‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ਉੱਤੇ ਹਮ ਲੇ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਮੁਲਕਾਂ ਵੱਲੋਂ ਰੂਸ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ ਕਵਾਰਤੇਂਗ ਨੇ ਇਸਦੀ ਪੁਸ਼ਟੀ ਕੀਤੀ ਹੈ। ਯੂਕੇ ਐਨਰਜੀ ਵਿਭਾਗ ਨੇ ਕਿਹਾ ਹੈ ਕਿ ਰੂਸ ਤੋਂ ਦਰਾਮਦ ਫ਼ੌਰੀ ਨਹੀਂ ਰੋਕੀ ਜਾਵੇਗੀ ਬਲਕਿ ਸਪਲਾਈ ਚੈਨ, ਸਪੋਰਟਿੰਗ ਇੰਡਸਟਰੀ ਤੇ ਖਪਤਕਾਰਾਂ ਨੂੰ ਐਡਜਸਟਮੈਂਟ ਲਈ ਢੁੱਕਵਾਂ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੋਰਿਸ ਜੋਨਸਨ ਦੀ ਸਰਕਾਰ ਤੇਲ ਬਾਰੇ ਨਵੀਂ ਟਾਸਕ ਫੋਰਸ ਨਾਲ ਰਲ ਕੇ ਕੰਮ ਕਰੇਗੀ ਤਾਂ ਜੋ ਇਸ ਅਰਸੇ ਦੌਰਾਨ ਬਦਲਵੀਂ ਸਪਲਾਈ ਦੇ ਹੱਲ ਲੱਭੇ ਜਾ ਸਕਣ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਰੂਸ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਸੀਂ ਰੂਸ ਤੋਂ ਤੇਲ, ਗੈਸ ਤੇ ਐਨਰਜੀ ਦੀਆਂ ਸਾਰੀਆਂ ਦਰਾਮਦ ’ਤੇ ਪਾਬੰਦੀ ਲਗਾ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਦਾ ਤੇਲ ਅਮਰੀਕਾ ਦੀਆਂ ਬੰਦਰਗਾਹਾਂ ’ਤੇ ਨਹੀਂ ਆਵੇਗਾ ਅਤੇ ਅਮਰੀਕੀ ਲੋਕ ਪੁਤਿਨ ਦੀ ਜੰ ਗੀ ਮਸ਼ੀਨ ਨੂੰ ਵੱਡੀ ਸੱ ਟ ਮਾਰਨਗੇ।
ਰੂਸ ਖਿਲਾਫ਼ ਖਾਣ-ਪੀਣ ਵਾਲੀਆਂ ਕੰਪਨੀਆਂ ਨੇ ਲਿਆ ਵੱਡਾ ਐਕਸ਼ਨ
ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਯੂਕਰੇਨ ’ਤੇ ਹ ਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।
ਧਮਾ ਕਿਆਂ ਦੀ ਗੂੰਜ ‘ਚ ਹੋਈ ਅੱਜ ਮੁੜ ਯੂਕਰੇਨ ਵਾਸੀਆਂ ਦੀ ਸਵੇਰ
ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਅੱਜ ਫਿਰ ਤੋਂ ਧ ਮਾਕਿਆਂ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਥਾਨਕ ਸਮੇਂ ਮੁਤਾਬਕ ਸਵੇਰ 6 ਵਜੇ ਸ਼ਹਿਰ ਵਿੱਚ ਹਵਾਈ ਹਮ ਲੇ ਦੇ ਸਾਇਰਨ ਫਿਰ ਗੂੰਜ ਰਹੇ ਸਨ। ਪਰ ਯੂਕਰੇਨ ਦੇ ਹਥਿਆ ਰਬੰਦ ਬਲਾਂ ਦੇ ਜਨਰਲ ਸਟਾਫ ਨੇ ਹਮਲੇ ਦੇ 13ਵੇਂ ਦਿਨ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ “ਦੁਸ਼ ਮਣ ਨੇ ਮੁੱਖ ਤੌਰ ‘ਤੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਮਿ ਜ਼ਾਈਲ ਅਤੇ ਬੰ ਬ ਹਮ ਲਿਆਂ ਦਾ ਸਹਾਰਾ ਲੈਂਦਿਆਂ ਆਪਣੀ ਹਮ ਲਾਵਰ ਕਾਰਵਾਈ ਦੀ ਗਤੀ ਨੂੰ ਹੌਲੀ ਕਰ ਦਿੱਤਾ ਹੈ”। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਕੀਵ, ਸੁਮੀ, ਖਾਰਕੀਵ, ਮਾਰੀਉਪੋਲ, ਮਾਈਕੋਲਾਏਵ ਅਤੇ ਚੇਰਨੀਹੀਵ ਸ਼ਹਿਰਾਂ ਨੂੰ ਘੇਰਨ ਅਤੇ ਜ਼ਬਤ ਕਰਨ ‘ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਰੂਸੀ ਫੌਜ ਨੂੰ ਲਗਾਤਾਰ ਨੁਕ ਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ “ਫੀਲਡ ਪਾਈਪਲਾਈਨਾਂ ਦਾ ਨੈੱਟਵਰਕ” ਸਥਾਪਤ ਕਰਕੇ ਬਾਲਣ ਦੀ ਸਪਲਾਈ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ੇਲੈਂਸਕੀ ਦੀ ਪਤਨੀ ਨੇ ਯੂਕਰੇਨੀਆਂ ਲਈ ਲਿਖਿਆ ਇੱਕ “ਖੁੱਲ੍ਹੀ ਚਿੱਠੀ”
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਪਤਨੀ ਓਲੇਨਾ ਜ਼ੇਲੈਂਸਕਾ ਨੇ “ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕ ਤਲ” ਦੀ ਨਿੰਦਾ ਕਰਦੇ ਹੋਏ ਇੱਕ ਖੁੱਲਾ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਇਹ “ਵਿਸ਼ਵਾਸ ਕਰਨਾ ਅਸੰਭਵ” ਸੀ ਕਿ ਰੂਸੀ ਹਮ ਲਾ ਹੋਵੇਗਾ ਅਤੇ ਇਸ ਨੇ ਲੱਖਾਂ, ਖਾਸ ਕਰਕੇ ਬੱਚਿਆਂ ਲਈ “ਇੱਕ ਭਿ ਆਨਕ ਹਕੀਕਤ” ਪੈਦਾ ਕਰ ਦਿੱਤੀ ਹੈ। ਪਰ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਦੇ ਵਿਰੋਧ ਦੀ ਵੀ ਸ਼ਲਾਘਾ ਕੀਤੀ, “ਹਮ ਲਾਵਰ ਪੁਤਿਨ ਨੇ ਸੋਚਿਆ ਸੀ ਕਿ ਉਹ ਯੂਕਰੇਨ ‘ਤੇ ਬਲਿਟਜ਼ਕ੍ਰੇਗ ਨੂੰ ਜਾਰੀ ਕਰੇਗਾ। ਪਰ ਉਸਨੇ ਸਾਡੇ ਦੇਸ਼, ਸਾਡੇ ਲੋਕਾਂ ਅਤੇ ਉਨ੍ਹਾਂ ਦੀ ਦੇਸ਼ਭਗਤੀ ਨੂੰ ਘੱਟ ਆਂਕਿਆ ਹੈ।”
ਅੰਤਰਰਾਸ਼ਟਰੀ ਸਮਰਥਨ ਅਤੇ ਰਾਹਤ ਯਤਨਾਂ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਗਲੋਬਲ ਮੀਡੀਆ ਅਤੇ ਬਾਕੀ ਦੁਨੀਆ ਨੂੰ “ਇੱਥੇ ਜੋ ਕੁੱਝ ਹੋ ਰਿਹਾ ਹੈ, ਉਹ ਅਤੇ ਸੱਚਾਈ ਦਿਖਾਉਂਦੇ ਰਹਿਣ” ਲਈ ਕਿਹਾ। ਉਨ੍ਹਾਂ ਕਿਹਾ ਕਿ “ਜੇ ਅਸੀਂ ਪੁਤਿਨ ਨੂੰ ਨਹੀਂ ਰੋਕਦੇ, ਜੋ ਪਰਮਾਣੂ ਯੁੱ ਧ ਸ਼ੁਰੂ ਕਰਨ ਦੀ ਧਮਕੀ ਦਿੰਦੇ ਹਨ, ਤਾਂ ਸਾਡੇ ਵਿੱਚੋਂ ਕਿਸੇ ਲਈ ਵੀ ਦੁਨੀਆ ਵਿੱਚ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੋਵੇਗੀ।”