ਬਿਊਰੋ ਰਿਪੋਰਟ : ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਫਟਕਾਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿੱਚ ਆ ਗਈ ਹੈ । SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਤਲਵੰਡੀ ਸਾਬੋ ਵਿੱਚ ਜਥੇਦਾਰ ਸਾਹਿਬ ਨਾਲ ਮੀਟਿੰਗ ਕੀਤੀ ਜਿੱਥੇ ਉਨ੍ਹਾਂ ਨੇ SGPC ਵੱਲੋਂ ਸਫਾਈ ਦਿੱਤੀ । ਸ਼ੁੱਕਰਵਾਰ ਨੂੰ ਤਲਵੰਡ ਸਾਬੋ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਜਿੰਨਾਂ ਨੇ ਸਿੱਖ ਰਾਜ ਦੇ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ । ਸਿੱਖ ਕੌਮ ਨੂੰ ਬਦਨਾਮ ਅਤੇ ਸਾਜਿਸ਼ ਕਰਨ ਵਾਲਿਆਂ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ? ਜਥੇਦਾਰ ਸਾਹਿਬ ਨੇ ਕਿਹਾ ਸੀ ਕਿ 27 ਮਾਰਚ ਨੂੰ SGPC ਨੂੰ ਨਿਰਦੇਸ਼ ਦਿੱਤੇ ਗਏ ਸਨ
ਪੁਲਿਸ ਅਧਿਆਕਾਰੀਆਂ ਨੂੰ ਭੇਜਿਆ ਜਾਵੇਗਾ ਲੀਗਲ ਨੋਟਿਸ
ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨੀ ਝੰਡਾ ਦੱਸਣ ਦੇ ਮਾਮਲੇ ਵਿੱਚ ਕੋਰਟ ਵਿੱਚ ਛੁੱਟਿਆਂ ਹੋਣ ਦੀ ਵਜ੍ਹਾ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ । ਹੁਣ SGPC ਸੋਮਵਾਰ ਨੂੰ ਸਬੰਧਿਕ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਲੀਗਲ ਨੋਟਿਸ ਭੇਜਿਆ ਜਾਵੇਗਾ, ਖੰਨਾ ਦੀ SSP ਅਮਨੀਤ ਕੋਂਡਲ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਦੀ ਗ੍ਰਿਫਤਾਰੀ ਤੋਂ ਬਾਅਦ ਵੀਡੀਓ ਪੇਸ਼ ਕਰਕੇ ਹੋਏ ਦਾਅਵਾ ਕੀਤਾ ਸੀ ਕਿ ਉਸ ਕੋਲ ਖਾਲਿਸਤਾਨ ਦੇ ਝੰਡੇ ਅਤੇ ਕਰੰਸੀ ਫੜੀ ਗਈ ਹੈ । ਹਾਲਾਂਕਿ ਇਸ ਤੋਂ ਬਾਅਦ ਜਦੋਂ ਵਿਵਾਦ ਵੱਧ ਗਿਆ ਤਾਂ SSP ਅਮਨੀਤ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਨਹੀਂ ਸੀ ।
ਇਸ ਦੇ ਇਲਾਵਾ SGPC ਦਾ ਇੱਕ ਵਫਦ ਐਤਵਾਰ ਨੂੰ ਅਸਾਮ ਦੇ ਡਿਬੜੂਗੜ ਵੀ ਜਾਵੇਗਾ । ਇਹ ਵਫਦ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿੱਚ ਬੰਦ ਸਿੱਖਾਂ ਨਾਲ ਮੁਲਾਕਾਤ ਕਰੇਗਾ । SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਪਾਲਨ ਕੀਤਾ ਜਾਂਦਾ ਹੈ, ਜਥੇਦਾਰ ਸਾਹਿਬ ਨੇ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਸਿੱਖ ਨੌਜਵਾਨਾਂ ਦੀ ਮਦਦ ਦਾ ਨਿਰਦੇਸ਼ ਦਿੱਤਾ ਗਿਆ ਸੀ ਜਿਸ ਨੂੰ SGPC ਨੇ ਪੂਰਾ ਕੀਤਾ ਹੈ ।