The Khalas Tv Blog Punjab ‘ਜੇਲ੍ਹ ‘ਚ ਬਾਕੀ ਬੰਦੇ ਜਾਂਦੈ, ਮੈਂ ਵੀ ਗਿਆ, ਇੱਥੋਂ ਬੰਦਾ ਕੁੱਝ ਸਿੱਖ ਕੇ ਤੇ ਮਜ਼ਬੂਤ ਹੋ ਕੇ ਨਿਕਲਦਾ’ : ਸਾਧੂ ਸਿੰਘ ਧਰਮਸੋਤ
Punjab

‘ਜੇਲ੍ਹ ‘ਚ ਬਾਕੀ ਬੰਦੇ ਜਾਂਦੈ, ਮੈਂ ਵੀ ਗਿਆ, ਇੱਥੋਂ ਬੰਦਾ ਕੁੱਝ ਸਿੱਖ ਕੇ ਤੇ ਮਜ਼ਬੂਤ ਹੋ ਕੇ ਨਿਕਲਦਾ’ : ਸਾਧੂ ਸਿੰਘ ਧਰਮਸੋਤ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 90 ਦਿਨਾਂ ਤੋਂ ਬਾਅਦ ਰਿਹਾਈ ਮਿਲ ਗਈ ਹੈ। ਉਹ ਕੁਰਪੱਸ਼ਨ ਦੇ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸਨ। ਧਰਮਸੋਤ ਨੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਪਰਮਾਤਮਾ ਅਤੇ ਦੇਸ਼ ਦੇ ਕਾਨੂੰਨ ਉੱਤੇ ਭਰੋਸਾ ਜਤਾਇਆ। ਉਨ੍ਹਾਂ ਨੇ ਕਿਹਾ ਕਿ ਮੈਂ 90 ਦਿਨ ਰਹਿ ਕੇ ਆਇਆ ਹਾਂ। ਦੂਸਰੇ ਲੋਕਾਂ ਵਾਂਗ ਮੈਂ ਵੀ ਜੇਲ੍ਹ ਵਿੱਚ ਰਿਹਾ। ਜੇਲ੍ਹ ਵਿੱਚੋਂ ਆਦਮੀ ਮਜ਼ਬੂਤ ਹੋ ਕੇ ਨਿਕਲਦਾ ਹੈ। ਆਪਣੇ ਅਤੇ ਬੇਗਾਨਿਆਂ ਦਾ ਪਤਾ ਚੱਲਦਾ ਹੈ। ਲੁਕੇ ਹੋਏ ਦੁਸ਼ਮਣਾਂ ਬਾਰੇ ਪਤਾ ਲੱਗ ਜਾਂਦਾ ਹੈ।

ਧਰਮਸੋਤ ਨੂੰ ਸੋਮਵਾਰ ਨੂੰ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਹਾਲਾਂਕਿ, ਜਦੋਂ ਉਨ੍ਹਾਂ ਦੇ ਵਕੀਲ ਜੇਲ੍ਹ ਪਹੁੰਚੇ ਤਾਂ ਪਤਾ ਲੱਗਿਆ ਕਿ ਇਸ ਵਿੱਚ ਕੁਝ ਤਕਨੀਕੀ ਰੁਕਾਵਟ ਹੈ। ਦਰਅਸਲ, ਧਰਮਸੋਤ ਦੇ ਕੇਸ ਵਿੱਚ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਸਨ, ਜਿਨ੍ਹਾਂ ਦਾ ਜ਼ਿਕਰ ਹਾਈਕੋਰਟ ਦੇ ਜ਼ਮਾਨਤ ਹੁਕਮਾਂ ਵਿੱਚ ਨਹੀਂ ਸੀ। ਜਿਸ ਕਰਕੇ ਮੰਗਲਵਾਰ ਨੂੰ ਧਰਮਸੋਤ ਦੀ ਜੇਲ੍ਹ ਤੋਂ ਰਿਹਾਈ ਨਹੀਂ ਹੋ ਸਕੀ।

ਧਰਮਸੋਤ ਉੱਤੇ ਕੈਪਟਨ ਸਰਕਾਰ ਵਿੱਚ ਜੰਗਲਾਤ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਸਨ। ਰੁੱਖਾਂ ਦੀ ਕਟਾਈ ਦੇ ਪਰਮਿਟ ਹੋਲਡਰਾਂ ਤੋਂ ਇੱਕ ਰੁੱਖ ਦਾ 500 ਰੁਪਏ ਕਮਿਸ਼ਨ ਲੈਣ ਦੇ ਦੋਸ਼ ਲੱਗੇ ਸਨ। ਹਾਲਾਂਕਿ, ਹਾਈਕੋਰਟ ਵਿੱਚ ਕੋਈ ਪਰਮਿਟ ਹੋਲਡਰ ਗਵਾਹੀ ਦੇਣ ਨਹੀਂ ਆਇਆ। ਇਸ ਤੋਂ ਇਲਾਵਾ ਉਨ੍ਹਾਂ ਉੱਤੇ ਚੋਣ ਹਲਫਨਾਮੇ ਵਿੱਚ ਪਤਨੀ ਦੇ ਨਾਮ ਮੁਹਾਲੀ ਵਿੱਚ 500 ਗਜ਼ ਦਾ ਰੈਜ਼ੀਡੈਂਸ਼ੀਅਲ ਪਲਾਟ ਛੁਪਾਉਣ ਦੇ ਦੋਸ਼ ਵੀ ਲੱਗੇ, ਜਿਸ ਬਾਰੇ ਵਿਜੀਲੈਂਸ ਬਿਊਰੋ ਨੇ ਚੋਣ ਆਯੋਗ ਨੂੰ ਰਿਪੋਰਟ ਭੇਜੀ ਹੈ।

Exit mobile version