Punjab Religion

SGPC ਨੇ ਮੋਦੀ ਸਰਕਾਰ ਦੇ ਇਸ ਮਤੇ ਨੂੰ ਕੀਤਾ ਖਾਰਜ !

sgpc question on modi govt on sahibzaade shaheedi divas

ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੀਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ਨੂੰ ਲੈਕੇ SGPC ਨੇ ਇੱਕ ਵਾਰ ਮੁੜ ਤੋਂ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ । SGPC ਦੀ ਅੰਤਰਮ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦੀ ਦਿਹਾੜੇ ਦਾ ਨਾਂ ‘ਵੀਰ ਬਾਲ ਦਿਵਸ’ ਰੱਖਣ ਦੇ ਮਤੇ ਨੂੰ ਖ਼ਾਰਜ ਕਰ ਦਿੱਤਾ ਹੈ । ਇਸ ਤੋਂ ਇਲਾਵਾ SGPC ਨੇ ਮੋਦੀ ਸਰਕਾਰ ਨੂੰ ਸਿੱਖ ਮਰਿਆਦਾ ਨਾਲ ਜੁੜੇ ਫੈਸਲੇ ਲੈਣ ਤੋਂ ਪਹਿਲਾਂ ਕਮੇਟੀ ਨਾਲ ਗੱਲਬਾਤ ਕਰਨ ਦੀ ਵੀ ਅਪੀਲ ਕੀਤੀ ਹੈ ।

ਦਰਾਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM NARINDER MODI) ਨੇ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ‘ਵੀਰ ਬਾਲ ਦਿਵਸ’ ਦੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਸੀ । ਇਸ ਦੇ ਲਈ ਕੇਂਦਰ ਸਰਕਾਰ ਨੇ SGPC ਨੂੰ ਪੱਤਰ ਵੀ ਲਿੱਖਿਆ ਸੀ ਪਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਾਂ ਬਦਲਣ ਦੇ ਮਤੇ ਨੂੰ ਖਾਰਜ ਕਰ ਦਿੱਤਾ ਹੈ । ਅਤੇ ਕਿਹਾ ਕਿ ਇਸ ਦਾ ਨਾਂ ‘ਸ਼ਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ’ ਹੀ ਹੋਣਾ ਚਾਹੀਦਾ ਹੈ । SGPC ਆਪਣੇ ਇਸ ਫੈਸਲੇ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਵਾਉਣ ਦੇ ਲਈ ਜਲਦ ਹੀ ਪੱਤਰ ਲਿਖੇਗੀ

SGPC ਦਾ ਵਿਦੇਸ਼ਾਂ ਦੇ ਸਿੱਖਾਂ ਲਈ ਅਹਿਮ ਫੈਸਲਾ

SGPC ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖਾਂ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ । ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਸਿੱਖ ਕਈ ਵਾਰ ਮੁੱਦਿਆਂ ਨੂੰ ਲੈਕੇ ਅੰਮ੍ਰਿਤਸਰ ਪਹੁੰਚ ਦੇ ਹਨ । ਜਦਕਿ ਹੁਣ SGPC 15 ਤੋਂ 20 ਮੈਂਬਰਾਂ ਦੀ ਇੱਕ ਕਮੇਟੀ ਦਾ ਗਠਨ ਕਰੇਗੀ ਜਿਸ ਦਾ ਨਾਂ NRI ਐਡਵਾਇਜ਼ਰੀ ਕਮੇਟੀ ਹੋਵੇਗਾ । ਇਹ ਸਹਾਕਾਰ ਕਮੇਟੀ ਵਿਦੇਸ਼ਾਂ ਦੇ ਸਿੱਖਾਂ ਦੀ ਗੱਲ SGPC ਤੱਕ ਪਹੁੰਚਾਏਗੀ । SGPC ਦੀ ਐਡਵਾਇਜ਼ਰੀ ਕਮੇਟੀ ਵਿਦੇਸ਼ਾਂ ਵਿੱਚ ਗੁਰੂ ਘਰ ਦੀ ਸੇਵਾ ਵੀ ਕਰਨਗੀਆਂ ਅਤੇ ਹਰ ਵੱਡੇ ਦੇਸ਼ ਵਿੱਚ ਗੁਰੂ ਘਰ ਸਥਾਪਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ।

30 ਅਕਤੂਬਰ ਨੂੰ ਜੱਥਾ ਪਾਕਿਸਤਾਨ ਜਾਵੇਗਾ

SGPC ਇਸ ਵਾਰ ‘ਸਾਕਾ ਪੰਜਾ ਸਾਹਿਬ’ ਮਨਾਉਣ ਜਾ ਰਹੀ ਹੈ । 30 ਅਕਤੂਬਰ ਨੂੰ ਪੰਜਾ ਸਾਹਿਬ ਵਿੱਚ ਪ੍ਰੋਗਰਾਮ ਹੋਵੇਗਾ ਇਸ ਤੋਂ ਇਲਾਵਾ ਜਿਸ ਥਾਂ ‘ਤੇ ‘ਸਾਕਾ ਪੰਜਾ ਸਾਹਿਬ’ ਹੋਇਆ ਸੀ ਉਸੇ ਥਾਂ ‘ਤੇ ਕੀਰਤਨ ਸਮਾਗਮ ਕਰਵਾਉਣ ਦੇ ਲਈ SGPC ਨੇ ਪਾਕਿਸਤਾਨ ਸਰਕਾਰ ਤੋਂ ਇਲਾਜ਼ਤ ਮੰਗੀ ਹੈ । ਉਧਰ ਪੰਜਾਬ ਵਿੱਚ SGPC ਵੱਲੋਂ ‘ਸਾਕਾ ਪੰਜਾ ਸਾਹਿਬਟ 26 ਤੇ 27 ਅਕਤੂਬਰ ਨੂੰ ਮਨਾਇਆ ਜਾਵੇਗਾ ।