The Khalas Tv Blog India Saudi Arab ਦਾ ਵੱਡਾ ਕਦਮ,Visa ਲਈ ਭਾਰਤੀਆਂ ਲਈ ਖ਼ਤਮ ਕੀਤੀ ਇਹ ਸ਼ਰਤ
India International Punjab

Saudi Arab ਦਾ ਵੱਡਾ ਕਦਮ,Visa ਲਈ ਭਾਰਤੀਆਂ ਲਈ ਖ਼ਤਮ ਕੀਤੀ ਇਹ ਸ਼ਰਤ

 ਨਵੀਂ ਦਿੱਲੀ : ਖਾੜੀ ਮੁਲਕ ਸਾਊਦੀ ਅਰਬ ਤੋਂ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਸਾਊਦੀ ਅਰਬ ਨੇ ਫੈਸਲਾ ਕੀਤਾ ਹੈ ਕਿ ਹੁਣ ਭਾਰਤੀ ਨਾਗਰਿਕਾਂ ਨੂੰ ਸਾਊਦੀ ਅਰਬ ਦਾ ਵੀਜ਼ਾ ਲੈਣ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਪੇਸ਼ ਕਰਨ ਦੀ ਲੋੜ ਨਹੀਂ ਹੋਵੇਗੀ।

ਇਸ  ਨਾਲ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਦਿੱਲੀ ਸਥਿਤ ਸਾਊਦੀ ਦੂਤਾਵਾਸ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤਾ ਹੈ।
ਇਸ ਟਵੀਟ ਵਿੱਚ ਦੂਤਾਵਾਸ ਨੇ ਲਿਖਿਆ ਹੈ ਕਿ ਸਾਊਦੀ ਅਰਬ ਅਤੇ ਭਾਰਤ ਵਿਚਕਾਰ ਮਜ਼ਬੂਤ ਸਬੰਧਾਂ ਅਤੇ ਰਣਨੀਤਕ ਸਾਂਝੇਦਾਰੀ ਦੇ ਮੱਦੇਨਜ਼ਰ,ਭਾਰਤੀ ਨਾਗਰਿਕਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਜਮ੍ਹਾ ਕਰਨ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸਾਊਦੀ ਅਰਬ ਅੰਬੈਸੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਨਾਗਰਿਕਾਂ ਨੂੰ ਹੁਣ ਵੀਸੀ ਪ੍ਰਾਪਤ ਕਰਨ ਲਈ ਪੁਲਿਸ ਕਲੀਅਰੈਂਸ ਸਰਟੀਫਿਕਟ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਦੂਤਘਰ ਨੇ ਕਿਹਾ ਕਿ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਲਿਆ ਗਿਆ ਹੈ।

ਦੂਤਾਵਾਸ ਨੇ ਕਿਹਾ ਕਿ ਉਹ ਸਾਊਦੀ ਅਰਬ ਵਿੱਚ ਸ਼ਾਂਤੀਪੂਰਵਕ ਰਹਿ ਰਹੇ 20 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ।ਵਰਣਨਯੋਗ ਹੈ ਕਿ ਖਾੜੀ ਦੇਸ਼ ਸਾਊਦੀ ਅਰਬ ਵਿੱਚ ਬਹੁਤੇ ਸਾਰੇ ਭਾਰਤੀ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਵਸੇ ਹੋਏ ਹਨ ਤੇ ਇਹਨਾਂ ਵਿੱਚੋਂ ਪੰਜਾਬੀਆਂ ਦੀ ਸੰਖਿਆ ਵੀ ਬਹੁਤ ਹੈ। ਸਾਊਦੀ ਸਰਕਾਰ ਦਾ ਇਹ ਫੈਸਲਾ ਇਹਨਾਂ ਸਾਰਿਆਂ ਤੇ ਵੱਡਾ ਅਸਰ ਪਾਵੇਗਾ।

Exit mobile version