India Punjab

ਜਾਨਾਂ ਵਾਰਨ ਵਾਲੇ 5 ਜਵਾਨਾਂ ‘ਚੋਂ 4 ਪੰਜਾਬ ਤੋਂ ; ਫ਼ੌਜ ਨੇ ਬਲੀਦਾਨ ਨੂੰ ਕੀਤਾ ਸਲਾਮ

White Knight Corps, soldiers , indian army, Jammu and Kashmir

ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਇੱਕ ਅੱਤਵਾਦੀ ਹਮਲੇ ਵਿੱਚ ਮਾਰ ਗਏ ਪੰਜ ਫੌਜੀਆਂ ਵਿੱਚੋਂ ਚਾਰ ਪੰਜਾਬ ਤੋਂ ਹਨ। ਮੋਗਾ ਜ਼ਿਲੇ ਦੇ ਪਿੰਡ ਚੜਿੱਕ ਨਾਲ ਸਬੰਧਤ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਹੈ। ਕੁਲਵੰਤ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ।

ਸ਼ਹੀਦ ਜਵਾਨਾਂ ਵਿਚੋਂ ਇਕ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਾਸੀ ਫੌਜੀ ਸੇਵਕ ਸਿੰਘ ਵੀ ਸ਼ਾਮਲ ਹੈ। ਉਹ 2018 ਵਿਚ ਫੌਜ ਵਿਚ ਭਰਤੀ ਹੋਇਆ ਸੀ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਕ ਹੋਰ ਫੌਜੀ ਜਵਾਨ ਦੀ ਪਛਾਣ ਲੁਧਿਆਣਾ ਦੇ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਲਾਗੇ ਪਿੰਡ ਚਣਕੋਈਆਂ ਕਲਾਂ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਬੇਟਾ ਤੇ ਬੇਟੀ, ਭਰਾਵਾਂ ਸਮੇਤ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।

ਸ਼ਹੀਦਾਂ ਵਿੱਚ 49 ਰਾਸ਼ਟਰੀ ਰਾਇਫਲਸ ਵਿੱਚ ਸੇਵਾ ਨਿਭਾ ਰਹੇ ਹਰਕਿਸ਼ਨ ਸਿੰਘ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਹੈ ਅਤੇ ਉਹ ਭਾਰਤੀ ਫੌਜ ‘ਚੋਂ ਰਿਟਾਇਰਡ ਹਨ। ਉਹ ਆਪਣੇ ਪਿੱਛੇ ਪਤਨੀ ਦਲਜੀਤ ਕੌਰ ਤੇ ਇਕ ਕਰੀਬ ਦੋ ਸਾਲ ਦੀ ਬੇਟੀ ਛੱਡ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਗਰਭਵਤੀ ਵੀ ਹੈ। ਉਹ 2017 ਵਿੱਚ ਫੌਜ ਭਰਤੀ ਹੋਏ ਸਨ।

ਵ੍ਹਾਈਟ ਨਾਈਟ ਕੋਰ ਨੇ ਜਵਾਨਾਂ ਦੇ ਬਲੀਦਾਨ ਨੂੰ ਸਲਾਮ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

ਟਵਿੱਟਰ ਕੀਤਾ ਕਿ “ਵਾਈਟ ਨਾਈਟ ਕੋਰ ਹੌਲਦਾਰ ਮਨਦੀਪ ਸਿੰਘ, ਐਲ/ਐਨਕੇ ਦੇਬਾਸ਼ੀਸ਼ ਬਾਸਵਾਲ, ਐਲ/ਐਨਕੇ ਕੁਲਵੰਤ ਸਿੰਘ, ਸਤੰਬਰ ਹਰਕ੍ਰਿਸ਼ਨ ਸਿੰਘ, ਸਿਪਾਹੀ ਸੇਵਕ ਸਿੰਘ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਅੱਜ ਪੁਣਛ ਸੈਕਟਰ ਵਿੱਚ ਡਿਊਟੀ ਦੀ ਲਾਈਨ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਦੁਖੀ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਉਂਦੀ ਹੈ।”

ਫੌਜ ਨੇ ਆਪਣੇ ਬਿਆਨ ਵਿੱਚ ਕਿਹਾ, “ਜੰਮੂ-ਕਸ਼ਮੀਰ ਵਿੱਚ ਰਾਜੌਰੀ ਸੈਕਟਰ ਵਿੱਚ ਭਿੰਬਰ ਗਲੀ ਅਤੇ ਪੁਣਛ ਦੇ ਵਿਚਕਾਰ ਚੱਲ ਰਹੇ ਇੱਕ ਫੌਜੀ ਵਾਹਨ ‘ਤੇ ਅਣਪਛਾਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਅੱਤਵਾਦੀਆਂ ਦੁਆਰਾ ਸੰਭਾਵਿਤ ਗ੍ਰਨੇਡਾਂ ਦੀ ਵਰਤੋਂ ਕਾਰਨ ਵਾਹਨ ਨੂੰ ਅੱਗ ਲੱਗ ਗਈ।”

ਇਸ ਵਿੱਚ ਕਿਹਾ ਗਿਆ ਹੈ, “ਇਸ ਖੇਤਰ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਤਾਇਨਾਤ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਪੰਜ ਜਵਾਨਾਂ ਨੇ ਬਦਕਿਸਮਤੀ ਨਾਲ ਇਸ ਘਟਨਾ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ।”

ਇੱਕ ਹੋਰ ਗੰਭੀਰ ਸੱਟਾਂ ਲੱਗਣ ਵਾਲੇ ਇੱਕ ਹੋਰ ਸਿਪਾਈ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਰਾਜੌਰੀ ਦੇ ਆਰਮੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਫੌਜ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਇੰਝ ਵਾਪਰਿਆ ਸਾਰਾ ਮਾਮਲਾ

ਉੱਤਰੀ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁਣਛ ਵੱਲ ਜਾ ਰਿਹਾ ਸੀ। ਮੀਂਫੌਜ ਨੇ ਦੱਸਿਆ ਹੈ ਤੇਜ਼ ਮੀਂਹ ਦੀ ਵਜ੍ਹਾ ਕਰਕੇ ਘੱਟ ਵਿਜ਼ੀਬਿਲਟੀ ਦਾ ਫਾਇਦਾ ਚੁੱਕ ਕੇ ਦਹਿਸ਼ਤਗਰਦਾ ਨੇ ਗੋਲੀਬਾਰੀ ਕੀਤੀ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਹੈ। ਫਾਇਰਿੰਗ ਦੇ ਦੌਰਾਨ ਟਰੱਕ ਵਿੱਚ ਅੱਗ ਲੱਗ ਗਈ।

ਸ਼ਹੀਦ ਹੋਏ ਪੰਜੋ ਜਵਾਨ ਕਾਉਂਟਰ ਟੈਰਰਿਸਟ ਆਪਰੇਸ਼ਨ ਵਿੱਚ ਤਾਇਨਾਤ ਸੀ। ਇਹ ਦਹਿਸ਼ਤਗਰਦੀ ਹਮਲਾ ਪੁੱਛ ਤੋਂ 90 ਕਿਲੋਮੀਟਰ ਦੂਰ ਹੋਇਆ। ਫੌਜ ਦੇ ਟਰੱਕ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲ ਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ ।

ਦੱਸ ਦੇਈਏ ਕਿ ਇਸੇ ਸਾਲ 11 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਅਤੇ ਮਾਛਿਲ ਸੈਕਟਰ ਵਿੱਚ ਫੌਜ ਦਾ ਅਫਸਰ ਅਤੇ 2 ਜਵਾਨ ਸ਼ਹੀਦ ਹੋਏ ਸਨ। ਇਹ ਤਿੰਨੋ ਜਵਾਨ ਭਾਰਤੀ ਫੌਜ ਦੀ ਚਿਨਾਰ ਕਾਪਰਸ ਫੌਜੀ ਸਨ। ਇੱਕ JCO ਅਤੇ 2 OR ਰੈਂਕ ਦਾ ਇੱਕ ਦਲ ਰੈਗੂਲਰ ਆਪਰੇਸ਼ਨ ਦੇ ਲਈ ਨਿਕਲਿਆ ਸੀ। ਬਰਫ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਗੱਡੀ ਖੱਡ ਵਿੱਚ ਫਿਸਲ ਗਈ ।

ਪਿਛਲੇ ਸਾਲ ਦਸੰਬਰ ਵਿੱਚ 16 ਜਵਾਨ ਸ਼ਹੀਦ ਹੋਏ

ਪਿਛਲੇ ਸਾਲ ਦਸੰਬਰ ਵਿੱਚ ਸਿਕਿਮ ਦੇ ਜੇਮਾ ਵਿੱਚ ਫੌਜ ਦਾ ਟਰੱਕ ਖੱਡ ਵਿੱਚ ਡਿੱਗਿਆ ਸੀ। ਇਸ ਵਿੱਚ 16 ਜਵਾਨ ਸ਼ਹੀਦ ਹੋਏ ਸਨ । ਇੱਕ ਹੋਰ ਦੁਰਘਟਨਾ ਵਿੱਚ ਫੌਜ ਦਾ ਇੱਕ ਹੋਰ ਟਰੱਕ ਮੋੜ ‘ਤੇ ਫਿਸਲ ਗਿਆ ਅਤੇ ਖੱਡ ਵਿੱਚ ਡਿੱਗਣ ਨਾਲ 4 ਜਵਾਨ ਸ਼ਹੀਦ ਹੋ ਗਏ ਸਨ।