Punjab

ਬਾਗ਼ੀ ਕਾਂਗਰਸੀ ਵਿਧਾਇਕ ਨੇ ਇਹ ਸਿਆਸੀ ਦਾਅ ਖੇਡ ਫਸਾ ਦਿੱਤਾ ਪ੍ਰਧਾਨ ਰਾਜਾ ਵੜਿੰਗ !

ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਬਿਨਾਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ

ਦ ਖ਼ਾਲਸ ਬਿਊਰੋ : ਸੁਨੀਲ ਜਾਖੜ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਹੀ ਸੰਦੀਪ ਜਾਖੜ ਦੇ ਸੁਰ ਵੀ ਬਾਗ਼ੀ ਹੋ ਗਏ ਸਨ। ਉਹ ਵਾਰ-ਵਾਰ ਕਾਂਗਰਸ ਦੇ ਖਿਲਾਫ਼ ਬਿਆਨ ਦੇ ਚੁੱਕੇ ਹਨ। ਰਾਸ਼ਟਰਪਤੀ ਚੋਣਾਂ ਵਿੱਚ ਵੀ ਕਰਾਸ ਵੋਟਿੰਗ ਵਿੱਚ ਉਨ੍ਹਾਂ ਦਾ ਨਾਂ ਸਾਹਮਣੇ ਆ ਰਿਹਾ ਹੈ। ਪਾਰਟੀ ਵਿੱਚ ਅਨੁਸ਼ਾਸਨ ਲਿਆਉਣ ਦੇ ਲਈ ਕਾਂਗਰਸੀ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਅਬੋਹਰ ਦੌਰੇ ਦੌਰਾਨ ਸੰਦੀਪ ਜਾਖੜ ‘ਤੇ ਸਖ਼ਤ ਟਿੱਪਣੀ ਕਰਦੇ ਹੋਏ ਚੁਣੌਤੀ ਦਿੱਤੀ ਸੀ ਕਿ ਹਿੰਮਤ ਹੈ ਤਾਂ ਸੰਦੀਪ ਜਾਖੜ ਕਾਂਗਰਸ ਦੇ ਬਿਨਾਂ ਚੋਣ ਨਿਸ਼ਾਨ ਜਿੱਤ ਕੇ ਵਿਖਾਉਣ। ਉਨ੍ਹਾਂ ਕਿਹਾ ਸੀ ਕਿ ਜਾਖੜ ਨੂੰ ਲੱਗ ਦਾ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ ਤਾਂ ਇਹ ਚੁਣੌਤੀ ਕਬੂਲ ਕਰਨ, ਰਾਜਾ ਵੜਿੰਗ ਦੀ ਚੁਣੌਤੀ ਦਾ ਸੰਦੀਪ ਜਾਖੜ ਵੱਲੋਂ ਵੀ ਜਵਾਬ ਆਇਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਸੰਦੀਪ ਜਾਖੜ ਦਾ ਰਾਜਾ ਵੜਿੰਗ ਨੂੰ ਜਵਾਬ

ਸੰਦੀਪ ਜਾਖੜ ਨੇ ਰਾਜਾ ਵੜਿੰਗ ਦੇ ਪ੍ਰਧਾਨਗੀ ਅਹੁਦੇ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਉਹ ਪਹਿਲਾਂ ਆਪ ਅਨੁਸ਼ਾਸਨ ਵਿੱਚ ਰਹਿਣ ਫਿਰ ਕਿਸੇ ਹੋਰ ਨੂੰ ਨਸੀਅਤ ਦੇਣ। ਉਨ੍ਹਾਂ ਕਿਹਾ ਪਾਰਟੀ ਪ੍ਰਧਾਨ ਸਰੇਆਮ ਆਪਣੇ ਵਿਧਾਇਕ ਖਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਅਨੁਸ਼ਾਸਨ ਦਾ ਪਾਠ ਪੜਾ ਰਿਹਾ ਹੈ। ਉਨ੍ਹਾਂ ਨੇ ਕਾਂਗਰਸ ਦੇ ਨਿਸ਼ਾਨ ਤੋਂ ਬਿਨਾਂ ਚੋਣ ਲੜਨ ਦੀ ਰਾਜਾ ਵੜਿੰਗ ਦੀ ਚੁਣੌਤੀ ਦਾ ਵੀ ਜਵਾਬ ਚੁਣੌਤੀ ਨਾਲ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਰਾਜਾ ਵੜਿੰਗ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਕੇ ਵਿਖਾਉਣ। ਦਰਅਸਲ ਰਾਜਾ ਵੜਿੰਗ ਨੂੰ ਵੀ ਪਤਾ ਹੈ ਕਿ ਸੰਦੀਪ ਜਾਖੜ ਨੂੰ ਬਾਹਰ ਦਾ ਰਸਤਾ ਵਿਖਾਉਣ ਨਾਲ ਉਨ੍ਹਾਂ ਦਾ ਹੀ ਫਾਇਦਾ ਹੈ।

ਸੰਦੀਪ ਜਾਖੜ ‘

ਸੰਦੀਪ ਜਾਖੜ ਦੀ ਚੁਣੌਤੀ ਨਹੀਂ ਕਬੂਲ ਸਕਦੇ ਵੜਿੰਗ

ਦਰਅਸਲ ਕਾਨੂੰਨ ਦੇ ਮੁਤਾਬਿਕ ਜੇਕਰ ਕੋਈ ਵਿਧਾਇਕ ਆਪ ਪਾਰਟੀ ਛੱਡ ਦਾ ਹੈ ਤਾਂ ਉਸ ਦੀ ਮੈਂਬਰਸ਼ਿੱਪ ਵੀ ਰੱਦ ਹੁੰਦੀ ਹੈ ਪਰ ਜੇਕਰ ਪਾਟਰੀ ਉਸ ਨੂੰ ਬਾਹਰ ਦਾ ਰਸਤਾ ਵਿਖਾਉਂਦੀ ਹੈ ਤਾਂ ਉਹ ਆਪਣਾ ਕਾਰਜਕਾਲ ਪੂਰਾ ਕਰ ਸਕਦਾ ਹੈ। ਇਸ ਲਈ ਵੜਿੰਗ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਦੇ ਹਨ। ਸੰਦੀਪ ਜਾਖੜ ਨੇ ਰਾਜਾ ਵੜਿੰਗ ਨੂੰ ਚੁਣੌਤੀ ਦੇ ਕੇ ਉਨ੍ਹਾਂ ਨੂੰ ਫਸਾ ਦਿੱਤਾ ਹੈ,ਇਸੇ ਵਜ੍ਹਾ ਕਾਰਨ ਪਟਿਆਲਾ ਤੋਂ ਬਾਗੀ ਕਾਂਗਰਸੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਖਿਲਾਫ ਵੀ ਕਾਂਗਰਸ ਕੋਈ ਐਕਸ਼ਨ ਨਹੀਂ ਲੈ ਪਾ ਰਹੀ ਹੈ ।