Punjab

CM ਮਾਨ ਦੇ ਜ਼ਿਲ੍ਹੇ ‘ਚ ਔਰਤ ਅਧਿਆਪਕਾਵਾਂ ‘ਤੇ ਲਾਠੀਚਾਰਜ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿੱਚ ਪੁਲਿਸ ਨੇ 8736 ਅਧਿਆਪਕਾਂ ‘ਤੇ ਜਮਕੇ ਲਾਠੀਚਾਰਜ ਕੀਤਾ,ਉਨ੍ਹਾਂ ਘੜੀਸਿਆ ਅਤੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਬੱਸਾਂ ਦੇ ਵਿੱਚ ਪਾਇਆ । ਲਾਠੀਚਾਰਜ ਦੌਰਾਨ ਬਹੁਤ ਸਾਰੇ ਅਧਿਆਪਕ ਨੂੰ ਸੱਟਾਂ ਵੀ ਲਗੀਆਂ । ਅਧਿਆਪਕਾਂ ਦਾ ਸਾਥ ਦੇਣ ਕਿਸਾਨ ਯੂਨੀਅਨ ਦੇ ਆਗੂ ਵੀ ਆਏ ਸਨ । ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਪੱਗਾਂ ਦੀ ਵੀ ਬੇਅਦਬੀ ਕੀਤੀ,ਉਨ੍ਹਾਂ ‘ਤੇ ਵੀ ਡਾਂਗਾ ਵਰਾਇਆ ਅਤੇ ਘੜੀਸਿਆ ।

ਪੁਲਿਸ ਵਾਲਿਆਂ ਨੇ ਪਾੜੇ ਕੱਪੜੇ

ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਔਰਤਾਂ ਦੇ ਕੱਪੜੇ ਪੁਲਿਸ ਨੇ ਪਾੜੇ । ਉਨ੍ਹਾਂ ਦਾ ਇਲਜ਼ਾਮ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਿਸੇ ਭੈਣ ਦੀ ਚੁੰਨੀ ਨਹੀਂ ਉਤਰਨ ਦੇਣਗੇ ਪਰ ਇੱਥੇ ਤਾਂ ਪੁਲਿਸ ਵਾਲੇ ਹੀ ਉਨ੍ਹਾਂ ਦੀ ਚੁੰਨੀ ਕਿ ਕੱਪੜੇ ਪਾੜ ਰਹੇ ਸਨ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਦਾ ਡਬਲ ਚਹਿਰਾ ਹੈ ਸਰਕਾਰ ਆਪਣੇ ਵਾਅਦੇ ‘ਤੇ ਖਰੀ ਨਹੀਂ ਉਤਰੀ ਹੈ ।

23500 ਰੁਪਏ ਮਨਜ਼ੂਰ ਨਹੀਂ

8736 ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 23500 ਰੁਪਏ ਦੇਕੇ ਅੱਖਾਂ ਵਿੱਚ ਮਿੱਟੀ ਪਾਉਣ ਦਾ ਕੰਮ ਕੀਤਾ ਗਿਆ ਹੈ । ਅਧਿਆਪਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਇੱਕ ਵਾਰ ਵਿੱਚ ਹੀ 23500 ਰੁਪਏ ਦੇ ਦਿੱਤੇ ਹਨ ਜਦੋਂ ਕਿ ਰਿਟਾਇਰਮੈਂਟ ਤੱਕ ਅਜਿਹਾ ਹੀ ਰਹੇਗਾ । ਨਾ ਅਧਿਆਪਕਾਂ ਨੂੰ DA ਦਾ ਲਾਭ ਮਿਲੇਗਾ ਨਾ ਹੀ ਸਰਕਾਰ ਉਨ੍ਹਾਂ ‘ਤੇ CSR ਰੂਲਸ ਲਾਗੂ ਕਰ ਰਹੀ ਹੈ । ਅਧਿਆਪਕਾਂ ਨੇ ਕਿਹਾ ਇੱਕ ਪਾਸੇ ਸਰਕਾਰ ਹੋਡਿੰਗਸ ਲਗਾ ਕੇ ਦਾਅਵਾ ਕਰ ਰਹੀ ਹੈ ਕਿ 8736 ਅਧਿਆਪਕ ਪੱਕੇ ਕਰ
ਦਿੱਤੇ ਹਨ ਜਦਕਿ ਹਕੀਕਤ ਇਹ ਹੈ ਫਿਲਹਾਲ ਕੋਈ ਪੱਕਾ ਨਹੀਂ ਹੋਇਆ ਹੈ ।