Punjab

‘ਘੋੜਾ ਚੋਰ ਵਾਲੇ ਬਿਆਨ ‘ਤੇ CM ਮਾਨ ਜਨਤਕ ਮੰਗਣ ਮੁਆਫੀ’!’ਸਿੱਖ ਭਾਈਚਾਰੇ ਦਾ ਉਡਾਇਆ ਮਜ਼ਾਕ’ !

 

ਬਿਉਰੋ ਰਿਪੋਰਟ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਜਨਤਕ ਮੁਆਫੀ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਅਰਬੀ ਘੋੜੇ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਹੈ ਕਿ ਮੇਰਠ ਵਿੱਚ ਪੱਗ ਵਾਲੇ ਸਿੱਖ ਨੂੰ ਵੇਖ ਕੇ ਲੋਕ ਘੋੜਾ ਚੋਰ ਕਹਿੰਦੇ ਹਨ ਉਹ ਸਿੱਖਾਂ ਦਾ ਨਿਰਾਦਰ ਹੈ । ਦੂਜਿਆਂ ਵਾਂਗ ਹਰ ਵਾਰ ਭਗਵੰਤ ਮਾਨ ਵੀ ਸਿੱਖ ਭਾਈਚਾਰੇ ਦਾ ਮਜ਼ਾਕ ਉਡਾ ਕੇ ਨਿਸ਼ਾਨਾ ਬਣਾਉਂਦੇ ਹਨ । ਕਦੇ ਉਹ ਸਿੱਖਾਂ ਦੀ ਸਿਰਮੋਰ ਸੰਸਥਾ SGPC ‘ਤੇ ਤੰਜ ਕਸਦੇ ਹਨ ਕਦੇ ਕਿਸੇ ਹੋਰ ਸਿਧਾਂਤ ‘ਤੇ । ਸੀਐੱਮ ਮਾਨ ਦਾ ਬਿਆਨ ਸਿੱਖੀ ਸਿਧਾਂਤਾ ਦੇ ਖਿਲਾਫ ਹੈ ਇਸ ਲਈ ਉਹ ਫੌਰਨ ਮੁਆਫੀ ਮੰਗਣ। ਉਧਰ ਅਕਾਲੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਗੜਾ ਜਵਾਬ ਦਿੱਤਾ ਹੈ ।

ਮਜੀਠੀਆ ਦਾ ਭਗਵੰਤ ਮਾਨ ਨੂੰ ਜਵਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠੀਆ ਕੋਲੋ ਦਾਦੇ ਦੇ ਅਰਬੀ ਘੋੜਿਆ ਦਾ ਹਿਸਾਬ ਮੰਗਿਆ ਤਾਂ ਅਕਾਲੀ ਆਗੂ ਨੇ ਕਿਹਾ ਮਾਨ ਨੇ ਝੂਠੀ ਕਹਾਣੀ ਸੁਣਾਈ ਹੈ । ਮਜੀਠੀਆ ਨੇ ਕਿਹਾ ਮੇਰੇ ਦਾਦਾ ਜੀ 1952 ਤੋਂ 62 ਤੱਕ ਡਿਪਟੀ ਡਿਫੈਂਸ ਮੰਤਰੀ ਸੀ ਇਹ ਕਹਿੰਦਾ ਹੈ 58 ਵਿੱਚ ਹਟਾ ਦਿੱਤਾ । ਮਜੀਠੀਆ ਨੇ ਕਿਹਾ ਉਹ ਘੋੜੇ ਸਨ ਕੋਈ ਸ਼ਰਾਬ ਦੀ ਬੋਤਲ ਨਹੀਂ ਜਿਵੇਂ ਤੂੰ ਲੁੱਕਾ ਲੈਂਦਾ ਹੈ ।

ਫਿਰ ਮਜੀਠੀਆ ਨੇ ਕਿਹਾ ਸੀਐੱਮ ਮਾਨ ਕਹਿੰਦਾ ਹੈ ਕਿ ਮੇਰਠ ਵਿੱਚ ਪੱਗ ਵਾਲੇ ਨੂੰ ਵੇਖ ਕੇ ਲੋਕ ਘੋੜਾ ਚੋਰ ਕਹਿੰਦੇ। ਇਹ ਬੋਲ ਕੇ ਉਸ ਨੇ ਹਰ ਇੱਕ ਸਿੱਖ ਦਾ ਅਪਮਾਨ ਕੀਤਾ ਹੈ। ਸਿੱਖ ਰੈਜੀਮੈਂਟ ਹੋਣ ਦੀ ਵਜ੍ਹਾ ਕਰਕੇ ਹੁਣ ਵੀ ਮੇਰਠ ਵਿੱਚ ਸਿੱਖਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ । ਮਜੀਠੀਆ ਨੇ ਕਿਹਾ ਪਹਿਲਾਂ ਸੀਐੱਮ ਮਾਨ ਨੇ ਵਿਧਾਨਸਭਾ ਵਿੱਚ ਕਕਾਰਾਂ ਦੀ ਬੇਅਦਬੀ ਕੀਤੀ ਹੁਣ ਸਿੱਖਾਂ ‘ਤੇ ਸਵਾਲ ਚੁੱਕ ਰਿਹਾ ਮੈਂ ਚੁਣੌਤੀ ਦਿੰਦਾ ਹਾਂ ਮੇਰੇ ਵਰਗਾ ਦਾੜਾ ਪ੍ਰਕਾਸ਼ ਕਰਕੇ ਵਿਖਾਏ,ਉਸ ਨੂੰ ਪੱਗ ਦੀ ਕੋਈ ਕਦਰ ਨਹੀਂ ਹੈ ਉਸ ਨੇ ਸਿਰਫ਼ ਸਿਆਸੀ ਨੈਰੇਟਿਵ ਲਈ ਬੰਨੀ ਹੈ ।

ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀਐੱਮ ਮਾਨ ਮੇਰੇ ਪਰਿਵਾਰ ‘ਤੇ ਨਿੱਜੀ ਟਿੱਪਣੀ ਕਰਦਾ ਹੈ ਮੈਂ ਫਿਰ ਦੱਸਾ ਕਿ ਫਰਵਰੀ ਅਤੇ ਮਾਰਚ ਵਿੱਚ ਇਹ ਇੱਕ ਖੁਸ਼ਖਬਰੀ ਸੁਣਾਉਣ ਵਾਲਾ ਹੈ,ਮੈਂ ਇਸ ਵਿੱਚ ਪੈਣਾ ਨਹੀਂ ਚਾਹੁੰਦਾ ਹਾਂ । ਫਿਰ ਮਜੀਠੀਆ ਨੇ ਮਾਨ ਦੇ ਪਿਤਾ ‘ਤੇ ਵੀ ਤੰਜ ਕੱਸ਼ਿਆ । ਉਨ੍ਹਾਂ ਕਿਹਾ ਮਾਸਟਰ ਜੀ ਨੇ ਆਪਣੇ ਜਮਾਨੇ ਵਿੱਚ ਕੀ ਕੀਤਾ ਸੀ,ਸਭ ਜਾਣ ਦੇ ਹਨ। ਮੇਰੀ ਪਤਨੀ ਨੂੰ ਭੇਜਿਆ ਸੰਮਨ ਮੈਨੂੰ ਨਹੀਂ ਮਿਲਿਆ ਹੈ,ਪਰ ਮੇਰੀ ਪਤਨੀ ਇਸ ਨੂੰ ਬੰਦਾ ਬਣਾ ਦੇਵੇਗੀ,ਜਿਹੜੀ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਹ ਤਾਂ ਨਹੀਂ ਬਣਾ ਸਕੀ ।

ਇਹ ਹੈ ਅਰਬੀ ਘੋੜੇ ਦਾ ਮਾਮਲਾ

ਚੰਡੀਗੜ੍ਹ ਤੋਂ ਬਾਅਦ ਪਠਾਨਕੋਟ ਵਿੱਚ ਰੈਲੀ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਤੋਂ ਅਰਬੀ ਘੋੜਿਆਂ ਦਾ ਹਿਸਾਬ ਮੰਗਿਆ ਹੈ । ਸੀਐੱਮ ਨੇ ਮਜੀਠੀਆ ਦੇ DNA ‘ਤੇ ਸਵਾਲ ਚੁੱਕ ਦੇ ਹੋਏ ਕਿਹਾ 1957 ਵਿੱਚ ਜਦੋਂ ਜਵਾਹਰ ਲਾਲ ਨਹਿਰੂ ਅਰਬ ਦੇਸ਼ ਗਏ ਸਨ ਤਾਂ ਡਿਪਟੀ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਨਾਲ ਗਏ । ਅਰਬ ਦੇ ਰਾਜੇ ਨੇ ਭਾਰਤੀ ਫੌਜ ਦੇ ਲਈ ਅਰਬੀ ਘੋੜੇ ਦਿੱਤੇ ਸਨ । ਕਾਨੂੰਨ ਮੁਤਾਬਿਕ ਉਹ ਘੋੜੇ ਮੇਰਠ ਪਹੁੰਚਣੇ ਚਾਹੀਦੇ ਸਨ ਕਿਉਂਕਿ ਉੱਥੇ ਹੀ ਫੌਜ ਦੇ ਜਾਨਵਰਾਂ ਦੀ ਟ੍ਰੇਨਿੰਗ ਹੁੰਦੀ ਹੈ । ਜਦੋਂ ਅਰਬ ਦੇ ਰਾਜੇ ਨੇ ਫੋਨ ਕਰਕੇ ਪੁੱਛਿਆ ਕਿ ਅਰਬੀ ਘੋੜੇ ਮੇਰਠ ਪਹੁੰਚ ਗਏ ਹਨ ਤਾਂ ਪਤਾ ਚੱਲਿਆ ਕਿ ਉਹ ਤਾਂ ਪਹੁੰਚੇ ਹੀ ਨਹੀਂ ਸਨ ਤਾਂ ਅਰਬ ਨੇ ਰਾਜੇ ਨੇ ਨਹਿਰੂ ਦੇ ਨਾਲ ਨਜ਼ਾਜਗੀ ਜ਼ਾਹਿਰ ਕੀਤੀ । ਜਿਸ ਤੋਂ ਬਾਅਦ ਨਹਿਰੂ ਨੇ ਸੁਰਜੀਤ ਸਿੰਘ ਮਜੀਠੀਆ ਤੋਂ ਅਸਤੀਫਾ ਮੰਗ ਲਿਆ ।ਸੀਐੱਮ ਮਾਨ ਨੇ ਇਸੇ ‘ਤੇ ਚੁਣੌਤੀ ਦਿੰਦੇ ਹੋਏ ਮਜੀਠੀਆ ਨੂੰ ਕਿਹਾ ਤੁਸੀਂ 5 ਦਸੰਬਰ ਤੱਕ ਉਹ ਆਪ ਦੱਸਣ ਕਿ ਉਹ ਘੋੜੇ ਕਿੱਥੇ ਗਏ ਨਹੀਂ ਤਾਂ ਮੈਂ ਦੱਸ ਦੇਵਾਂਗਾ