The Khalas Tv Blog Punjab ਜੰਗਲਾਤ ਮਹਿਕਮੇ ‘ਚ ਘਪਲਾ : ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ਦੇ ਭਤੀਜੇ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
Punjab

ਜੰਗਲਾਤ ਮਹਿਕਮੇ ‘ਚ ਘਪਲਾ : ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ਦੇ ਭਤੀਜੇ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਜੰਗਲਾਤ ਵਿਭਾਗ ਵਿਚ ਹੋਏ ਘਪਲੇ ਨੂੰ ਲੈ ਕੇ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਲਈ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੋਈ ਸੀ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ ਹੈ।

ਸਾਧੂ ਸਿੰਘ ਧਰਮਸੋਤ ‘ਤੇ ਜੰਗਲਾਤ ਮੰਤਰੀ ਰਹਿੰਦਿਆਂ ਦੱਰਖਤਾਂ ਦੀ ਕਟਾਈ ਨੂੰ ਲੈ ਕੇ ਘਪਲਾ ਕਰਨ ਅਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਦਲਜੀਤ ਸਿੰਘ ਨੂੰ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦਲਜੀਤ ਸਿੰਘ ‘ਤੇ ਇਹ ਇਲਜ਼ਾਮ ਸਨ ਕਿ ਉਸ ਨੇ ਠੇਕੇਦਾਰਾਂ ਤੋਂ ਰਿਸ਼ਵਤ ਲਈ ਹੈ। ਇਸ ਤੋਂ ਇਲਾਵਾ ਬਦਲੀਆਂ ਲਈ ਪੈਸਾ ਲੈਣ ਤੇ ਨਜਾਇਜ਼ ਮਾਈਨਿੰਗ ‘ਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਉਸ ‘ਤੇ ਲੱਗੇ ਸਨ। ਇਹਨਾਂ ਇਲਜ਼ਾਮਾਂ ਦੇ ਹਿਸਾਬ ਨਾਲ ਉਸ ਨੇ 486 ਏਕੜ ‘ਚ ਨਜਾਇਜ਼ ਮਾਈਨਿੰਗ ਕੀਤੀ ਹੈ ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਇਥੋਂ ਤੱਕ ਕਿ 2800 ਰੁਪਏ ਦਾ ਟ੍ਰੀ ਗਾਰਡ ਖਰੀਦਣ ‘ਚ ਵੀ 800 ਰੁਪਏ ਰਿਸ਼ਵਤ ਲਈ ਗਈ ਹੈ।

Exit mobile version