India Punjab

ਅਰਸ਼ਦੀਪ ਸਿੰਘ ਦਾ ਕੈਚ ਛੱਡਣਾ ਸਾਰਿਆਂ ਨੂੰ ਦਿਸਿਆ ਪਰ ਕਪਤਾਨ ਸਮੇਤ ਇਹ 4 ਖਿਡਾਰੀ ਬਚ ਨਿਕਲੇ..

ਚੰਡੀਗੜ੍ਹ : ਭਾਰਤੀ ਟੀਮ ਨੂੰ 4 ਸਤੰਬਰ ਨੂੰ ਪਾਕਿਸਤਾਨ ਦੇ ਹੱਥੋਂ ਏਸ਼ੀਆ ਕਪ 2022 ਦੇ ਸੁਪਰ 4 ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਹਾਰ ਦਾ ਪ੍ਰਮੁੱਖ ਕਾਰਨ ਅਰਸ਼ਦੀਪ ਸਿੰਘ ਦੇ ਉਸ ਕੈਚ ਨੂੰ ਮੰਨਿਆ ਜਾ ਰਿਹਾ ਹੈ, ਜੋ ਉਨ੍ਹਾਂ ਕੋਲੋਂ 18ਵੇਂ ਓਵਰ ਵਿੱਚ ਛੱਡਿਆ ਗਿਆ ਸੀ। ਹਾਲਾਂਕਿ, ਭਾਰਤ ਦੀ ਹਾਰ ਦੀ ਵਜ੍ਹਾ ਸਿਰਫ਼ ਅਰਸ਼ਦੀਪ ਸਿੰਘ ਦਾ ਮੈਚ ਡ੍ਰਾਪ ਕਰਨਾ ਨਹੀਂ, ਬਲਕਿ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਮੇਤ ਚਾਰ ਖਿਡਾਰੀਆਂ ਦੀ ਗਲਤੀ ਰਹੀ, ਜਿਸਦੀ ਵਜ੍ਹਾ ਨਾਲ ਭਾਰਤ ਨੂੰ ਹਾਰ ਮਿਲੀ ਹੈ। ਦਰਅਸਲ,ਅਰਸ਼ਦੀਪ ਸਿੰਘ ਨੇ ਜਦੋਂ 18ਵੇਂ ਓਵਲ ਦੀ ਤੀਸਰੀ ਗੇਂਦ ਉੱਤੇ ਆਸਿਫ ਅਲੀ ਦਾ ਇੱਕ ਆਸਾਨ ਜਿਹਾ ਕੈਚ ਡ੍ਰਾਪ ਕਰ ਦਿੱਤਾ ਸੀ ਤਾਂ ਹਾਰ ਦਾ ਸਾਰਾ ਠੀਕਰਾ ਉਨ੍ਹਾਂ ਦੇ ਸਿਰ ਉੱਤੇ ਫੁੱਟਿਆ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਪਤਾਨ ਰੋਹਿਸ ਸ਼ਰਮਾ, ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਸਪਿਨਰ ਯੂਜ਼ਵੇਂਦਰ ਚਹਿਲ ਅਤੇ ਆਲ ਰਾਊਂਡਰ ਹਾਰਦਿਕ ਪਾਂਡਿਆ ਵੀ ਇਸ ਹਾਰ ਦੇ ਓਨੇ ਹੀ ਜ਼ਿੰਮੇਵਾਰ ਹਨ।

ਰੋਹਿਤ ਸ਼ਰਮਾ ਦੀ ਗਲਤੀ ਇਹ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਹਾਰਦਿਕ ਪੰਡਯਾ ਸਮੇਤ ਸਿਰਫ 5 ਗੇਂਦਬਾਜ਼ ਹਨ ਤਾਂ ਉਹ ਦੀਪਕ ਹੁੱਡਾ ਤੋਂ ਘੱਟੋ-ਘੱਟ ਇਕ ਜਾਂ ਦੋ ਓਵਰ ਤਾਂ ਆਊਟ ਕਰ ਸਕਦੇ ਸਨ। ਇਹ ਜਾਣਦੇ ਹੋਏ ਕਿ ਸਾਰੇ ਗੇਂਦਬਾਜ਼ ਮਹਿੰਗੇ ਸਾਬਤ ਹੋ ਰਹੇ ਹਨ, ਤਾਂ ਘੱਟੋ-ਘੱਟ ਦੀਪਕ ਹੁੱਡਾ ਨੂੰ ਗੇਂਦਬਾਜ਼ੀ ਕੀਤੀ ਜਾ ਸਕਦੀ ਸੀ। ਇਸ ਮੈਚ ‘ਚ ਭਾਰਤ ਲਈ ਅਰਸ਼ਦੀਪ ਸਿੰਘ ਅਤੇ ਰਵੀ ਬਿਸ਼ਨੋਈ ਹੀ ਗੇਂਦਬਾਜ਼ ਸਨ, ਜਿਨ੍ਹਾਂ ਨੇ 7 ਜਾਂ ਇਸ ਤੋਂ ਘੱਟ ਦੀ ਇਕਾਨਮੀ ‘ਤੇ ਗੇਂਦਬਾਜ਼ੀ ਕੀਤੀ, ਜਦਕਿ ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ ਅਤੇ ਹਾਰਦਿਕ ਪੰਡਯਾ ਨੇ 10 ਜਾਂ ਇਸ ਤੋਂ ਵੱਧ ਦੀ ਇਕਾਨਮੀ ‘ਤੇ ਦੌੜਾਂ ਬਣਾਈਆਂ।