Punjab

ਛੁੱਟੀ ‘ਤੇ ਆਇਆ ਸੀ ਫੌਜੀ ਪੁੱਤ ! ਹਫ਼ਤੇ ਬਾਅਦ ਜਾਣਾ ਸੀ ਵਾਪਸ ! ਪਰ ਮਾਪਿਆਂ ਨੂੰ ਜ਼ਿੰਦਗੀ ਭਰ ਦਾ ਦੁੱਖ ਦੇ ਗਿਆ !

ਬਿਊਰੋ ਰਿਪੋਰਟ : ਲਹਿਰਾਗਾਗਾ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਪੁੱਤਰ ਨੂੰ ਫੌਜ ਵਿੱਚ ਭੇਜਣ ਦਾ ਸੁਪਣਾ ਸੀ ਉਹ ਤਾਂ ਪੂਰਾ ਹੋਇਆ ਪਰ ਜਦੋਂ ਘਰ ਛੁੱਟੀ ‘ਤੇ ਪੁੱਤ ਪਰਤਿਆ ਤਾਂ ਫਿਰ ਕਦੇ ਮੁੜ ਤੋਂ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਜੋਗਾ ਨਾ ਰਿਹਾ । ਉਸ ਦੀ ਨਹਿਰ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਮੌਤ ਹੋ ਗਈ । ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦਾ 22 ਸਾਲ ਦਾ ਪੁੱਤਰ ਇਸ ਦੁਨੀਆ ਨੂੰ ਛੱਡ ਗਿਆ ਹੈ । ਇੱਕ ਹਫਤੇ ਬਾਅਦ 17 ਮਈ ਨੂੰ ਉਸ ਦੀ ਛੁੱਟੀ ਖਤਮ ਹੋ ਰਹੀ ਸੀ ਅਤੇ ਉਸ ਨੇ ਵਾਪਸ ਪਰਤਨਾ ਸੀ । ਪਰ ਉਸ ਤੋਂ ਪਹਿਲਾਂ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ।

ਬਾਈਕ ‘ਤੇ ਜਾ ਰਿਹਾ ਸੀ ਗੁਰਪ੍ਰੀਤ

ਲਹਿਰਾਗਾਗਾ ਦੇ ਨੇੜਲੇ ਪਿੰਡ ਗੁਰਨੇ ਖੁਰਦ ਦੇ 22 ਸਾਲ ਦੇ ਗੁਰਪ੍ਰੀਤ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਫੌਜ ਤੋਂ ਛੁੱਟੀ ਦੌਰਾਨ ਉਹ ਘਰ ਪਰਤਿਆ ਸੀ । ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਗੁਰਨੇ ਖੁਰਦ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਅਲ਼ੀਸ਼ੇਰ ਤੋਂ ਨਹਿਰ ਦੀ ਪਟੜੀ-ਪਟੜੀ ਗੁਰਨੇ ਖੁਰਦ ਨੂੰ ਆ ਰਿਹਾ ਸੀ । ਉਸ ਦੇ ਪਿੱਛੇ ਦੂਸਰੀ ਮੋਟਰਸਾਈਕਲ ‘ਤੇ ਉਸ ਦੇ ਹੀ ਦੋਸਤ ਜਗਸੀਰ ਸਿੰਘ ਦੀਪਾ ਵੀ ਆ ਰਹੇ ਸਨ । ਜਦੋਂ ਗੁਰਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁੱਲ ਕੋਲ ਪਹੰਚੇ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਈ। ਜਿਸ ਕਾਰਨ ਫੌਜੀ ਗੁਰਪ੍ਰੀਤ ਸਿੰਘ ਨਹਿਰ ਵਿੱਚ ਡਿੱਗ ਗਿਆ। ਗੁਰਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਖੁਡਾਨ ਕਲਾਂ ਨਹਿਰ ਦੇ ਪੁੱਲ ਕੋਲੋ ਬਰਾਮਦ ਕੀਤੀ ਹੈ।

ਪੂਰੇ ਪਿੰਡ ਵਿੱਚ ਸੋਗ

ਪਿੰਡ ਦੇ ਫੌਜੀ ਪੁੱਤਰ ਗੁਰਜੀਤ ਸਿੰਘ ਦੇ ਜਾਨ ਨਾਲ ਸਿਰਫ ਉਸ ਦੇ ਪਰਿਵਾਰ ਵਿੱਚ ਸੋਗ ਨਹੀਂ ਹੈ ਬਲਕਿ ਪੂਰੇ ਪਿੰਡ ਦਾ ਬੁਰਾ ਹਾਲ ਹੈ । ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਪਿੰਡ ਦਾ ਬਹਾਦੁਰ ਨੌਜਵਾਨ ਇਸ ਤਰ੍ਹਾਂ ਚੱਲਾ ਜਾਏਗਾ । ਪਿਤਾ ਚਾਹੁੰਦਾ ਸੀ ਕਿ ਪੁੱਤਰ ਦੇਸ਼ ਦੀ ਸੇਵਾ ਕਰੇ ਅਤੇ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰੇ ਪਰ ਉਸ ਨੂੰ ਨਹੀਂ ਪਤਾ ਸੀ ਤਾਂ ਪੁੱਤ ਉਸ ਦਾ ਸੁਪਣਾ ਅਧੂਰਾ ਛੱਡ ਜਾਵੇਗਾ ।