India

ਓਮੀਕਰੋਨ : ਦਿੱਲੀ ‘ਚ ਲੱਗੀਆਂ ਪਾਬੰਦੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਓਮੀਕਰੋਨ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਵਿੱਚ ਯੈਲੋ ਅਲਰਟ ਐਲਾਨ ਦਿੱਤਾ ਹੈ। ਯੈਲੋ ਅਲਰਟ ‘ਤੇ ਲੈਵਲ ਵਨ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਯੈਲੋ ਅਲਰਟ ਦੇ ਕਾਰਨ ਦਿੱਲੀ ਵਿੱਚ ਸਿਨੇਮਾਘਰਾਂ ਅਤੇ ਜਿਮ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼ਾਪਿੰਗ ਮਾਲ ਅਤੇ ਦੁਕਾਨਾਂ ਔਡ-ਈਵਨ ਦੇ ਆਧਾਰ ‘ਤੇ ਖੁੱਲਣਗੀਆਂ। ਮਾਲ ਅਤੇ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤੱਕ ਖੁੱਲੀਆਂ ਰਹਿਣਗੀਆਂ।

ਦਿੱਲੀ ਮੈਟਰੋ, ਰੈਸਟੋਰੈਂਟ ਅਤੇ ਬਾਰ ਵਿੱਚ ਸਮਰੱਥਾ ਮੁਤਾਬਕ 50 ਫ਼ੀਸਦੀ ਲੋਕਾਂ ਨੂੰ ਆਉਣ ਦੀ ਇਜਾਜਤ ਹੋਵੇਗੀ। ਦਿੱਲੀ ਵਿੱਚ ਸਪਾ, ਮਲਟੀਪਲੈਕਸ, ਬੈਂਕੇਟ ਬਾਲ, ਆਡੀਟੋਰੀਅਮ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ। ਸਕੂਲ ਅਤੇ ਕਾਲਜ ਬੰਦ ਰਹਿਣਗੇ। ਵਿਆਹ ਸਮਾਗਮਾਂ ਵਿੱਚ ਸਿਰਫ਼ 20 ਲੋਕ ਹੀ ਸ਼ਾਮਿਲ ਹੋ ਸਕਦੇ ਹਨ।