ਬਿਊਰੋ ਰਿਪੋਰਟ : ਰੂਸ (Russia) ਖੇਤਰਫਲ ਦੇ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ । ਦੇਸ਼ ਦਾ ਕੁੱਲ ਖੇਤਰਫਲ 16,376,870 Km² ਹੈ ਜੋ ਪੂਰੀ ਦੁਨੀਆ ਦਾ 11 ਫੀਸਦੀ ਹਿੱਸਾ ਹੈ । ਪਰ ਇਸ ਦੇਸ਼ ਵਿੱਚ 80 ਸਾਲ ਬਾਅਦ ਮੁੜ ਤੋਂ ਮਰਦਾ ਦਾ ਅਕਾਲ ਪੈ ਗਿਆ ਹੈ । ਸੜਕਾਂ ‘ਤੇ ਸਿਰਫ਼ ਤਾਂ ਸਿਰਫ਼ ਮਹਿਲਾਵਾਂ ਹੀ ਨਜ਼ਰ ਆਉਂਦੀਆਂ ਹਨ । ਇਸ ਦੇ ਪਿਛੇ 2 ਵਜ੍ਹਾ ਹਨ । ਸਭ ਤੋਂ ਵੱਡੀ ਵਜ੍ਹਾ ਯੂਕਰੇਨ ਨਾਲ ਰੂਸ ਦੀ ਚੱਲ ਰਹੀ ਜੰਗ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਜੰਗ ਵਿੱਚ ਰੂਸ ਦੇ ਇੰਨੇ ਜ਼ਿਆਦਾ ਫੌਜੀ ਮਾਰੇ ਗਏ ਹਨ ਕਿ ਪੁਲਿਸ ਮਾਕਸੋ ਦੇ ਮੈਟਰੋ ਸਟੇਸ਼ਨਰਾਂ ਤੋਂ ਪੁਰਸ਼ਾਂ ਨੂੰ ਫੜ-ਫੜ ਕੇ ਫੌਜ ਵੀ ਭਰਤੀ ਕਰ ਰਹੀ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ 7 ਲੱਖ ਰੂਸੀ ਮਰਦ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਫੌਜ ਵਿੱਚ ਜ਼ਬਰਦਸਤੀ ਭਰਤੀ ਕਰਨ ਦੇ ਡਰ ਤੋਂ ਸਿਫਟ ਹੋ ਗਏ ਹਨ। ਇਸ ਤੋਂ ਪਹਿਲਾਂ 1942 ਵਿੱਚ ਜਦੋਂ ਰੂਸ ਦੇ ਲੇਨਿਨਗਰਾਦ ਸ਼ਹਿਰ ‘ਤੇ ਕਬਜ਼ਾ ਕਰਨ ਤੋਂ ਬਾਅਦ ਹਿਟਲਰ ਦੀ ਤਿੰਨ ਲੱਖ ਫੌਜ ਸਟਾਲਿਨਗਰਾਦ ਸ਼ਹਿਰ ‘ਤੇ ਕਬਜ਼ਾ ਕਰਨ ਲਈ ਵੱਧ ਰਹੇ ਸਨ ਤਾਂ ਸ਼ਹਿਰ ਨੂੰ ਬਚਾਉਣ ਦੇ ਲਈ ਸੋਵੀਅਤ ਸੰਘ ਨੇ ਲੱਖਾਂ ਰੂਸੀਆਂ ਨੂੰ ਫੌਜ ਵਿੱਚ ਭਰਤੀ ਕੀਤਾ ਸੀ। ਉਸੇ ਵੇਲੇ ਵੀ ਸ਼ਹਿਰ ਵਿੱਚ ਮਰਦਾਂ ਦੀ ਕਮੀ ਆ ਗਈ ਸੀ ।
ਬੀਬੀਸੀਸੀ ਦੀ ਰਿਪੋਰਟ ਦੇ ਮੁਤਾਬਿਕ ਨੋਵਾਯਾ ਗੈਜੇਟ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਰੂਸ 3 ਲੱਖ ਨਹੀਂ ਬਲਕਿ 10 ਲੱਖ ਤੋਂ ਜ਼ਿਆਦਾ ਪੁਰਸ਼ਾਂ ਨੂੰ ਫੌਜ ਵਿੱਚ ਭਰਤੀ ਕਰ ਰਿਹਾ ਹੈ। ਮਾਸਕੋ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਮਹਿਲਾ ਦੱਸ ਦੀ ਹੈ ਕਿ ਸੈਲੂਨ ਵਿੱਚ ਆਮਤੌਰ ‘ਤੇ ਕਾਫੀ ਭੀੜ ਹੁੰਦੀ ਸੀ। ਪਰ ਹੁਣ ਇਹ ਪੂਰੀ ਤਰ੍ਹਾਂ ਨਾਲ ਖਾਲੀ ਹੋ ਗਿਆ ਹੈ। ਉਸ ਦਾ ਪਾਰਟਨਰ ਜੰਗ ਵਿੱਚ ਭੇਜੇ ਜਾਣ ਦੇ ਡਰ ਤੋਂ ਦੇਸ਼ ਛੱਡ ਗਿਆ ਹੈ । 33 ਸਾਲ ਦੇ ਇੱਕ ਫੋਟੋਗਰਾਫ਼ਰ ਨੇ ਦੱਸਿਆ ਕਿ ਉਸ ਦੇ ਜਨਮ ਦਿਨ ਦੀ ਪਾਰਟੀ ਸੀ । ਇਸ ਦੌਰਾਨ ਜਦੋਂ ਕੁਝ ਸਮਾਨ ਲੈਣ ਲਈ ਉਹ ਪੁਰਸ਼ ਸਾਥੀਆਂ ਦੀ ਤਲਾਸ਼ ਕਰਨ ਲੱਗਾ ਤਾਂ ਉਸ ਨੂੰ ਅਜਿਹਾ ਮਹਿਸੂਸ ਹੋਇਆ ਕਿ ਆਲੇ-ਦੁਆਲੇ ਬਹੁਤ ਹੀ ਘੱਟ ਪੁਰਸ਼ ਹਨ। ਲਿਜਾ ਨਾਂ ਦੀ ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦਾ ਸੀ ਇੱਕ ਦਿਨ ਉਸ ਨੂੰ ਪੁਲਿਸ ਨੇ ਫੌਜ ਵਿੱਚ ਭਰਤੀ ਹੋਣ ਦਾ ਨੋਟਿਸ ਦੇ ਦਿੱਤਾ । ਜਿਸ ਤੋਂ ਬਾਅਦ ਉਸ ਦਾ ਪਤੀ ਦੇਸ਼ ਛੱਡ ਕੇ ਚੱਲਾ ਗਿਆ ।
ਰੂਸੀ ਮਰਦਾਂ ਵੱਲੋਂ ਦੇਸ਼ ਛੱਡਣ ਦੀ ਵਜ੍ਹਾ ਕਰਕੇ ਮਾਕਸੋ ਤੋਂ ਦੁਬਈ ਦੀ ਹਵਾਈ ਟਿਕਟ ਮਹਿੰਗੀ ਹੋ ਗਈ ਹੈ ਜਿਹੜੇ ਟਿਕਟ 30 ਹਜ਼ਾਰ ਦੀ ਮਿਲ ਦੀ ਸੀ ਹੁਣ ਉਹ 3 ਤੋਂ 5 ਲੱਖ ਦੇ ਵਿੱਚ ਮਿਲ ਰਹੀ ਹੈ । ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੁਤੀਨ ਨੇ ਦੇਸ਼ ਵਿੱਚ ਘੱਟ ਰਹੀ ਅਬਾਦੀ ਤੋਂ ਪਰੇਸ਼ਾਨ ਹੋਕੇ ਮਹਿਲਾਵਾਂ ਦੇ ਲਈ ਇੱਕ ਸਕੀਮ ਜਾਰੀ ਕੀਤੀ ਸੀ।
10 ਬੱਚੇ ਪੈਦਾ ਕਰਨ ਵਾਲੀ ਮਹਿਲਾਵਾਂ ਲਈ ਇਨਾਮ
ਇਸੇ ਸਾਲ ਅਗਸਤ ਦੇ ਵਿੱਚ ਦੇਸ਼ ਵਿੱਚ ਘੱਟ ਹੋ ਰਹੀ ਅਬਾਦੀ ਦੀ ਵਜ੍ਹਾ ਕਰਕੇ ਰੂਸ ਦੇ ਰਾਸ਼ਟਰਪਤੀ ਪੁਤੀਨ ਨੇ 10 ਬੱਚੇ ਪੈਦਾ ਕਰਨ ਵਾਲੀ ਮਹਿਲਾ ਨੂੰ ਭਾਰਤੀ ਕਰੰਸੀ ਦੇ ਹਿਸਾਬ ਨਾਲ 13 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ । ਇਨਾਮ ਦੀ ਇਹ ਰਕਮ 10ਵੇਂ ਬੱਚੇ ਦੇ ਪਹਿਲੇ ਜਨਮ ਦਿਨ ‘ਤੇ ਦੇਣ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਨਾਲ ਇਹ ਵੀ ਸ਼ਰਤ ਸੀ ਬਾਕੀ 9 ਬੱਚੇ ਵੀ ਉਸ ਦੇ ਨਾਲ ਜ਼ਿੰਦਾ ਹੋਣ। ਯੂਕਰੇਨ ਦੀ ਜੰਗ ਦੌਰਾਨ 50 ਹਜ਼ਾਰ ਤੋਂ ਵੱਧ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ ।