The Khalas Tv Blog India ਜੇਲ੍ਹ ‘ਚ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਨਿਕਲਿਆ ਇਸ ਜ਼ੁਰਮ ਦਾ ਦੋਸ਼ੀ
India

ਜੇਲ੍ਹ ‘ਚ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਨਿਕਲਿਆ ਇਸ ਜ਼ੁਰਮ ਦਾ ਦੋਸ਼ੀ

Satyendra Jain's masseur in jail turned out to be accused of rape

ਜੇਲ੍ਹ 'ਚ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਨਿਕਲਿਆ ਬਲਾਤਕਾਰ ਦਾ ਦੋਸ਼ੀ

ਤਿਹਾੜ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਦੀ ਵੀਡੀਓ ਲੀਕ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਹਾਲ ਹੀ ‘ਚ ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਇਕ ਵਿਅਕਤੀ ਉਸ ਨੂੰ ਮਸਾਜ ਕਰਦਾ ਨਜ਼ਰ ਆ ਰਿਹਾ ਸੀ। ਤਿਹਾੜ ਜੇਲ੍ਹ ਦੇ ਸੂਤਰਾਂ ਮੁਤਾਬਿਕ ਇਹ ਵਿਅਕਤੀ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੈ, ਸਗੋਂ ਬਲਾਤਕਾਰ ਦੇ ਇੱਕ ਕੇਸ ਵਿੱਚ ਸਜ਼ਾ ਕੱਟ ਰਿਹਾ ਕੈਦੀ ਹੈ। ਸੂਤਰਾਂ ਅਨੁਸਾਰ ਉਸ ਦਾ ਨਾਂ ਰਿੰਕੂ ਹੈ। ਰਿੰਕੂ ‘ਤੇ POCSO ਦੀ ਧਾਰਾ 6 ਅਤੇ IPC ਦੀ ਧਾਰਾ 376, 506 ਅਤੇ 509 ਦੇ ਤਹਿਤ ਆਰੋਪ ਲਗਾਇਆ ਗਿਆ ਹੈ।

ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿਚ ਬੰਦ ਮੰਤਰੀ ਤੇ ਆਪ ਦੇ ਆਗੂ ਸਤਿੰਦਰ ਜੈਨ ਨੂੰ ਤਿਹਾੜ ਜੇਲ੍ਹ ਵਿਚ ਮਸਾਜ ਸਹੂਲਤਾਂ ਦੇਣ ਦਾ ਖੰਡਨ ਕਰਦਿਆਂ ਕਿਹਾ ਕਿ ਉਹਨਾਂ ਦੀ ਫਿਜ਼ੀਓਥੈਰੇਪੀ ਹੋ ਰਹੀ ਸੀ ਨਾ ਕਿ ਮਸਾਜ ਹੋ ਰਿਹਾ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਭਾਜਪਾ ਆਖ ਰਹੀ ਹੈ ਕਿ ਮਸਾਜ ਤੇ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਇਹ ਸਿਰਫ ਫਿਜ਼ੀਓਥੈਰੇਪੀ ਸੀ। ਉਹਨਾਂ ਕਿਹਾ ਸੀ ਕਿ ਵੀ ਆਈ ਪੀ ਟ੍ਰੀਟਮੈਂਟ ਤਾਂ ਗੁਜਰਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ।

ਤਿਹਾੜ ਜੇਲ੍ਹ ਤੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ‘ਆਪ’ ਨੇਤਾਵਾਂ ਨੇ ਸਤੇਂਦਰ ਜੈਨ ਦਾ ਬਚਾਅ ਕੀਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਤੇਂਦਰ ਜੈਨ ਅਤੇ ਉਨ੍ਹਾਂ ‘ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਸਤੇਂਦਰ ਜੈਨ ਦਾ ਬਚਾਅ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਡਾਕਟਰ ਨੇ ਮੰਤਰੀ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਫਿਜ਼ੀਓਥੈਰੇਪੀ ਕਰਵਾਉਣ ਲਈ ਕਿਹਾ ਸੀ।

ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਸੀ, ”ਸਿਰਫ ਭਾਜਪਾ ਹੀ ਇਕ ਜ਼ਖਮੀ ਵਿਅਕਤੀ ਦੇ ਇਲਾਜ ਦੀ ਸੀਸੀਟੀਵੀ ਫੁਟੇਜ ਲੀਕ ਕਰਕੇ ਮਜ਼ਾਕ ਕਰ ਸਕਦੀ ਹੈ…ਉਸ ਦੀ (ਸਤੇਂਦਰ ਜੈਨ) ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਇਹ ਇਕ ਰਿਕਾਰਡ ਹੈ।

ਵੀਡੀਓ ਲੀਕ ਮਾਮਲੇ ‘ਚ ਇਹ ਨਵਾਂ ਖੁਲਾਸਾ ਹੁੰਦੇ ਹੀ ਭਾਜਪਾ ਨੇਤਾਵਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਬੀਜੇਪੀ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਸਤੇਂਦਰ ਜੈਨ ਨੇ ਬਲਾਤਕਾਰ ਦੇ ਦੋਸ਼ੀ ਨਾਲ ਕੀ ਡੀਲ ਕੀਤੀ ਸੀ ?
ਤੇਜਿੰਦਰ ਪਾਲ ਬੱਗਾ ਨੇ ਲਿਖਿਆ, “ਸਤਿੇਂਦਰ ਜੈਨ ਦੀ ਮਾਲਿਸ਼ ਕਰਨ ਵਾਲਾ ਰਿੰਕੂ ਪਾਕਸੋ ਐਕਟ ਤਹਿਤ ਤਿਹਾੜ ਜੇਲ੍ਹ ਵਿੱਚ ਬਲਾਤਕਾਰ ਦੀ ਸਜ਼ਾ ਕੱਟ ਰਿਹਾ ਹੈ… ਸੇਵਾ ਬਦਲੇ ਸਤਿੰਦਰ ਜੈਨ ਨੇ ਬਲਾਤਕਾਰ ਦੇ ਮੁਲਜ਼ਮ ਨਾਲ ਕੀ ਡੀਲ ਕੀਤੀ ਹੈ?

 

Exit mobile version