India

SBI ਬੈਂਕ ਨੇ FD ਦਾ ਰੇਟ ਵਧਾਇਆ, ਹੁਣ ਇੰਨੇ ਫੀਸਦੀ ਵੱਧ ਹੋਵੇਗਾ ਗਾਹਕਾਂ ਨੂੰ ਫਾਇਦਾ

RBI ਨੇ ਕੁਝ ਦਿਨ ਪਹਿਲਾਂ ਰੈਪੋ ਰੇਟ ਵਧਾਈ ਸੀ

ਦ ਖ਼ਾਲਸ ਬਿਊਰੋ : RBI ਨੇ ਰੈਪੋ ਰੇਟ ਵਧਾ ਕੇ ਹੋਮ ਲੋਨ ਲੈਣ ਵਾਲੇ ਗਾਹਕਾਂ ਨੂੰ ਝਟਕਾ ਦਿੱਤਾ ਸੀ ਪਰ ਹੁਣ SBI ਨੇ FD ‘ਤੇ ਵਿਆਜ ਵਧਾ ਕੇ ਬਚਤ ਕਰਨ ਵਾਲੇ ਗਾਹਕਾਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। SBI ਦੇ 44 ਕਰੋੜ ਖਾਤਾਧਾਰਕ ਹਨ। ਜਿਹੜੇ ਗਾਹਕਾਂ ਨੇ FD ਕਰਵਾਈ ਹੈ ਉਨ੍ਹਾਂ ਨੂੰ ਹੁਣ ਵੱਧ ਰੇਟ ‘ਤੇ ਵਿਆਜ ਮਿਲੇਗਾ। ਬੈਂਕ ਦੀਆਂ ਨਵੀਆਂ ਦਰਾਂ 13 ਅਗਸਤ 2022 ਤੋਂ ਲਾਗੂ ਹੋ ਗਈਆਂ ਹਨ। ਵਿਆਜ ਦਰਾਂ 2 ਕਰੋੜ ਤੋਂ ਘੱਟ ਦੀ FD ‘ਤੇ ਲਾਗੂ ਹੋਵੇਗੀ, ਬੈਂਕ ਨੇ ਵੱਖ-ਵੱਖ ਸਮੇਂ ਦੀਆਂ FD ‘ਤੇ 15 ਅੰਕਾਂ ਦਾ ਵਾਧਾ ਕੀਤਾ ਹੈ।

SBI ਦੀਆਂ ਨਵੀਆਂ ਵਿਆਜ ਦਰਾਂ

7 ਤੋਂ 45 ਦਿਨਾਂ ਦੀ FD ‘ਤੇ SBI ਹੁਣ – 2.90% ਦੇ ਹਿਸਾਬ ਨਾਲ ਵਿਆਜ ਦੇਵੇਗਾ ਜਦਕਿ 180 ਦਿਨਾਂ ਤੋਂ 210 ਦਿਨਾਂ ਦੀ FD ‘ਤੇ 4.55%, 211 ਦਿਨ ਤੋਂ 1 ਸਾਲ ਤੋਂ ਘੱਟ ‘ਤੇ 4.60%, 1 ਤੋਂ 2 ਸਾਲ ‘ਤੇ 5.45%,2 ਤੋਂ 3 ਸਾਲ ‘ਤੇ 5.60%, 3 ਤੋਂ 5 ਸਾਲ ‘ਤੇ 5.60%,5 ਤੋਂ 10 ਸਾਲ ‘ਤੇ 5.65% ਵਿਆਜ ਮਿਲੇਗਾ, ਜਦਕਿ ਸੀਨੀਅਰ ਸਿਟਿਜਨ ਨੂੰ ਵਧ ਵਿਆਜ ਮਿਲੇਗਾ 7 ਤੋਂ 45 ਦਿਨਾਂ ਦੀ FD ‘ਤੇ 3.40% ਵਿਆਜ ਸੀਨੀਅਰ ਸਿਟਿਜ਼ਨ ਨੂੰ ਮਿਲੇਗਾ, 46 ਤੋਂ 179 ਦਿਨਾਂ ਦੀ FD ‘ਤੇ 4.40% ਮਿਲੇਗੀ।

180 ਦਿਨ ਤੋਂ 210 ਦਿਨਾਂ ਦੀ FD ‘ਤੇ 5.05% ਮਿਲੇਗਾ,211 ਦਿਨ ਤੋਂ 1 ਸਾਲ ਤੋਂ ਘੱਟ FD ‘ਤੇ 5.10%, 1 ਤੋਂ 2 ਸਾਲ ‘ਤੇ 5.95%,2 ਤੋਂ 3 ਸਾਲ ‘ਤੇ 6.00%, 3 ਤੋਂ 5 ਸਾਲ ‘ਤੇ 6.10%, 5 ਤੋਂ 10 ਸਾਲ ‘ਤੇ 6.45% ਸੀਨੀਅਰ ਸਿਟਿਜਨ ਨੂੰ ਵਿਆਜ ਮਿਲੇਗਾ,ਪਰ ਵਿਆਜ ਦੀ ਇਹ ਦਰ 2 ਕਰੋੜ ਤੋਂ ਘੱਟ ਵਾਲੀ FD ‘ਤੇ ਹੀ ਲਾਗੂ ਹੋਵੇਗੀ।