Punjab

SGPC ਸੇਵਾਦਾਰ ਨੇ ਸ਼ੱਕ ਹੋਰ ‘ਤੇ ਇੱਕ ਸ਼ਖਸ ਨੂੰ ਰੋਕਿਆ ! ਸੰਗਤ ਨੇ ਵੀ ਘੇਰਾ ਪਾ ਲਿਆ!

ਬਿਊਰੋ ਰਿਪੋਰਟ : ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਸੇਵਾਦਾਰ ਨੇ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਰੋਕਿਆ ਗਿਆ ਤਾਂ ਉਸ ਨੂੰ ਪੁੱਛਿਆ ਕੀ ਤੁਹਾਡੇ ਕੋਲ ਬੀੜੀ ਜਾਂ ਤੰਬਾਕੂ ਤਾਂ ਨਹੀਂ ਹੈ ? ਮਜ਼ਦੂਰ ਨੇ ਮਨਾ ਕਰ ਦਿੱਤਾ ਜਦੋਂ ਮੁਲਾਜ਼ਮਾਂ ਨੇ ਤਲਾਸ਼ੀ ਸ਼ੁਰੂ ਕੀਤੀ ਤਾਂ ਜੇਬ੍ਹ ਵਿੱਚੋ ਬੀੜੀ ਅਤੇ ਤੰਬਾਕੂ ਨਿਕਲਿਆ । ਫਿਰ ਸੇਵਾਦਾਰ ਨੇ ਮਜ਼ਦੂਰ ਨੂੰ ਸਮਝਾ ਕੇ ਭੇਜਿਆ,ਇਸ ਤੋਂ 2 ਦਿਨ ਪਹਿਲਾਂ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਸਿੱਖ ਦਾ ਪ੍ਰਵਾਸੀ ਨੂੰ ਥੱਪੜ ਮਾਰਨ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ,ਮਜ਼ਦੂਰ ਦੀ ਜੇਬ੍ਹ ਤੋਂ ਤੰਬਾਕੂ ਅਤੇ ਬੀੜੀ ਮਿਲੀ ਸੀ। ਪਰ ਜਿਸ ਤਰ੍ਹਾਂ ਸੇਵਾਦਾਰ ਨੇ ਅਲਰਟ ਰਹਿ ਕੇ ਪ੍ਰਵਾਸੀ ਮਜ਼ਦੂਕ ਨੂੰ ਸਮਝਾ ਕੇ ਅੰਦਰ ਭੇਜਿਆ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।

ਲੋਕਾਂ ਨੇ ਪ੍ਰਵਾਸੀ ਮਜ਼ਦੂਰ ਘੇਰਿਆ

ਇਸ ਦੌਰਾਨ ਜਦੋਂ ਸਿੱਖ ਸ਼ਰਧਾਲੂਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਘੇਰਿਆ, ਲੋਕਾਂ ਨੇ ਪੁੱਛਿਆ ਕਿ ਜਦੋਂ ਸੇਵਾਦਾਰ ਨੇ ਤੁਹਾਨੂੰ ਪੁੱਛਿਆ ਸੀ ਤਾਂ ਬੀੜੀ ਕਿਉਂ ਬਾਹਰ ਨਹੀਂ ਸੁੱਟੀ, ਪਰ ਪ੍ਰਵਾਸੀ ਮਜ਼ਦੂਰ ਨੇ ਡਰ ਦੇ ਮਾਰੇ ਮੁਆਫੀ ਮੰਗੀ ਅਤੇ ਅੱਗੋ ਦੀ ਇਸ ਗੱਲ ਦਾ ਖਿਆਲ ਰੱਖਣ ਦਾ ਵਾਅਦਾ ਕੀਤਾ ।

ਮਰਿਆਦਾ ਅਤੇ ਸੁਰੱਖਿਆ ਨੂੰ ਲੈਕੇ ਵੱਡੇ ਬਦਲਾਅ

ਕੁਝ ਦਿਨ ਪਹਿਲਾਂ ਇੱਕ ਕੁੜੀ ਦੇ ਸਕਰਟ ਪਾਕੇ ਅੰਦਰ ਜਾਣ ਅਤੇ ਗੁਰੂ ਰਾਮਦਾਸ ਸਰਾਂ ਤੋਂ ਧਮਾਕੇ ਦੇ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ SGPC ਨੇ ਮਰਿਆਦਾ ਅਤੇ ਸੁਰੱਖਿਆ ਨੂੰ ਲੈਕੇ ਕੁਝ ਵੱਡੇ ਬਦਲਾਅ ਕੀਤੇ ਸਨ । ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਮਰਿਆਦਾ ਨੂੰ ਲੈਕੇ ਤਿੰਨ ਭਾਸ਼ਾਵਾਂ ਪੰਜਾਬੀ,ਹਿੰਦੀ ਅਤੇ ਅੰਗਰੇਜੀ ਵਿੱਚ ਡਿਜੀਟਲ ਬੋਰਡ ਲਗਾਏ ਗਏ ਹਨ । ਇਸ ਤੋਂ ਇਲਾਵਾ ਪੁਰਸ਼ਾ ਦੇ ਨਾਲ ਹੁਣ ਔਰਤ ਮੁਲਾਜ਼ਮਾਂ ਦੀ ਵੀ ਹਰ ਗੇਟ ‘ਤੇ ਡਿਊਟੀ ਲਗਾਈ ਗਈ ਹੈ ਤਾਂਕੀ ਉਹ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾਵੇ । ਇਸੇ ਇੰਤਜ਼ਾਮਾਂ ਦੀ ਵਜ੍ਹਾ ਕਰਕੇ ਸੇਵਾਦਾਰ ਨੇ ਇੱਕ ਸ਼ੱਕੀ ਵਿਅਕਤੀ ਨੂੰ ਬੀੜੀ ਅਤੇ ਤੰਬਾਕੂ ਲਿਜਾਉਣ ਤੋਂ ਰੋਕਿਆ ਹੈ ।