Punjab

‘ਵਡਾਲਾ ਤੇ ਸਿਮਰਨਜੀਤ ਸਿੰਘ ਮਾਨ ਨੇ ਧੋਖੇਬਾਜ਼, ਕੋਈ ਸਮਝੌਤਾ ਨਹੀਂ ‘ !

ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਚੋਣਾਂ ਦੀਆਂ ਜਨਰਲ ਚੋਣਾਂ ਦਾ ਜਲਦ ਐਲਾਨ ਹੋ ਸਕਦਾ ਹੈ ਪਰ ਵੋਟਿੰਗ ਪ੍ਰਕ੍ਰਿਆ ਸ਼ੁਰੂ ਹੁੰਦੇ ਹੀ ਵਿਰੋਧੀ ਧਿਰਾਂ ਏਕੇ ਦਾ ਸਬੂਤ ਦੇਣ ਦੀ ਥਾਂ ਆਪਸ ਵਿੱਚ ਉਲਝ ਦੀਆਂ ਹੋਈਆਂ ਨਜ਼ਰ ਆ ਰਹੀਆਂ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਆਹਮੋ ਸਾਹਮਣੇ ਹੋ ਗਏ ਹਨ । ਭਾਈ ਰਣਜੀਤ ਸਿੰਘ ਨੇ ਬਲਦੇਵ ਸਿੰਘ ਵਡਾਲਾ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਸਿਆਸੀ ਬਣ ਚੁੱਕੇ ਹਨ ਅਤੇ SGPC ਦੀਆਂ ਚੋਣਾਂ ਦੇ ਲਈ ਉਹ ਕਦੇ ਵੀ ਵਡਾਲਾ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਮਿਲ ਕੇ ਚੋਣ ਨਹੀਂ ਲੜਨਗੇ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਦੋਵਾਂ ਨੇ ਪਹਿਲਾਂ ਵੀ ਧੋਖਾ ਦਿੱਤਾ ਹੈ ਇਨ੍ਹਾਂ ਦੋਵਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋ ਸਕਦਾ ਹੈ । ਭਾਈ ਰਣਜੀਤ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਜਲੰਧਰ ਦੀ ਜ਼ਿਮਨੀ ਚੋਣ ਲੜਕੇ ਵਡਾਲਾ ਨੇ ਸਾਬਤ ਕਰ ਦਿੱਤਾ ਕਿ ਇਸ ਦਾ ਨਿਸ਼ਾਨ ਧਾਰਮਿਕ ਨਹੀਂ ਬਲਕਿ ਕੁਝ ਹੋਰ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਭਾਈ ਰਣਜੀਤ ਸਿੰਘ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਜਲੰਧਰ ਵਿੱਚ ਉਹ ਖੇਹ ਖਾਣ ਗਏ ਸਨ ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਵਡਾਲਾ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਉਹ ਬਾਦਲ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ । ਸਾਬਕਾ ਜਥੇਦਾਰ ਸਾਹਿਬ ਨੇ ਕਿਹਾ ਸੰਗਤ ਆਪ ਫ਼ੈਸਲਾ ਕਰੇ ਕਿ ਉਨ੍ਹਾਂ ਨੂੰ ਬਾਦਲਾਂ ਦੇ ਸਾਹਮਣੇ ਕੌਣ ਚਾਹੀਦਾ ਹੈ । ਉਨ੍ਹਾਂ ਨੇ ਸਾਫ਼ ਕੀਤਾ ਉਹ ਸਾਰਿਆਂ ਤੋਂ ਸੀਨੀਅਰ ਹਨ ਜੇਕਰ ਕਿਸੇ ਨੇ ਚੋਣ ਲੜਨੀ ਹੈ ਤਾਂ ਉਨ੍ਹਾਂ ਦੇ ਨਾਲ ਲੜਨੀ ਹੋਵੇਗੀ । ਭਾਈ ਰਣਜੀਤ ਸਿੰਘ ਦੇ ਤਿੱਖੇ ਸਵਾਲਾਂ ਦਾ ਜਵਾਬ ਹਜ਼ੂਰੀ ਰਾਗੀ ਬਲਦੇਵ ਸਿੰਘ ਨੇ ਵੀ ਉਸੇ ਅੰਦਾਜ਼ ਵਿੱਚ ਦਿੱਤਾ ਹੈ ।

ਵਡਾਲਾ ਦਾ ਭਾਈ ਰਣਜੀਤ ਸਿੰਘ ਨੂੰ ਜਵਾਬ

ਬਲਦੇਵ ਸਿੰਘ ਵਡਾਲਾ ਨੇ ਕਿਹਾ 2017 ਅਤੇ 2021 ਵਿੱਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਭਾਈ ਰਣਜੀਤ ਸਿੰਘ ਨਾਲ ਮਿਲ ਕੇ ਲੜੀਆਂ ਸਨ । ਅਸੀਂ ਉਨ੍ਹਾਂ ਦੇ ਉਮੀਦਵਾਰਾਂ ਨੂੰ 10 ਸੀਟਾਂ ਦਿੱਤੀਆਂ ਸਨ । ਚੋਣਾਂ ਵਿੱਚ ਭਾਵੇਂ ਸਾਡੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ ਪਰ ਸਾਡੀ ਵੋਟ ਫ਼ੀਸਦੀ ਪਹਿਲੀ ਵਾਰ 9 ਅਤੇ ਦੂਜੀ ਵਾਰ 13 ਫ਼ੀਸਦੀ ਰਹੀ ਅਤੇ ਸਾਡੇ ਉਮੀਦਵਾਰ ਜ਼ਿਆਦਾਤਰ ਸੀਟਾਂ ‘ਤੇ ਦੂਜੇ ਨੰਬਰ ‘ਤੇ ਰਹੇ ਉਸ ਵੇਲੇ ਵੀ ਭਾਈ ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਨੇ ਮੇਰੇ ‘ਤੇ ਇਲਜ਼ਾਮ ਲਗਾਇਆ ਕਿ ਮੈਂ ਬਾਦਲ ਦੀ ਪਾਰਟੀ ਨੂੰ ਜਤਾਉਣ ਦੇ ਲਈ ਜ਼ੋਰ ਲਗਾਇਆ ਹੈ । ਜਦਕਿ ਮੈਂ ਉਸ ਵੇਲੇ ਬਾਦਲਾਂ ਦੇ ਖ਼ਿਲਾਫ਼ ਬੋਲਿਆ ਜਦੋਂ ਉਹ ਵਜ਼ਾਰਤ ਵਿੱਚ ਸਨ ਅਤੇ ਐੱਸਜੀਪੀਸੀ ਨੇ ਮੈਨੂੰ ਹਜ਼ੂਰੀ ਰਾਗੀ ਦੀ ਸੇਵਾ ਤੋਂ ਬਾਹਰ ਕੱਢਿਆ । ਜਦਕਿ ਜਥੇਦਾਰ ਸਾਹਿਬ ਨੂੰ ਜਦੋਂ SGPC ਨੇ ਹਟਾਇਆ ਤਾਂ ਉਹ ਉਸ ਦੇ ਖ਼ਿਲਾਫ਼ ਬੋਲਣਾ ਸ਼ੁਰੂ ਹੋਏ । ਵਡਾਲਾ ਨੇ ਕਿਹਾ ਮੈਂ ਕਦੇ ਵੀ ਬਾਦਲਾਂ ਨਾਲ ਸਮਝੌਤਾ ਨਹੀਂ ਕੀਤਾ । ਐੱਸਜੀਪੀਸੀ ਤੋਂ ਗ਼ਾਇਬ 328 ਸਰੂਪਾਂ ਦਾ ਜਵਾਬ ਲੈਣ ਲਈ ਸਾਡੀ ਮੁਹਿੰਮ ਚੌਥੇ ਸਾਲ ਵਿੱਚ ਪਹੁੰਚ ਗਈ ਹੈ । ਮੈਂ ਪਹਿਲਾਂ ਜਾਂਚ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧਰਨਾ ਦਿੱਤਾ । ਜਦੋਂ ਸਾਨੂੰ ਉੱਥੋਂ ਚੁੱਕਿਆ ਗਿਆ ਤਾਂ ਫਿਰ ਮੈਂ ਜਲੰਧਰ ਜ਼ਿਮਨੀ ਚੋਣ ਲੜਨ ਦਾ ਫ਼ੈਸਲਾ ਕੀਤਾ ਅਤੇ ਚੋਣਾਂ ਦੇ ਦੌਰਾਨ ਉਸ ਬੀਬੀ ਨੂੰ ਖੜ੍ਹਾ ਕੀਤਾ ਜਿਸ ਦਾ ਪੂਰਾ ਪਰਿਵਾਰ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਉਸ ਦੇ ਖ਼ਿਲਾਫ਼ ਭਾਈ ਰਣਜੀਤ ਸਿੰਘ ਨੇ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਕਿ ਵੀ ਬਹੁਤ ਮਾੜੀ ਹੈ । ਭਾਈ ਰਣਜੀਤ ਸਿੰਘ ਕਹਿੰਦੇ ਹਨ ਕਿ ਅਸੀਂ ਜਲੰਧਰ ਵਿੱਚ ਖੇਹ ਖਾਣ ਦੇ ਲਈ ਗਏ ਸਨ । ਵਡਾਲਾ ਨੇ ਪੁੱਛਿਆ ਕਿ ਜਿਹੜੇ SGPC ਦੀਆਂ ਚੋਣਾਂ ਜਾਂ ਫਿਰ ਸੂਬੇ ਦੀਆਂ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਕਿ ਉਹ ਖੇਹ ਖਾਣ ਲਈ ਲੈਂਦੇ ਹਨ ।

ਉਨ੍ਹਾਂ ਕਿਹਾ ਭਾਈ ਰਣਜੀਤ ਸਿੰਘ ਦੀ ਭਾਸ਼ਾ ਬਹੁਤ ਹੀ ਨਿੰਦਣਯੋਗ ਹੈ । ਜੇਕਰ ਮੈਂ ਚਾਵਾਂ ਤਾਂ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰ ਸਕਦਾ ਹਾਂ ਪਰ ਫਿਰ ਮੇਰੇ ਇਲਜ਼ਾਮ ਆਏਗਾ ਕਿ ਪੰਥ ਲਈ ਕੁਰਬਾਨੀ ਦੇਣ ਵਾਲੇ ਨੂੰ ਮੈਂ ਅਦਾਲਤ ਵਿੱਚ ਸਜ਼ਾ ਦਿਵਾਈ ਹੈ । ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਸਮਾਂ ਆਉਣ ‘ਤੇ ਸਿੱਖ ਸੰਗਤ ਆਪ ਫ਼ੈਸਲਾ ਕਰ ਦੇਵੇਗੀ ਕਿ ਮੈਂ ਬਾਦਲਾਂ ਦੀ ਚਾਕਰੀ ਕੀਤੀ ਹੈ ਜਾਂ ਫਿਰ ਕਿਸੇ ਹੋਰ ਨੇ ।