‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਆਪਣੇ ਨਾਗਰਿਕਾਂ ਅਤੇ ਗੈਰ-ਸਾਊਦੀ ਨਾਗਰਿਕਾਂ ਦੇ ਲਈ ਲੈਂਡ ਬਾਰਡਰ ਖੋਲ੍ਹਣ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਸਾਊਦੀ ਅਰਬ ਦੀ ਸਰਕਾਰ ਨੇ ਕੀਤੀ ਹੈ। ਹੁਣ ਲੋਕ ਸਾਊਦੀ ਅਰਬ ਲੈਂਡ ਬਾਰਡਰ ਰਾਹੀਂ ਜਾ ਸਕਦੇ ਹਨ। ਜਨਰਲ ਡਾਇਰੈਕਟਰੇਟ ਆਫ਼ ਪਾਸਪੋਰਟ ਵੱਲੋਂ ਗੈਰ-ਸਾਊਦੀ ਨਾਗਰਿਕਾਂ ਨੂੰ ਦੇਸ਼ ‘ਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਹੁਣ ਜੋ ਲੋਕ ਗੁਆਂਢੀ ਦੇਸ਼ਾਂ ਦੀਆਂ ਸੜਕਾਂ ਦੇ ਰਸਤਿਆਂ ਰਾਹੀਂ ਸਾਊਦੀ ਅਰਬ ਜਾਣਾ ਚਾਹੁੰਦੇ ਹਨ, ਉਹ ਹੁਣ ਬਿਨਾਂ ਕਿਸੇ ਰੁਕਾਵਟ ਦੇ ਜਾ ਸਕਦੇ ਹਨ। ਪ੍ਰਸ਼ਾਸਨ ਨੇ ਕਿਹਾ ਕਿ ਗੈਰ-ਸਾਊਦੀ ਨਾਗਰਿਕਾਂ ਨੂੰ ਸਰਹੱਦ ‘ਤੇ ਕੋਵਿਡ-19 ਦਾ ਨੈਗੇਟਿਵ ਸਰਟੀਫਿਕੇਟ ਵਿਖਾਉਣਾ ਪਵੇਗਾ ਜੋ ਸਿਰਫ਼ 48 ਘੰਟੇ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੋਵੇਗਾ।
ਸਾਊਦੀ ਅਰਬ ਨੇ ਵੀ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਜੋ ਪਾਬੰਦੀਆਂ ਲਾਈਆਂ ਸਨ, ਉਨ੍ਹਾਂ ਵਿੱਚ ਨਾਗਰਿਕਾਂ ਨੂੰ ਛੋਟ ਦੇ ਦਿੱਤੀ ਹੈ। ਗਲਫ਼ ਕੋਆਪਰੇਸ਼ਨ ਕਾਊਂਸਲਿੰਗ ਦੇਸ਼ਾਂ ਦੇ ਟਰੱਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਨਰਲ ਡਾਇਰੈਕਟਰੇਟ ਆਫ਼ ਪਾਸਪੋਰਟ ਨੇ ਇਹ ਵੀ ਕਿਹਾ ਕਿ ਗੈਰ-ਸਾਊਦੀ ਨਾਗਰਿਕਾਂ ਨੂੰ ਦੇਸ਼ ‘ਚ ਆਉਣ ਤੋਂ ਪਹਿਲਾਂ ਸਾਰੇ ਜ਼ਰੂਰੀ ਦਸਤਾਵੇਜ਼ ਦਿਖਾਉਣੇ ਹੋਣਗੇ ਅਤੇ ਜੋ ਆਪਣੇ ਪਰਿਵਾਰ ਨਾਲ ਆਉਣਗੇ, ਉਨ੍ਹਾਂ ਨੂੰ ਆਨਲਾਈਨ ਅਪਰੂਵਲ ਦੇ ਲਈ ਐਪਲੀਕੇਸ਼ਨ ਅਪਲਾਈ ਕਰਨੀ ਪਵੇਗੀ।
ਇਹ ਐਪਲੀਕੇਸ਼ਨ ਕਿੰਗਡਮ ਅਸ਼ਰ ਐਪ ਤੋਂ ਅਪਲਾਈ ਹੋਵੇਗੀ। ਸਾਊਦੀ ਅਰਬ ਨੇ ਖ਼ਾਜੀ, ਅਲ-ਰਾਕੀ, ਅਲ-ਬਾਥਾ ਅਤੇ ਕਿੰਗ ਫ਼ਹਿਦ ਬ੍ਰਿਜ਼ ਨੂੰ ਖੋਲ੍ਹ ਦਿੱਤਾ ਹੈ ਅਤੇ ਇਸਦੇ ਰਾਹੀਂ ਗੁਆਂਢੀ ਦੇਸ਼ਾਂ ਦੇ ਲੋਕ ਸਾਊਦੀ ਅਰਬ ਜਾ ਸਕਦੇ ਹਨ।