Punjab

ਸ਼ਖ਼ਸ ਨੇ ਸਰੀਰ ‘ਚ ਅਜਿਹੀ ਜਗਾ ‘ਚ ਲੁਕੋਇਆ ਸੀ 22 ਲੱਖ ਦਾ ਸੋਨਾ, ਦੇਖ ਕੇ ਪੁਲਿਸ ਦੇ ਵੀ ਉੱਡੇ ਹੋਸ਼

seized gold worth Rs 21 lakh from a passenger at the Amritsar airport

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇੱਕ ਯਾਤਰੀ ਕੋਲੋਂ 21.29 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦੁਬਈ ਦੀ ਫਲਾਈਟ ‘ਚ ਪਹੁੰਚਿਆ ਸੀ। ਦਰਅਸਲ ਜਦੋਂ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਦੇ ਅਧਿਕਾਰੀਆਂ ਨੇ ਇਸ ਯਾਤਰੀ ਦੇ ਤੁਰਨ ਦੇ ਢੰਗ ਵਿੱਚ ਕੁੱਝ ਗੜਬੜੀ ਪਾਈ ਤਾਂ ਜਾਂਚ ਦੌਰਾਨ ਉਸ ਦੇ ਗੁਦਾ ਵਿੱਚੋਂ ਪੇਸਟ ਦੇ ਰੂਪ ਵਿੱਚ 411 ਗ੍ਰਾਮ ਸੋਨਾ ਬਰਾਮਦ ਹੋਇਆ।

ਇਸ ਯਾਤਰੀ ਕੋਲੋਂ ਬਰਾਮਦ ਹੋਇਆ ਸੋਨਾ ਕਬਜ਼ੇ ‘ਚ ਲੈ ਕੇ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਸਟਮ ਅਧਿਕਾਰੀਆਂ ਮੁਤਾਬਿਕ ਸਪਾਈਸ ਜੈੱਟ ਦੀ ਉਡਾਣ ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਵੀਰਵਾਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਸਾਰੇ ਯਾਤਰੀ ਹਵਾਈ ਅੱਡੇ ਦੇ ਸੁਰੱਖਿਅਤ ਘੇਰੇ ਵਿੱਚ ਪਹੁੰਚੇ ਅਤੇ ਆਪਣੇ ਸਾਮਾਨ ਦੀ ਜਾਂਚ ਕਰਵਾਉਣ ਲੱਗੇ। ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਇੱਕ ਯਾਤਰੀ ਦੀ ਹਰਕਤ ‘ਤੇ ਕੁੱਝ ਸ਼ੱਕ ਹੋਇਆ ਤਾਂ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ।

ਅਫ਼ਸਰਾਂ ਨੇ ਪੁੱਛਿਆ ਕਿ ਉਹ ਕਿਉਂ ਲੜਖੜਾ ਕੇ ਚੱਲ ਰਿਹਾ ਹੈ, ਕੀ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ‘ਤੇ ਇਸ ਯਾਤਰੀ ਨੇ ਹਾਂ ਦੇ ਅੰਦਾਜ਼ ‘ਚ ਸਿਰ ਹਿਲਾਇਆ ਅਤੇ ਅੱਗੇ ਵਧਣ ਲੱਗਾ ਤਾਂ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਕਿ ਯਾਤਰੀ ਦੁਬਈ ਤੋਂ ਸੋਨਾ ਆਪਣੇ ਗੁਪਤ ਅੰਗ‘ਚ ਲੁਕਾ ਕੇ ਲਿਆਇਆ ਸੀ। ਕਸਟਮ ਕਮਿਸ਼ਨਰ ਰਾਹੁਲ ਨਾਨਾਗਰੇ ਨੇ ਦੱਸਿਆ ਕਿ ਦੁਬਈ ਤੋਂ ਲਿਆਂਦਾ ਗੈਰ-ਕਾਨੂੰਨੀ ਸੋਨਾ ਜ਼ਬਤ ਕਰ ਲਿਆ ਗਿਆ ਹੈ। ਸੋਨਾ ਪੇਸਟ ਦੇ ਰੂਪ ‘ਚ ਰਬੜ ਦੀਆਂ ਦੋ ਗੋਲੀਆਂ ਦੇ ਅੰਦਰ ਛੁਪਾਇਆ ਹੋਇਆ ਸੀ। ਪੇਸਟ ਦਾ ਵਜ਼ਨ 497 ਗ੍ਰਾਮ ਹੈ, ਜਦਕਿ ਅਸਲੀ ਸੋਨੇ ਦਾ ਵਜ਼ਨ 411 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 21 ਲੱਖ 29 ਹਜ਼ਾਰ ਰੁਪਏ ਬਣਦੀ ਹੈ।

ਕਸਟਮ ਦੇ ਬੁਲਾਰੇ ਅਨੁਸਾਰ ਟੀਮ ਕਸਟਮ (ਰੋਕਥਾਮ) ਕਮਿਸ਼ਨਰ ਰਾਹੁਲ ਨਾਨਾਗਰੇ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੌਕਸ ਹੈ। ਇਹੀ ਕਾਰਨ ਹੈ ਕਿ ਇਸ ਨੂੰ ਬਰਾਮਦ ਕੀਤਾ ਗਿਆ ਹੈ। ਦੁਬਈ ਤੋਂ ਉਡਾਣ ਸਵੇਰੇ 3.30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ ਸੀ। ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਵੱਲੋਂ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਦੋਂ ਇੱਕ ਨੌਜਵਾਨ ਦੀ ਹਰਕਤ ਵਿਚ ਕੁੱਝ ਫ਼ਰਕ ਦੇਖਿਆ ਗਿਆ ਤਾਂ ਉਸ ਨੂੰ ਰੋਕ ਲਿਆ ਗਿਆ। ਜਾਂਚ ਦੌਰਾਨ ਉਸ ਦੇ ਗੁਪਤ ਅੰਗ (ਐਨਲ ਗੇਟ) ਅੰਦਰੋਂ ਦੋ ਗੋਲੀਆਂ ਮਿਲੀਆਂ, ਜਿਨ੍ਹਾਂ ਦਾ ਵਜ਼ਨ 497 ਗ੍ਰਾਮ ਸੀ। ਜਦੋਂ ਇਸ ਵਿੱਚੋਂ ਸੋਨਾ ਕੱਢਿਆ ਗਿਆ ਤਾਂ 24 ਕੈਰਟ ਦਾ 411 ਗ੍ਰਾਮ ਬਰਾਮਦ ਹੋਇਆ।