤ ਵਾਂਗ ਅਜਿਹਾ ਭਿਆਨਕ ਕਦਮ ਚੁੱਕਣ ਵਾਲੀ ਹੈ। ਲੋਕ ਵਿਸ਼ਵਾਸ ਨਹੀਂ ਕਰ ਸਕਦੇ ਕਿ ਵੈਸ਼ਾਲੀ ਠੱਕਰ ਇਸ ਦੁਨੀਆ ਵਿੱਚ ਨਹੀਂ ਹੈ।