India International Khaas Lekh Khalas Tv Special Punjab

ਤੀਜੇ ਵਿਸ਼ਵ ਯੁੱਧ ਨੂੰ ਚਿਤਵ ਕੇ ਸਹਿਮ ‘ਚ ਹੈ ਸੰਸਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੂਰਬੀ ਯੂਰਪ ‘ਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਹਮ ਲਾ ਕਰ ਦਿੱਤਾ ਹੈ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮ ਲਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵੀ ਰੂਸੀ ਹਮ ਲੇ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਹੋਣ ਦਾਅਵਾ ਕੀਤਾ ਹੈ। ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੀ ਲੜਾਈ ਛਿੜ ਪਈ ਹੈ। ਚਾਹੇ ਇਸ ਜੰ ਗ ਵਿੱਚ ਵੱਡੀਆਂ ਸ਼ਕਤੀਆਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਅਸਲ ਵਿੱਚ ਇਹ ਰੂਸ ਦੀ ਆਪਣੀ ਘਰੇਲੂ ਲ ੜਾਈ ਹੈ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਯੂਕਰੇਨ ਰੂਸ ਤੋਂ ਅੱਡ ਹੋ ਗਿਆ ਸੀ। ਯੂਕਰੇਨ ਦੇ ਦੋ ਸੂਬੇ ਦੇਨੋਤਸਕ ਅਤੇ ਲੁਹਾਂਸਕ ਹੁਣ ਖੁਦਮੁਖਤਿਆਰੀ ਦੀ ਮੰਗ ਕਰਨ ਲੱਗੇ ਹਨ, ਜਿਹੜਾ ਕਿ ਯੂਕਰੇਨ ਨੂੰ ਮਨਜ਼ੂਰ ਨਹੀਂ। ਅਸਲ ਵਿੱਚ ਰੂਸ ਦੋਹਾਂ ਸੂਬਿਆਂ ਦੀ ਪਿੱਠ ‘ਤੇ ਆ ਖੜਾ ਹੈ। ਯੂਕਰੇਨ ਦੀ ਖੁਦਮੁਖਤਿਆਰੀ ਨੂੰ ਲੈ ਕੇ 2014-15 ਵਿੱਚ ਬੈਲਾਰੂਸ ਵਿਖੇ ਇੱਕ ਮਿਨਸਕ ਸੰਧੀ ਹੋਈ ਸੀ। ਅੱਜ ਦੀ ਜੰ ਗ ਉਸ ਸੰਧੀ ਦੀਆਂ ਧਾਰਾਵਾਂ ਨੂੰ ਤੋੜਦੀ ਲੱਗਦੀ ਹੈ। ਅਸਲ ਵਿੱਚ ਇਹ ਝਗ ੜਾ ਨਵਾਂ ਨਹੀਂ ਹੈ। ਖਿੱਚੋਤਾਣ ਦੀ ਅੱਗ ਸਾਲਾਂ ਤੋਂ ਸੁਲਗਦੀ ਆ ਰਹੀ ਸੀ। ਚਾਹੇ ਯੂਕਰੇਨ ਸਮੇਤ ਯੂਰਪ ਦੀਪ ਸਮੂਹ ਰੂਸ ਮੂਹਰੇ ਟਿਕਣ ਦੀ ਸਮਰੱਥਾ ਨਹੀਂ ਰੱਖਦਾ ਪਰ ਜ਼ੇਲੈਂਸਕੀ ਨੂੰ ਅਮਰੀਕਾ ਤੋਂ ਵੱਡੀਆਂ ਆਸਾਂ ਹਨ। ਦੂਜੇ ਪਾਸੇ ਰੂਸ ਆਪਣੇ ਦੋਸਤ ਚੀਨ ਦੇ ਸਿਰ ‘ਤੇ ਵੀ ਬੜਕਾਂ ਮਾਰ ਰਿਹਾ ਹੈ। ਭਾਰਤ ਹਾਲੇ ਤੱਕ ਨਿਰਪੱਖ ਹੈ। ਉਂਝ, ਇਸਦੀ ਸੁਰ ਅਮਰੀਕਾ ਨਾਲ ਮਿਲਦੀ ਆ ਰਹੀ ਹੈ।

ਰੂਸ ਅਤੇ ਯੂਕਰੇਨ ਦੀ ਜੰ ਗ ਜੇ ਖ਼ਤ ਰਨਾਕ ਰੂਪ ਧਾਰਨ ਕਰ ਜਾਂਦੀ ਹੈ ਤਾਂ ਇਸਦੀ ਲਪੇਟ ਵਿੱਚ ਪੂਰੇ ਵਿਸ਼ਵ ਦੇ ਆਉਣ ਦਾ ਡਰ ਬਣ ਜਾਂਦਾ ਹੈ। ਹੁਣ ਤਲਵਾਰਾਂ ਜਾਂ ਨੇਜ਼ਿਆਂ ਦੀ ਲ ੜਾਈ ਨਹੀਂ ਰਹੀ, ਨਾ ਹੀ ਬੰ ਦੂਕਾਂ ਅਤੇ ਤੋਪਾਂ ਦੀ। ਜੇ ਜੰ ਗ ਇੱਥੇ ਨਾ ਰੁਕੀ ਅਤੇ ਮਿਜ਼ਾਇਲਾਂ ਜਾਂ ਐਟਮ ਸ਼ਕਤੀ ਦੀ ਵਰਤੋਂ ਚੱਲ ਪਈ ਤਾਂ ਪੂਰਾ ਸੰਸਾਰ ਧੁਆਂਖਿਆ ਜਾਵੇਗਾ। ਨਾਗਾਸਾਕੀ ਅਤੇ ਹੀਰੋਸ਼ੀਮਾ ਦੇ ਜ਼ ਖ਼ਮ ਹਾਲੇ ਅੱਲ੍ਹੇ ਪਏ ਹਨ। ਐਟਮੀ ਸ਼ਕਤੀ ਮੌਜੂਦਾ ਨਹੀਂ, ਆਉਣ ਵਾਲੀਆਂ ਪੀੜੀਆਂ ਨੂੰ ਵੀ ਬਰਬਾਦ ਕਰਕੇ ਰੱਖ ਦੇਵੇਗੀ। ਏਡੀ ਵੱਡੀ ਲੜਾਈ ਵਿੱਚ ਜਿਵੇਂ ਕਿ ਰੂਸ ਨੇ ਸਿਰਫ਼ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ, ਵੱਡੇ ਤੋਂ ਵੱਡਾ ਮੁਲਕ ਤਿਲਕ ਜਾਂਦਾ ਹੈ। ਅਮਰੀਕਾ ਅਤੇ ਅਫ਼ਗਾਨਿਸਤਾਨ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ। ਅਮਰੀਕਾ ਨੇ ਵੀ ਦਾਅਵਾ ਤਾਂ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਕੀਤਾ ਸੀ ਪਰ ਬੰ ਬ ਕਦੇ ਬਰਾਤਾਂ ‘ਤੇ, ਕਦੇ ਜਨਾਜ਼ਿਆਂ ‘ਤੇ ਅਤੇ ਇੱਕ ਵਾਰ ਵੱਡੇ ਧੋਖੇ ਨਾਲ ਆਪਣੀ ਹੀ ਫ਼ੌਜ ‘ਤੇ ਦਾਗੇ ਗਏ ਸਨ। ਹੁਣ ਜਦੋਂ ਮਿਜ਼ਾਇਲਾਂ ਹਜ਼ਾਰਾਂ ਕਿਲੋਮੀਟਰ ਦੀ ਮਾਰ ਕਰਨ ਵਾਲੀਆਂ ਦੋਹਾਂ ਤਾਕਤਾਂ ਦੇ ਹੱਥਾਂ ਵਿੱਚ ਹਨ ਤਾਂ ਇਨ੍ਹਾਂ ‘ਚੋਂ ਨਿਕਲੀਆਂ ਕਿਰਨਾਂ ਹੀ ਮਾਨ ਨਹੀਂ ਹੋਣਗੀਆਂ। ਇਹ ਮਨੁੱਖਤਾ ਦਾ ਵੱਡਾ ਨੁਕਸਾਨ ਕਰ ਸਕਦੀਆਂ ਹਨ।

ਮੌਜੂਦਾ ਤਣਾਅ ਦਾ ਕੀ ਹੈ ਕਾਰਨ ?

ਰੂਸ ਦਾ ਖੇਤਰਫਲ 1,63,76,870 ਹੈ ਜਿਹੜਾ ਕਿ ਦੁਨੀਆ ਦੇ ਕੁੱਲ ਖੇਤਰਫਲ ਦਾ 11% ਹਿੱਸਾ ਬਣਦਾ ਹੈ ਜਦਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਰੂਸ 10.6 ਗੁਣਾ ਛੋਟੇ ਦੇਸ਼ ਯੂਕਰੇਨ ‘ਤੇ ਹਮ ਲਾ ਕਿਉਂ ਕੀਤਾ ਹੈ। ਕ੍ਰਾਈਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ ਸਾਲ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ ‘ਕਰਚ ਸਟਰੇਟ’ ਨੂੰ ਲੈ ਕੇ ਹੈ, ਜੋ ਇੱਕ ਤੰਗ ਜਲਮਾਰਗ ਹੈ। ਲੜਾਈ ਤੋਂ ਬਾਅਦ ਰੂਸ ਨੇ ‘ਕਰਚ ਸਟਰੇਟ’ ਦੇ ਅਹਿਮ ਰਾਹ ‘ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।

ਯੂਕਰੇਨ ਨੇ ਇਸ ਨੂੰ ਰੂਸ ਦੀ ਹਮ ਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ। ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਕੌੜੇ ਰਹੇ ਹਨ। ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨੇਤਸਕ ਅਤੇ ਲੁਹਾਂਸਕ ਇਲਾਕੇ ਵਿੱਚ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਯੂਕਰੇਨ, ਰੂਸ ‘ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਨੂੰ ਲਗਾਤਾਰ ਖ਼ਾਰਜ ਕਰਦਾ ਆ ਰਿਹਾ ਹੈ। ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ।

ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਰਹੇ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਰਨ ਉਨ੍ਹਾਂ ਦੇ ਦੇਸ਼ ਦੀ ਵਿੱਤੀ ਹਾਲਤ ‘ਤੇ ਨਕਾਰਾਤਮਕ ਅਸਰ ਪਿਆ ਹੈ।

ਪਰ ਕ੍ਰਾਈਮੀਆ ‘ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬੂਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ। ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰਾਈਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ। ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਸਾਬਕਾ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।

ਰੂਸ ਦੇ ਯੂਕਰੇਨ ‘ਤੇ ਹਮ ਲੇ ਦੇ ਪ੍ਰਭਾਵ ਹੋਣ ਤੋਂ ਵੀ ਦਿਸਣ ਲੱਗੇ ਹਨ। ਕੱਚੇ ਮਾਲ ਦੀਆਂ ਕੀਮਤਾਂ ਉੱਪਰ ਜਾਣ ਲ਼ੱਗੀਆਂ ਹਨ ਅਤੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਿਆ ਹੈ। ਭਾਰਤ ਵਾਸੀ ਹਮ ਲੇ ਕਾਰਨ ਵਧੇਰੇ ਚਿੰਤਤ ਹਨ ਕਿਉਂਕਿ ਇੱਥੋਂ ਦੇ 18 ਹਜ਼ਾਰ ਬੱਚੇ ਉੱਥੋਂ ਦੇ ਵੱਖ-ਵੱਖ ਕਾਲਜਾਂ ਵਿੱਚ ਪੜ ਰਹੇ ਹਨ। ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਦਾ ਝੋਰਾ ਵੱਢ-ਵੱਢ ਖਾ ਰਿਹਾ ਹੈ। ਦੋ ਦਿਨਾਂ ਤੋਂ ਉਨ੍ਹਾਂ ਦੇ ਘਰ ਚੁੱਲ੍ਹੇ ਨਹੀਂ ਬਲੇ।