The Khalas Tv Blog Others ਸੁਪਰੀਮ ਕੋਰਟ ਨੇ CBSE ਅਤੇ CISCE ਦੇ 12ਵੀਂ ਦੇ ਨਤੀਜੇ ‘ਤੇ ਪੁੱਛ ਲਿਆ ਇਹ ਸਵਾਲ
Others

ਸੁਪਰੀਮ ਕੋਰਟ ਨੇ CBSE ਅਤੇ CISCE ਦੇ 12ਵੀਂ ਦੇ ਨਤੀਜੇ ‘ਤੇ ਪੁੱਛ ਲਿਆ ਇਹ ਸਵਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਅਤੇ ਮੁਲਾਂਕਣ ਦੇ ਮਾਪਦੰਡਾਂ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ‘ਤੇ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਰਹੇਗੀ।

ਇਸ ਦੌਰਾਨ ਸੀਬੀਐਸਈ ਅਤੇ ਸੀਆਈਐਸਈਈ ਨੂੰ ਸਫਾਈ ਦੇਣੀ ਪਵੇਗੀ ਕਿ ਉਹ ਕਿਹੜਾ ਵਿਕਲਪ ਵਰਤਦੇ ਹੋਏ ਵਿਦਿਆਰਥੀਆਂ ਦੇ ਨਤੀਜੇ ਐਲਾਨ ਕਰਨਗੇ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਸੀਬੀਐਸਈ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਐਡਵੋਕੇਟ ਅਨੁਭਾ ਸ੍ਰੀਵਾਸਤਵ ਨੇ ਇਕ ਹੋਰ ਪਟੀਸ਼ਨ ਸੁਪਰੀਮ ਕੋਰਟ ਵਿੱਚ ਲਗਾਈ ਹੈ। ਇਸ ਵਿਚ 26 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਉਨ੍ਹਾਂ ਦੇ ਰਾਜ ਬੋਰਡਾਂ ਵਿਚ ਰੱਦ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।   

Exit mobile version