The Khalas Tv Blog India ਕੋਵਿਡ-19 ਕਾਰਨ ਦਿੱਲੀ ਸਰਕਾਰ ਨੇ ਵਧਾਈਆਂ ਪਾਬੰਦੀਆਂ , ਦਿੱਲੀ ‘ਚ ਸਕੂਲ ਤੇ ਕਾਲਜ ਬੰਦ
India

ਕੋਵਿਡ-19 ਕਾਰਨ ਦਿੱਲੀ ਸਰਕਾਰ ਨੇ ਵਧਾਈਆਂ ਪਾਬੰਦੀਆਂ , ਦਿੱਲੀ ‘ਚ ਸਕੂਲ ਤੇ ਕਾਲਜ ਬੰਦ

‘ ਦ ਖ਼ਾਲਸ ਬਿਊਰੋ : ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਗ੍ਰੇਡ ਰਿਸਪਾਂਸ ਐਕਸ਼ਨ ਪਲਾਨ(GRAP) ਵੱਲੋਂ  ਯੈਲੋ ਅਲਰਟ ਲਾਗੂ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ  ਕਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਦਿੱਲੀ ਵਿੱਚ ਪਾਬੰਦੀਆਂ ਵਧਾ ਦਿੱਤੀਆਂ ਹਨ ਤੇ  ਇਸ ਦੇ ਨਾਲ ਹੀ ਸਿਨੇਮਾ ਘਰ, ਮਲਟੀਪਲ ਸਿਨੇਪਲੈਕਸ ,ਸਕੂਲ ,ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਹੋਣਗੇ ।

 ਦਿੱਲੀ ਮੈਟਰੋ ਤੇ ਬੱਸਾਂ 50 ਫੀਸਦੀ  ਸਮਰੱਥਾ ਨਾਲ ਹੀ ਚੱਲਣਗੀਆਂ। ਇਸ ਦੌਰਾਨ ਯਾਤਰੀਆਂ  ਨੂੰ ਖੜ੍ਹੇ ਹੋ ਕੇ  ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇੱਕ ਰਾਜ ਤੋਂ ਦੂਜੇ ਰਾਜ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਵੀ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਦਿੱਲੀ ਵਿੱਚ ਪਾਬੰਦੀਆਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਲੈਫਟੀਲੈਂਟ ਗਵਰਨਰ ਨੇ ਅੱਜ ਸਥਿਤੀ ‘ਤੇ ਵਿਚਾਰ ਕਰਨ ਲਈ ਮੀਟਿੰਗ  ਸੱਦ ਲਈ ਹੈ।

Exit mobile version