Punjab

ਅਧਿਆਪਕਾਂ ਦੀ ਭਰਤੀ ਦੇ ਲਈ ਨੋਟਿਫਿਕੇਸ਼ਨ ਜਾਰੀ ! 20 ਜੁਲਾਈ ਤੱਕ ਕਰੋ ਅਪਲਾਈ !

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਨੌਕਰੀ ਦਾ ਸੁਪਣਾ ਵੇਖ ਰਹੇ ਨੌਜਵਾਨਾਂ ਦੇ ਲਈ ਚੰਗੀ ਖ਼ਬਰ ਹੈ । ਚੰਡੀਗੜ੍ਹ ਸਿੱਖਿਆ ਵਿਭਾਗ ਨੇ JBT ਪ੍ਰਾਇਮਰੀ ਅਧਿਆਪਕਾਂ ਦੇ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ । ਨੋਟਿਫਿਕੇਸ਼ਨ ਵੀ ਜਾਰੀ ਹੋ ਗਿਆ ਹੈ,ਜਿਸ ਦੇ ਮੁਤਾਬਿਕ ਕੁੱਲ 293 JBT ਪ੍ਰਾਇਮਰੀ ਅਧਿਆਪਕਾ ਭਰਤੀ ਕੀਤੇ ਜਾਣਗੇ । ਭਰਤੀ ਪੂਰੀ ਤਰ੍ਹਾਂ ਨਾਲ ਆਨ ਲਾਈਨ ਕੀਤੀ ਜਾਵੇਗੀ ।

ਇਸ ਦਿਨ ਖੁੱਲੇਗੀ ਆਨਲਾਈਨ ਭਰਤੀਆਂ

ਭਰਤੀ ਦੇ ਲਈ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ । ਵਿੰਡੋ 20 ਜੁਲਾਈ ਸਵੇਰ 11 ਵਜੇ ਖੁੱਲੇਗੀ। ਅਖੀਰਲੀ ਤਰੀਕ 14 ਅਗਸਤ ਸ਼ਾਮ 5 ਵਜੇ ਤੱਕ ਹੈ । ਫੀਸ 17 ਅਗਸਤ ਦੁਪਹਿਰ 2 ਵਜੇ ਤੱਕ ਜਮਾ ਕਰਵਾਈ ਜਾ ਸਕੇਗੀ ।

ਇਹ ਹੋਣੀ ਚਾਹੀਦੀ ਹੈ ਕਾਬਲੀਅਤ

ਭਰਤੀ ਦੇ ਲਈ ਗਰੈਜੂਏਸ਼ਨ ਅਤੇ ਡਿਪਲੋਮਾ ਇਨ ਐਲੀਮੈਂਟਰੀ ਰਹੇਗੀ । ਗਰੈਜੂਏਸ਼ਨ 50 ਫੀਸਦੀ ਅੰਕਾਂ ਦੇ ਨਾਲ ਪਾਸ ਹੋਣੀ ਚਾਹੀਦੀ ਹੈ। ਨਾਲ ਹੀ ਹੀ ਬੈਚਲਰ ਆਫ ਐਜੂਕੇਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ । ਇਸ ਦੇ ਇਲਾਵਾ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਪਾਸ ਜ਼਼ਰੂਰ ਹੈ ।

ਲਿਖਿਤ ਪ੍ਰੀਖਿਆ ਦੇ ਅਧਾਰ ‘ਤੇ ਭਰਤੀ ਹੋਵੇਗੀ

ਭਰਤੀ ਦੇ ਲਈ ਲਿਖਿਤ ਪ੍ਰੀਖਿਆ ਪਾਸ ਕਰਨੀ ਹੋਵੇਗੀ । 150 ਨੰਬਰ ਦਾ ਪੇਪਰ ਹੋਵੇਗਾ । ਪੇਪਰ ਕਿਸ ਤਰੀਕ ਨੂੰ ਹੋਵੇਗਾ ਇਸ ਦੇ ਸਬੰਧ ਵਿੱਚ ਜਾਣਕਾਰੀ ਈ-ਮੇਲ ਦੇ ਜ਼ਰੀਏ ਸਾਂਝੀ ਕੀਤੀ ਜਾਵੇਗੀ । ਇਮਤਿਹਾਨ ਵਿੱਚ 40 ਫੀਸਦੀ ਅੰਕ ਹਾਸਲ ਕਰਨੇ ਜ਼ਰੂਰੀ ਹੋਣਗੇ । ਮੈਰਿਟ ਦੇ ਅਧਾਰ ‘ਤੇ ਭਰਤੀ ਹੋਵੇਗੀ । ਇਸ ਤੋਂ ਇਲਾਵਾ ਕੋਈ ਹੋਰ ਇੰਟਰਵਿਊ ਨਹੀਂ ਹੋਵੇਗਾ ।

ਇਹ ਹੋਏਗੀ ਉਮਰ ਦੀ ਹੱਦ

ਭਰਤੀ ਦੇ ਲਈ ਉਮਰ 21 ਸਾਲ ਤੋਂ ਲੈਕੇ 37 ਸਾਲ ਰੱਖੀ ਗਈ ਹੈ । 1 ਜਨਵਰੀ 2023 ਤੱਕ ਉਮਰ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ।

ਇਸ ਤਰ੍ਹਾਂ ਅਪਲਾਈ ਕਰੋ

ਅਪਲਾਈ ਕਰਨ ਦੇ ਲਈ ਅਧਿਆਪਕ https://www.chdeducation.gov.in/ ‘ਤੇ ਲਾਗ ਇਨ ਕਰਕੇ ਅਪਲਾਈ ਕਰ ਸਕਦੇ ਹਨ । ਉਧਰ ਫੀਸ ਜਨਰਲ ਕੈਟਾਗਿਰੀ ਦੇ ਲਈ 1000 ਰੁਪਏ ਅਤੇ SC, OBC ਦੇ ਲਈ 500 ਰੁਪਏ ਰੱਖੀ ਗਈ ਹੈ ।