Punjab

ਫ਼ਰਿਜ ਬਣਿਆ ਪਰਿਵਾਰ ਲਈ ‘ਕਾਲ’!

ਬਿਉਰੋ ਰਿਪੋਰਟ :  ਫ਼ਰਿਜ ਇੱਕ ਵਾਰ ਮੁੜ ਤੋਂ ਜਲੰਧਰ ਦੇ ਇੱਕ ਪਰਿਵਾਰ ਦੇ ਲਈ ਕਾਲ ਬਣ ਕੇ ਆਇਆ ਹੈ । ਪਿਛਲੇ ਮਹੀਨੇ ਫ਼ਰਿਜ ਵਿੱਚ ਅੱਗ ਲੱਗਣ ਨਾਲ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋਈ ਸੀ ਤਾਂ ਹੁਣ 2 ਦੀ ਮੌਤ ਹੋ ਗਈ ਹੈ । ਨਿਊ ਦਾਨਾ ਮੰਡੀ ਵਿੱਚ ਸੇਟ ਸਤਨਾਮ ਨਗਰ ਵਿੱਚ ਫ਼ਰਿਜ ਦੇ ਕੰਮਪ੍ਰੈਸ਼ਰ ਤੋਂ ਗੈੱਸ ਲੀਕ ਹੋਣ ਦਾ ਵੱਡਾ ਹਾਦਸਾ ਹੋ ਗਿਆ ਹੈ । ਅੱਗ ਵਿੱਚ ਝੁਲਸਣ ਨਾਲ ਪਿਉ ਪੁੱਤ ਹਮੇਸ਼ਾ ਲਈ ਮੌਤ ਦੀ ਨੀਂਦ ਸੌ ਗਏ ਹਨ । ਤੀਜੇ ਸ਼ਖ਼ਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮੌਕੇ ‘ਤੇ ਪੁਲਿਸ ਅਤੇ ਫੋਰੈਂਸਿਕ ਟੀਮ ਪਹੁੰਚ ਗਈ ਹੈ।

ਫਾਇਰ ਬ੍ਰਿਗੇਡ ਦੇ ਅਧਿਕਾਰੀ ADFO ਜਸਵੰਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਵਿੱਚ ਤਕਰੀਬਨ 12:15 ਮਿੰਟ ‘ਤੇ ਇਤਲਾਹ ਮਿਲੀ ਸੀ ਕਿ ਫ਼ਰਿਜ ਦੀ ਵਜ੍ਹਾ ਕਰਕੇ ਅੱਗ ਲੱਗ ਗਈ ਹੈ । ਫ਼ੌਰਨ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ।

ਪਿਤਾ-ਪੁੱਤਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ

ਆਲ਼ੇ-ਦੁਆਲੇ ਦੇ ਲੋਕਾਂ ਮੁਤਾਬਿਕ ਘਰ ਦੇ ਅੰਦਰ ਜਿੰਮ ਦੇ ਸਮਾਨ ਨੂੰ ਪੈਕ ਕੀਤਾ ਜਾਂਦਾ ਹੈ । ਜਿਸ ਦੇ ਵਜ੍ਹਾ ਕਰਕੇ ਕਾਫ਼ੀ ਸਮਾਨ ਵੀ ਜਲ ਕੇ ਰਾਖ ਹੋ ਗਿਆ ਹੈ । ਮਰਨ ਵਾਲਿਆਂ ਦੀ ਪਛਾਣ 17 ਸਾਲ ਦੇ ਜਸ਼ਨ ਸਿੰਘ ਅਤੇ 45 ਸਾਲ ਦੇ ਪਿਤਾ ਹਰਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ । ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਜਿੱਥੇ ਹਾਦਸਾ ਹੋਇਆ ਉੱਥੇ ਸਪੋਰਟਸ ਕੰਪਨੀ ਦਾ ਸਮਾਨ ਪੈਕ ਹੁੰਦਾ ਹੈ ।

ਘਰ ਵਿੱਚ ਪਲਾਸਟਿਕ ਦੇ ਡੰਬਲ ਬਣ ਦੇ ਸਨ

ਜਸਵੰਤ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਰੈਸਕਿਊ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਜਿਸ ਬਿਲਡਿੰਗ ਵਿੱਚ ਅੱਗ ਲੱਗੀ, ਉਸ ਦੇ ਅੰਦਰ ਪਲਾਸਟਿਕ ਦੇ ਡੰਬਲ ਬਣਾਉਣ ਦਾ ਕੰਮ ਹੋ ਰਿਹਾ ਸੀ । ਘਟਨਾ ਦੇ ਵਕਤ ਤਕਰੀਬਨ 3 ਲੋਕ ਅੰਦਰ ਸਨ । ਸਾਰਿਆਂ ਨੂੰ ਫ਼ੌਰਨ ਬਿਲਡਿੰਗ ਤੋਂ ਕੱਢ ਦਿੱਤਾ ਗਿਆ । ਫ਼ੌਰਨ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ । । ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ । ਗੈੱਸ ਕਿਵੇਂ ਲੀਕ ਹੋਈ ਘਟਨਾ ਦੇ ਪਿੱਛੇ ਕਾਰਨ ਕੀ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।