Punjab

ਪਾਕਿਸਤਾਨ ‘ਚ ਇਸ ਵਾਰ ਦੀ ਵਿਸਾਖੀ ਹੋਵੇਗਾ ਖਾਸ !

ਬਿਊਰੋ ਰਿਪਰੋਟ : ਪਾਕਿਸਤਾਨ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਇਸ ਵਾਰ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਆਪਣੇ ਨਾਲ ਰਸਦ ਲੈਕੇ ਜਾਵੇਗਾ,ਇਸ ਵਿੱਚ ਆਟਾ, ਚੌਲ,ਦਾਲ,ਸਬਜੀਆਂ ਤੇਲ,ਘਿਉ,ਚਾਹਪਤੀ,ਸੁੱਕਾ ਦੁੱਧ ਦਾ ਪਾਉਂਡਰ ਸ਼ਾਮਲ ਹੋਵੇਗਾ । ਇਹ ਰਸਦ ਲੰਗਰ ਵਿੱਚ ਵੀ ਵਰਤੀ ਜਾਵੇਗੀ ਅਤੇ ਆਲੇ-ਦੁਆਲੇ ਦੇ ਪਾਕਿਸਤਾਨ ਨਾਗਰਿਕਾਂ ਵਿੱਚ ਵੀ ਵੰਡੀ ਜਾਵੇਗੀ, ਹਰ ਵਾਰ ਲੰਗਰ ਦਾ ਇੰਤਜ਼ਾਮ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾਂਦਾ ਪਰ ਇਸ ਵਾਰ ਪਾਕਿਸਤਾਨ ਦੇ ਹਾਲਾਤ ਕਾਫੀ ਨਾਜ਼ੁਕ ਹਨ। ਮਹਿੰਗਾਈ 35 ਫੀਸਦੀ ਹੋ ਗਈ ਹੈ । ਆਟੇ,ਦਾਲ ਲਈ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ ।

13 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਥਾਪਨਾ ਦਿਹਾੜੇ ਅਟਾਰੀ-ਵਾਘਾ ਸਰਹੱਦ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਸਰਹੱਦ ਪਾਰ ਜਾਵੇਗਾ । ਇਸ ਦੌਰਾਨ ਪੰਜਾ ਸਾਹਿਬ,ਹਸਨ ਅਬਦਾਲ ਵਿੱਚ ਵਿਸਾਖੀ ਦਾ ਸਮਾਗਮ ਹੋਵੇਗਾ, ਇਸ ਤੋਂ ਬਾਅਦ 18 ਅਪ੍ਰੈਲ ਨੂੰ ਜੱਥਾ ਵਾਪਸ ਵਤਨ ਪਰਤੇਗਾ,ਜੱਥਾ ਗੁਰਦੁਆਰਾ ਸੱਚਾ ਸੌਦਾ ਫਰੁਖਾਬਾਦ,ਗੁਰਦੁਆਰਾ ਨਨਕਾਣਾ ਸਾਹਿਬ,ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਵੀ ਕਰੇਗਾ ।

ਪਾਕਿਸਤਾਨ ਜੱਥਾ ਲੈਕੇ ਜਾਣ ਵਾਲੇ ਭਾਈ ਮਰਦਾਨਾ ਕੀਰਤਨੀ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਵੈਸੇ ਤਾਂ ਸਾਰੇ ਇੰਤਜ਼ਾਮ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਜਾਂਦੇ ਹਨ ਪਰ ਇਸ ਵਾਰ ਖਾਣ-ਪੀਣ ਦੀਆਂ ਵਸਤੁਆਂ ਨੂੰ ਲੈਕੇ ਗੁਆਂਢੀਆਂ ਦੇ ਆਪਣੇ ਹਾਲਾਤ ਖਰਾਬ ਹਨ । ਅਜਿਹੇ ਵਿੱਚ ਲੰਗਰ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਅਤੇ ਸੰਗਤ ਆਪਣੇ ਨਾਲ ਰਸਦ ਲੈਕੈ ਜਾ ਰਹੀ ਹੈ,ਭੁੱਲਰ ਦੇ ਮੁਤਾਬਿਕ ਜੱਥੇ ਵਿੱਚ 300 ਦੇ ਕਰੀਬ ਲੋਕ ਹਨ ਸਾਰਿਆਂ ਨੂੰ 8-8,10-10 ਕਿਲੋ ਰਸਦ ਨਾਲ ਲੈਕੇ ਚੱਲਣ ਨੂੰ ਕਿਹਾ ਗਿਆ ਹੈ । ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ 30 ਕੁਵਿੰਟਲ ਰਸਦ ਜਾਏਗੀ, ਉਨ੍ਹਾਂ ਨੇ ਦੂਜੇ ਜਥਿਆਂ ਨੂੰ ਅਪੀਲ ਕੀਤੀ ਹੈ,ਜੇਕਰ ਸਾਰਿਆਂ ਨੇ ਸਹਿਯੋਗ ਕੀਤਾ ਤਾਂ 300 ਕੁਵਿੰਟਲ ਰਸਦ ਲੈਕੇ ਜਾ ਸਕਦੇ ਹਨ,ਉਨ੍ਹਾਂ ਕਿਹਾ ਲੰਗਰ ਵੱਧ ਹੋਵੇਗਾ ਤਾਂ ਉੱਥੇ ਦੇ ਜ਼ਰੂਰਤਮੰਦ ਲੋਕਾਂ ਵਿੱਚ ਰਸਦ ਵੰਡੀ ਜਾਵੇਗੀ,ਇਸ ਨਾਲ ਦੋਵਾਂ ਦੇਸ਼ਾਂ ਵਿੱਚ ਚੰਗਾ ਸੁਨੇਹਾ ਜਾਵੇਗਾ

ਵਿਸਾਖੀ ਦੇ ਮੌਕੇ ਪਾਕਿਸਤਾਨ ਹਾਈਕਮਿਸ਼ਨ ਨੇ 2,856 ਵੀਜ਼ਾ ਜਾਰੀ ਕੀਤੇ ਹਨ । 9-18 ਅਪ੍ਰੈਲ 2023 ਜੱਥਾ ਪਾਕਿਸਤਾਨ ਜਾਵੇਗਾ ਅਤੇ ਡੇਰਾ ਸਾਹਿਬ,ਪੰਜਾ ਸਾਹਿਬ,ਨਨਕਾਣਾ ਸਾਹਿਬ,ਕਰਤਾਰਪੁਰ ਸਾਹਿਬ ਦੇ ਗੁਰਦੁਆਰਿਆਂ ਦਾ ਵੀ ਦੌਰਾ ਕਰੇਗਾ ।