Punjab

Sangrur Lok sabha Result 2022 LIVE : ਸਿਮਰਨਜੀਤ ਸਿੰਘ ਮਾਨ ਦੀ ਹੁਣ ਲੀਡ ਤੋੜਨਾ ਮੁਸ਼ਕਿਲ, ਫੈਸਲਾਕੁੰਨ ਲੀਡ ਕੀਤੀ ਹਾਸਲ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ

‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਕਰੜੀ ਟੱਕਰ ਚੱਲ ਰਹੀ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਸਿਮਰਨਜੀਤ ਸਿੰਘ ਮਾਨ ਤੋਂ 4843 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਸਿਰਫ਼ 25 ਹਜ਼ਾਰ ਵੋਟਾਂ ਦੀ ਗਿਣਤੀ ਬਚੀ ਹੈ। ਹੁਣ ਤੱਕ 6 ਲੱਖ 25 ਹਜ਼ਾਰ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ, ਅਗਲੇ 20 ਮਿਨਟ ਦੇ ਅੰਦਰ ਗਿਣਤੀ ਪੂਰੀ ਹੋ ਜਾਵੇਗੀ। ਸਿਮਰਨਜੀਤ ਸਿੰਘ ਮਾਨ ਨੂੰ ਹੁਣ ਤੱਕ 2,42,488 ਵੋਟਾਂ ਮਿਲੀਆਂ ਹਨ। ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 2,37,645, ਦਲਵੀਰ ਸਿੰਘ ਗੋਲਡੀ ਨੂੰ 77,546, ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਨੂੰ 42,990 ਅਤੇ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 64,237 ਵੋਟਾਂ ਮਿਲੀਆਂ ਹਨ।

ਆਪ ਲਈ ਗੜ੍ਹ ਬਚਾਉਣ ਦੀ ਚੁਣੌਤੀ

ਹਾਲਾਂਕਿ, ਸੰਗਰੂਰ ਜ਼ਿਮਨੀ ਚੋਣ ਦਾ ਮੁਕਾਬਲਾ 5 ਪਾਸੜ ਹੈ ਪਰ ਸਭ ਤੋਂ ਜ਼ਿਆਦਾ ਚੁਣੌਤੀ ਆਮ ਆਦਮੀ ਪਾਰਟੀ ਦੇ ਲਈ ਹੈ। ਸਭ ਤੋਂ ਪਹਿਲਾਂ CM ਭਗਵੰਤ ਮਾਨ ਲਈ ਚੁਣੌਤੀ ਹੈ ਆਪਣਾ ਗੜ੍ਹ ਬਚਾਉਣਾ। ਦੂਜਾ, ਨਤੀਜੇ 100 ਦਿਨਾਂ ਦੇ ਮਾਨ ਸਰਕਾਰ ਦੇ ਕੰਮ-ਕਾਜ ‘ਤੇ ਮੁਹਰ ਲਗਾਉਣਗੇ। ਤੀਜਾ, ਜਿੱਤ ਹਾਰ ਦਾ ਅੰਤਰ ਆਮ ਆਦਮੀ ਪਾਰਟੀ ਦੀ ਭਵਿੱਖ ਦੀ ਸਿਆਸਤ ‘ਤੇ ਅਸਰ ਪਾਵੇਗਾ। ਮੌੂਜਦਾ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਮੀਤ ਹੇਅਰ ਦਾ ਭਵਿੱਖ ਵੀ ਕਿਧਰੇ ਨਾ ਕਿਧਰੇ ਇਸ ਚੋਣ ਨਤੀਜਿਆਂ ਨਾਲ ਜੁੜਿਆ ਹੋਇਆ ਹੈ ਜਦਕਿ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁਕਾਬਲਾ ਪੰਥਕ ਵੋਟਾਂ ਨੂੰ ਲੈ ਕੇ ਰਹੇਗਾ। ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਲਈ ਚੁਣੌਤੀ ਹੋਵੇਗੀ ਪੇਂਡੂ ਅਤੇ  ਸ਼ਹਿਰੀ ਵੋਟਰ ਨੂੰ ਲੈ ਕੇ ਜਦਕਿ ਬੀਜੇਪੀ ਲਈ ਨਤੀਜੇ ਉਨ੍ਹਾਂ ਦਾ ਸੂਬੇ ਵਿੱਚ ਕਿਧਰੇ ਨਾ ਕਿਧਰੇ ਭਵਿੱਖ ਤੈਅ ਕਰਨਗੇ।

31 ਸਾਲ ਬਾਅਦ ਸਭ ਤੋਂ ਘੱਟ ਵੋਟਿੰਗ

ਸੰਗਰੂਰ ਸੀਟ ‘ਤੇ 31 ਸਾਲ ਬਅਦ ਸਭ ਤੋਂ ਘੱਟ 45.50% ਵੋਟਿੰਗ ਹੋਈ ਹੈ। ਇਸ ਤੋਂ ਪਹਿਲਾਂ 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਸਾਰੀਆਂ ਹੀ ਪਾਰਟੀ ਦੇ ਆਗੂਆਂ ਵਿੱਚ ਵੱਡੀ ਚਿੰਤਾ ਹੈ। ਖਾਸ ਕਰਕੇ ਭਗਵੰਤ ਮਾਨ ਲਗਾਤਾਰ 2 ਵਾਰ ਚੋਣ ਜਿੱਤ ਚੁੱਕੇ ਹਨ। ਸਾਲ 2014 ਵਿੱਚ  77.21% ਅਤੇ 2019 ਵਿੱਚ  72.40% ਵੋਟਿੰਗ ਹੋਈ ਸੀ।