Punjab

ਕੌਣ ਬਣੇਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ?

‘ਦ ਖ਼ਾਲਸ ਬਿਊਰੋ : ਇਹ ਤਸਵੀਰ ਥੋੜੇ ਹੀ ਸਮੇਂ ‘ਚ ਸਾਫ਼ ਹੋ ਜਾਵੇਗੀ ਕਿ ਕਿਹੜਾ ਬਣਦਾ ਐਸਜੀਪੀਸੀ ਦਾ ਪ੍ਰਧਾਨ। ਦਰਅਸਲ ਪ੍ਰੈਜੀਿਡੈਂਟਡ ਦੀ ਚੋਣ ਐਨੀ ਸੌਖੀ ਵੀ ਨਹੀਂ ਹੋਣ ਵਾਲੀ। ਦੁਚਿੱਤੀ ‘ਚ ਕਮੇਟੀ ਦੇ ਮੈਂਬਰ ਵੀ ਹਨ। ਬੀਬੀ ਜਗੀਰ ਕੌਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਵੱਲੋਂ ਉਤਾਰੇ ਉਮੀਵਾਰ ਧਾਮੀ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ। ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਵਿਰੋਧੀਆਂ ਦੀ ਤਾਂ ਖੁੱਲ੍ਹੀ ਹਮਾਇਤ ਹੈ ਪਰ ਬੀਬੀ ਵੀ ਆਪਣੇ ਪੱਤੇ ਨਹੀਂ ਖੋਲ੍ਹ ਰਹੀ ਕਿ ਅਕਾਲੀ ਦਲ ਦੇ ਹੋਰ ਕਿੰਨੇ ਕਮੇਟੀ ਮੈਂਬਰ ਜਗੀਰ ਕੌਰ ਦੇ ਲਿੰਕ ‘ਚ ਹਨ। ਅਕਾਲੀ ਦਲ ਨੇ ਇਹ ਵੀ ਇਲਜ਼ਾਮ ਲਾਇਆ ਕਿ ਬੀਬੀ ਜਗੀਰ ਕੌਰ ਨੂੰ ਬੀਜੇਪੀ ਸਪੌਟ ਕਰ ਰਹ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੀ ਖੁੱਲ੍ਹੀ ਹਮਾਇਤ ਕਰਕੇ ਇਹ ਦਾਆਵੇ ਕੀਤੇ ਗਏ ਕਿ ਹਰਿਆਣਾ ਵਾਂਗ ਸ਼੍ਰੋਮਣੀ ਕਮੇਟੀ ‘ਤੇ ਵੀ ਬੀਜੇਪੀ ਕਬਜ਼ਾ ਕਰਨਾ ਚਾਹੁੰਦੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮੈਂਬਰਾਂ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ‘ਚ ਮੁੜ ਬਗਾਵਤੀ ਸੁਰ ਦੇਖਣ ਨੂੰ ਮਿਲੇ ਜਦੋਂ ਬੀਬੀ ਜਗੀਰ ਕੌਰ ਨੇ ਚੋਣ ਲੜਨ ਦਾ ਐਲਾਨ ਕੀਤਾ। ਅਕਾਲੀ ਦਲ ਦੇ ਲੀਡਰਾਂ ਨੂੰ ਬਹੁਤ ਸਮਝਾਇਆ ਪਰ ਬੀਬੀ ਨਹੀਂ ਮੰਨੇ ਤੇ ਆਪਣੇ ਫੈਸਲੇ ਦੇ ਕਾਇਮ ਰਹੇ। ਫਿਰ ਅਕਾਲੀ ਦਲ ਨੇ ਜਗੀਰ ਕੌਰ ਨੂੰ ਪਾਰਟੀ ‘ਚੋਂ ਬਰਾਖਾਸਤ ਕਰ ਦਿੱਤਾ। ਜਗੀਰ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ”ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਹੋਇਆ ਹੈ, ਉਹ ਮੈਨੂੰ ਕੀ ਕੱਢਣਗੇ।”ਸਸਪੈਂਡ ਕੀਤੇ ਜਾਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਕਾਫ਼ੀ ਕੁਝ ਦਾਅਵੇ ਕਰ ਚੁੱਕੇ ਸਨ। ਜਿਵੇਂ ਲਿਫਾਫਾ ਕਲਚਰ ਵਾਲਾ ਬਿਆਨ ਹੋਵੇ ਜਾਂ ਫਿਰ ਕਮੇਟੀ ਦੀਆਂ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਨਾ ਹੋਵੇ। ਲਿਫਾਫਾ ਕਲਚਰ ਯਾਨੀ ਪ੍ਰਧਾਨ ਦੀ ਚੋਣ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਕੀਤੇ ਜਾਣ ਦੇ ਦੋਸ਼ਾਂ ਤਹਿਤ ਬੀਬੀ ਜਗੀਰ ਕੌਰ ਨੇ ਅਵਾਜ਼ ਬੁਲੰਦ ਕੀਤੀ, ਤਾਂ ਸਵਾਲ ਵਿਰੋਧੀਆਂ ਨਾਲ ਨਾਲ ਅਕਾਲੀ ਦਲ ਨੇ ਵੀ ਪੁੱਛੇ ਕਿ 25 ਸਾਲਾਂ ਬਾਅਦ ਯਾਦ ਆਇਆ ਲਿਫਾਫਾ ਕਲਚਰ ?

ਦਰਅਸਲ, 1999 ਸਾਲ ਪਹਿਲਾਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਹਲਾਂਕਿ 2000 ਵਿੱਚ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਸਬੰਧੀ ਲੱਗੇ ਦੋਸ਼ਾਂ ਤੋਂ ਬਾਅਦ ਜਗੀਰ ਕੌਰ ਨੂੰ ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ। 2004 ਵਿੱਚ ਵੀ ਇੱਕ ਵਾਰ ਫ਼ੇਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਦੇ ਪ੍ਰਧਾਨ ਬਣੇ। ਹੁਣ ਮੁੜ ਤੋਂ ਜਗੀਰ ਕੌਰ ਅਕਾਲੀ ਦਲ ਤੋਂ ਬਗਾਵਤ ਕਰਕੇ ਜਾਂ ਕਹਿ ਲਵੋ ਕਿ ਆਪਣੇ ਸੋਚ ਤੇ ਆਪਣੇ ਮੈਨੀਫੈਸਟੋ ਨਾਲ ਆਵਾਜ਼ ਬੁਲੰਦ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜ ਰਹੇ ਹਨ।

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਧਾਮੀ ਦੇ ਨਾਂ ਨੂੰ ਉਮੀਦਵਾਰ ਵਜੋਂ ਸਵਾਗਤ ਕੀਤਾ ਹੈ। ਬਾਕੀ ਐਗਜ਼ੈਕਟਿਵ ਟੀਮ ਬਣਾਉਣ ਦਾ ਅਧਿਕਾਰ ਵੀ ਦਿੱਤਾ। ਪਹਿਲੀ ਵਾਰ ਮੈਂਬਰ ਬਹੁਤ ਜੋਸ਼ ਨਾਲ ਆਏ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ SGPC ਦੇ ਮਸਲੇ ਉੱਤੇ ਇਕੱਠੀਆਂ ਹੋ ਗਈਆਂ ਸਨ। ਆਪ, ਕੇਂਦਰ ਸਰਕਾਰ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬੀਬੀ ਜਗੀਰ ਕੌਰ ਨੂੰ ਜਿਤਾਉਣ ਵਿੱਚ ਲੱਗੇ ਹੋਏ ਹਨ।

ਬਾਦਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਨਾਲ ਇਸ ਵਾਰ ਦਾ ਨਤੀਜਾ ਬਹੁਤ ਵਧੀਆ ਹੋਵੇਗਾ। ਮੈਂ ਤਾਂ ਹਾਲੇ ਵੀ ਬੀਬੀ ਜਗੀਰ ਕੌਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਏਨਾ ਸਮਾਂ ਅਕਾਲੀ ਦਲ ਦਾ ਸਾਥ ਦਿੱਤਾ ਹੈ, ਇਸ ਲਈ ਕੇਂਦਰ ਸਰਕਾਰ ਦੇ ਪਿੱਛੇ ਲੱਗ ਕੇ ਤੁਸੀਂ ਕੌਮ ਦੀ ਪਾਰਟੀ ਦੀ ਪਿੱਠ ਉੱਤੇ ਛੁਰਾ ਨਾ ਮਾਰੋ। ਇਹ ਤੁਹਾਡੀ ਆਪਣੀ ਪਾਰਟੀ ਹੈ। ਮੈਂ ਬੀਬੀ ਜਗੀਰ ਕੌਰ ਨੂੰ ਆਪ ਮਿਲਿਆ ਸੀ ਪਰ ਉਹ ਆਪਣੀ ਜ਼ਿੱਦ ਉੱਤੇ ਪੂਰੀ ਤਰ੍ਹਾਂ ਅੜੇ ਹੋਏ ਸਨ।