Punjab

ਪੰਜਾਬ ਦੀ ਜੇਲ੍ਹ ‘ਚ ‘HIV POSITIVE’ਵਾਲੀ ਹਰਕਤ ! ‘ਚਮਚਾ’ ਬਣਿਆ ‘AIDS’ ਫੈਲਾਉਣ ਦਾ ਜ਼ਰੀਆ !

ਬਿਊਰੋ ਰਿਪੋਰਟ : ਐਤਵਾਰ ਨੂੰ ਗੋਇਦਵਾਲ ਜੇਲ੍ਹ ਤੋਂ ਗੈਂਗਵਾਰ ਦੀ ਵੱਡੀ ਵਾਰਦਾਤ ਸਾਹਮਣੇ ਆਈ ਸੀ ਜਿਸ ਵਿੱਚ ਜੱਗੂ ਭਗਵਾਨਪੁਰੀਆ ਦੇ 2 ਗੈਂਗਸਟਰਾਂ ਦੀ ਮੌਤ ਹੋ ਗਈ ਹੈ । ਹੁਣ ਇਸ ਤੋਂ ਵੀ ਖੌਫਨਾਕ ਵਾਰਦਾਤ ਸੰਗਰੂਰ ਦੀ ਜੇਲ੍ਹ ਤੋਂ ਸਾਹਮਣੇ ਆਈ ਹੈ । ਇੱਥੇ ਜੇਲ੍ਹ ਦੇ ਅੰਦਰ HIV ਵਾਲੀ ਸਾਜਿਸ਼ ਰਚੀ ਗਈ ਹੈ । ਜੇਲ੍ਹ ਵਾਰਡਨ ਨੂੰ HIV ਗ੍ਰਸਤ ਕਰਨ ਦੇ ਲਈ 3 ਮੁਲਜ਼ਮਾਂ ਨੇ ਖ਼ਤਰਨਾਕ ਪਲਾਨ ਤਿਆਰ ਕੀਤਾ ਸੀ । ਜਿਸ ਵਿੱਚ ‘ਚਮਚੇ’ ਨੂੰ ਹਥਿਆਰ ਦੇ ਰੂਪ ਵਿੱਚ ਵਰਤਿਆਂ ਗਿਆ ਸੀ । ਪੁਲਿਸ ਨੇ ਤਿੰਨੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਇਸ ਤਰ੍ਹਾਂ HIV ਸਾਜਿਸ਼ ਰਚੀ ਗਈ

ਦਰਅਸਲ ਸੰਗਰੂਰ ਦੀ ਜੇਲ੍ਹ ਵਿੱਚ ਬੰਦ 3 ਕੈਦੀਆਂ ਨੇ ਜੇਲ ਵਾਡਨ ‘ਤੇ ਹਮਲਾ ਕਰ ਦਿੱਤੀ, ਇੰਨਾਂ ਵਿੱਚ ਇੱਕ ਕੈਦੀ HIV ਪੋਜ਼ੀਟਿਵ ਸੀ । ਥਾਣਾ ਸਿਟੀ 1 ਸੰਗਰੂਰ ਵਿੱਚ ਦਰਜ ਰਿਪੋਰਟ ਦੇ ਮੁਤਾਬਿਕ ਵਾਰਡਨ ਲਕਸ਼ਮਣ ਸਿੰਘ ਨੇ ਦੱਸਿਆ ਕਿ ਉਸ ਦੀ ਡਿਊਟੀ ਵਾਰਡ ਨੰਬਰ 6 ਅਤੇ 7 ਦੇ ਹਵਾਲਾਤ ਵਿੱਚ ਲੰਗਰ ਦੀ ਸੀ । ਸ਼ਾਮ 6 ਵਜੇ ਜਦੋਂ ਉਹ ਵਾਰਡ ਨੰਬਰ 7 ਦੇ ਅੱਗੇ ਪਹੁੰਚਿਆ ਤਾਂ ਤਿੰਨ ਕੈਦੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਪਹਿਲਾਂ ਵਾਡਨ ‘ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ । ਹਮਲਾ ਤਿੰਨ ਕੈਦੀਆਂ ਨੇ ਕੀਤਾ ਸੀ ।

ਇਸ ਦੇ ਬਾਅਦ ਇੱਕ ਕੈਦੀ ਜਿਹੜਾ HIV ਪੋਜ਼ੀਟਿਵ ਸੀ ਉਸ ਨੇ ਇੱਕ ਚਮਚੇ ਨੂੰ ਤਿੱਖਾ ਕੀਤਾ । ਪਹਿਲਾਂ ਉਸ ਨੇ ਆਪਣੇ ਸ਼ਰੀਰ ‘ਤੇ ਵਾਰ ਕੀਤੇ ਫਿਰ ਬਾਅਦ ਵਿੱਚੋ ਉਸੇ ਚਮਚੇ ਨਾਲ ਵਾਡਨ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਵੀ HIV ਪੋਜ਼ੀਟਿਵ ਹੋ ਜਾਏ । DSP ਅਜੇਪਾਲ ਸਿੰਘ ਨੇ ਦੱਸਿਆ ਕਿ ਵਾਡਨ ਲਕਸ਼ਮਣ ਸਿੰਘ ਦੇ ਬਿਆਨ ‘ਤੇ ਤਿੰਨਾਂ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਜੇਲ੍ਹ ਵਿੱਚ ਰਹਿੰਦੇ ਹੋਏ ਕੈਦੀਆਂ ਨੇ ਮਿਲ ਕੇ ਜਿਹੜੀ HIV ਵਾਲੀ ਖੌਫਨਾਕ ਸਾਜਿਸ਼ ਰਚੀ ਹੈ ਉਹ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਵਾਡਨ ਲਕਸ਼ਮਣ ਸਿੰਘ ਦਾ ਬਲਡ ਟੈਸਟ ਕਰਵਾਇਆ ਜਾ ਸਕਦਾ ਹੈ । ਕਿਉਂਕਿ ਜਿਸ ਮਕਸਦ ਦੇ ਨਾਲ HIV ਕੈਦੀ ਨੇ ਉਸ ‘ਤੇ ਹਮਲਾ ਕੀਤਾ ਸੀ ਉਸ ਦੀ ਜਾਂਚ ਜ਼ਰੂਰੀ ਹੈ । ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਕੈਦੀਆਂ ਨੂੰ ਦੂਰ ਰੱਖੇ। ਕਿਉਂਕਿ ਇਹ ਕਿਸੇ ਵੀ ਜ਼ਿੰਦਗੀ ਖਰਾਬ ਕਰ ਸਕਦੇ ਹਨ ।