India

ਬਰਫੀਲੇ ਤੁਫਾਨ ‘ਚ ਫਸੇ ਭਾਰਤੀ ਫੌਜ ਦੇ ਸੱਤ ਜਵਾਨ

ਦ ਖ਼ਾਲਸ ਬਿਊਰੋ : ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿੱਚ ਆਏ ਬਰਫੀਲੇ ਤੁਫਾਨ ਵਿੱਚ  ਭਾਰਤੀ ਫੌਜ ਦੇ 7 ਜਵਾਨ ਫਸ ਗਏ ਹਨ। ਜਾਣਕਾਰੀ ਅਨੁਸਾਰ ਬਰਫੀਲੇ ਤੁਫਾਨ ‘ਚ ਫਸੇ ਫੌਜੀ ਜਵਾਨ ਗਸ਼ਤ ਕਰ ਰਹੀ ਟੀਮ ਵਿੱਚ ਸ਼ਾਮਲ ਸਨ।ਭਾਰਤੀ ਫੌਜ ਵੱਲੋਂ ਤੁਫਾਨ ‘ਚ ਫਸੇ ਜਵਾਨਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਰਾਹਤ ਤੇ ਬਚਾਅ ਦੇ ਕਾਰਜ ਜਾਰੀ ਹਨ।