India

ਬੀਜੇਪੀ ਲੀਡਰ ਮੁਕੁਲ ਰਾਏ ਨੂੰ ਕਿਉਂ ਕੀਤਾ ਪ੍ਰਧਾਨ ਮੰਤਰੀ ਨੇ ਫੋਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਜਨਤਾ ਪਾਰਟੀ ਦੇ ਲੀਡਰ ਮੁਕੁਲ ਰਾਏ ਦੀ ਪਤਨੀ 11 ਮਈ ਤੋਂ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਹੈ। ਕੋਰੋਨਾ ਪੀੜਿਤ ਹੋਣ ਕਰਕੇ ਉਨ੍ਹਾਂ ਨੂੰ ਦਾਖਿਲ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਨਾ ਕੇਂਦਰ ਤੇ ਨਾ ਹੀ ਸੂਬੇ ਦੇ ਕਿਸੇ ਲੀਡਰ ਨੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਹੈ। ਇਸ ਗੱਲ ਨਾਲ ਪਰਿਵਾਰ ਨੂੰ ਵੀ ਨਾਰਾਜ਼ਗੀ ਸੀ। ਜ਼ਿਕਰਯੋਗ ਹੈ ਕਿ ਮੁਕੁਲ ਰਾਏ ਕਿਸੇ ਵੇਲੇ ਤ੍ਰਿਣਮੂਲ ਕਾਂਗਰਸ ਦੇ ਸੁਪਰੀਮੋ ਮਮਤਾ ਬੈਨਰਜੀ ਦੇ ਨੇੜਲਿਆਂ ਵਿੱਚੋਂ ਗਿਣੇ ਜਾਂਦੇ ਰਹੇ ਹਨ ਅਤੇ ਉਨ੍ਹਾਂ ਦੀ ਮੁੜ ਤੋਂ ਪਾਰਟੀ ਵਿੱਚ ਵਾਪਸੀ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਉਨ੍ਹਾਂ ਦੀ ਪਤਨੀ ਦਾ ਹਾਲਚਾਲ ਪੁੱਛਿਆ ਹੈ।


ਹਾਲਾਂਕਿ ਕਿ ਦੋ ਦਿਨ ਪਹਿਲਾਂ ਮਮਤਾ ਦੇ ਭਤੀਜੇ ਸੰਸਦ ਮੈਂਬਰ ਅਭਿਸ਼ੇਕ ਨੇ ਵੀ ਹਸਪਤਾਲ ਜਾ ਕੇ ਹਾਲ ਪੁੱਛਿਆ ਹੈ। ਉਸੇ ਦਿਨ ਤੋਂ ਬੀਜੇਪੀ ਦੇ ਲੀਡਰ ਸਰਗਰਮ ਹੋ ਗਏ ਹਨ। ਇਸਦੇ ਦੂਜੇ ਹੀ ਦਿਨ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਖੁਦ ਜਾ ਕੇ ਉਨ੍ਹਾਂ ਦੀ ਪਤਨੀ ਦਾ ਹਾਲ ਪੁੱਛਿਆ ਹੈ। ਜ਼ਿਕਰਯੋਗ ਹੈ ਕਿ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਬੀਜੇਪੀ ਵਿਚ ਗਏ ਤ੍ਰਿਣਮੂਲ ਕਾਂਗਰਸ ਦੇ ਕਈ ਲੀਡਰ ਮੁੜ ਤੋਂ ਵਾਪਸੀ ਕਰ ਰਹੇ ਹਨ ਅਤੇ ਮੁਕੁਲ ਰਾਏ ਦੇ ਮਾਮਲੇ ਵਿਚ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ।