India Punjab

SGPC ਦਾ ਕੇਂਦਰ ਦੀ ਅੰਮ੍ਰਿਤ ਸਰੋਵਰ ਸਕੀਮ ‘ਤੇ ਸਖ਼ਤ ਇਤਰਾਜ਼, ਕਿਹਾ ਸਿੱਖ ਕਦੇ ਨਹੀਂ ਮੰਨਣਗੇ

ਕੇਂਦਰ ਸਰਕਾਰ ਦੀ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿੱਖ ਕੇ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ‘ਤੇ ਇਤਰਾਜ਼ ਜਤਾਇਆ ਹੈ। ਧਾਮੀ ਨੇ ਇਸ ਪ੍ਰੋਜੈਕਟ ਦਾ ਨਾਂ ਬਦਲਣ ਲਈ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੂੰ ਅਪੀਲ ਕੀਤੀ ਹੈ। SGPC ਨੇ ਕਿਹਾ ਹੈ ਕਿ ਅੰਮ੍ਰਿਤ ਸਰੋਵਰ ਸਿੱਖ ਇਤਿਹਾਸ ਦੀ ਰਿਵਾਇਤ ਨਾਲ ਮੇਲ ਖਾਂਦਾ ਹੈ ਇਸ ਲਈ ਕੇਂਦਰ ਸਰਕਾਰ ਇਸ ਦਾ ਨਾਂ ਬਦਲੇ ।

ਅੰਮ੍ਰਿਤ ਸਰੋਵਰ ਪ੍ਰੋਜੈਕਟ ਦਾ ਮਕਸਦ

ਕੇਂਦਰ ਸਰਕਾਰ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਤਲਾਬ ਬਣਾ ਰਹੀ ਹੈ। ਇਸ ਪ੍ਰੋਜੈਕਟ ਦਾ ਨਾਂ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਅੰਮ੍ਰਿਤ ਸਰੋਵਰ ਸਕੀਮ ਰੱਖਿਆ ਗਿਆ ਹੈ। SGPC ਦੇ ਕਿਹਾ ਇਹ ਸਕੀਮ ਨਾ ਤਾਂ ਸਿੱਖ ਇਤਿਹਾਸ ਨਾਲ ਅਤੇ ਨਾ ਹੀ ਸਿੱਖ ਰਿਵਾਇਤਾਂ ਨਾਲ ਮੇਲ ਖਾਂਦਾ ਹੈ। ਗੁਰੂ ਸਾਹਿਬਾਨਾਂ ਨੇ 5 ਸਰੋਵਰ ਬਣਾਏ ਸਨ । ਇਸ ਵਿੱਚੋਂ ਇੱਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੈ। ਹਾਲਾਂਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੀ ਇਸ ਸਕੀਮ ਦੀ ਤਰੀਫ ਕਰਦੇ ਹੋਏ ਕਿਹਾ ਕਿ ਮੀਂਹ ਦਾ ਪਾਣੀ ਬਚਾਉਣ ਦਾ ਕੰਮ ਠੀਕ ਹੈ ਪਰ ਇਸ ਦੇ ਨਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਪਿੰਡਾਂ ਵਿੱਚ ਬਣਾਏ ਗਏ ਛੋਟੇ-ਛੋਟੇ ਤਲਾਬਾਂ ਨੂੰ ਅੰਮ੍ਰਿਤ ਸਰੋਵਰ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਹੈ। ਸਿੱਖ ਇਸ ਨੂੰ ਕਦੇ ਵੀ ਨਹੀਂ ਮੰਨਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਭਵਿੱਖ ਲਈ ਪਾਣੀ ਦੀ ਸੰਭਾਲ ਦੇ ਨਜ਼ਰੀਏ ਨਾਲ ਪ੍ਰਧਾਨ ਮੰਤਰੀ ਨੇ 24 ਅਪ੍ਰੈਲ 2022 ਨੂੰ ਅੰਮ੍ਰਿਤ ਸਰੋਵਰ ਨਾਂ ਨਾਲ ਨਵਾਂ ਮਿਸ਼ਨ ਸ਼ੁਰੂ ਕੀਤਾ। ਇਸ ਮਿਸ਼ਨ ਦਾ ਮਕਸਦ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ਹਰੇਕ ਜ਼ਿਲ੍ਹੇ ਵਿੱਚ 75 ਜਲਘਰਾਂ ਨੂੰ ਵਿਕਸਤ ਅਤੇ ਪੁਨਰ ਸੁਰਜੀਤ ਕਰਨਾ ਹੈ। ਅੰਮ੍ਰਿਤ ਮਹੋਤਸਵ ਇੱਕ ਏਕੜ ਜਾਂ ਇਸ ਤੋਂ ਵੱਧ ਦੇ ਆਕਾਰ ਦੇ 50,000 ਜਲਘਰਾਂ ਦੀ ਸਿਰਜਣਾ ਕਰੇਗਾ। ਇਹ ਮਿਸ਼ਨ ਪੂਰੀ ਤਰ੍ਹਾਂ ਸਰਕਾਰੀ ਹੋਵੇਗਾ । ਜਿਸ ਵਿੱਚ 6 ਮੰਤਰਾਲਿਆਂ ਦੇ ਵਿਭਾਗ ਨੂੰ ਸ਼ਾਮਲ ਕੀਤਾ ਜਾਵੇਗਾ , ਜਿਸ ਵਿੱਚ ਪੇਂਡੂ ਵਿਕਾਸ ਵਿਭਾਗ, ਜ਼ਮੀਨੀ ਸਰੋਤ ਵਿਭਾਗ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ, ਜਲ ਸਰੋਤ ਵਿਭਾਗ, ਪੰਚਾਇਤੀ ਰਾਜ ਮੰਤਰਾਲਾ, ਜੰਗਲਾਤ ਮੰਤਰਾਲਾ, ਵਾਤਾਵਰਣ ਸ਼ਾਮਲ ਹੋਣਗੇ ।